ਕੇਰਲ ਸਰਕਾਰ 'ਲਵ ਜੇਹਾਦ 'ਤੇ ਸੌਂ ਰਹੀ ਹੈ ਗੁੜੀ : ਯੋਗੀ ਆਦਿੱਤਿਆਨਾਥ
Published : Feb 21, 2021, 9:01 pm IST
Updated : Feb 21, 2021, 9:01 pm IST
SHARE ARTICLE
Yogi adityanath
Yogi adityanath

ਕਿਹਾ ਰਾਜ ਵਿੱਚ “ਲਵ ਜੇਹਾਦ” ਨੂੰ ਰੋਕਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕੇ

ਤਿਰੂਵਨੰਤਪੁਰਮ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਐਤਵਾਰ ਨੂੰ ਕੇਰਲਾ ਪਹੁੰਚੇ । ਇਥੇ ਉਨ੍ਹਾਂ ਨੇ ‘ਲਵ ਜੇਹਾਦ’ਦੇ ਮੁੱਦੇ ਨੂੰ ਛੇੜਿਆ ਹੈ। ਉਨ੍ਹਾਂ ਕਿਹਾ ਕਿ ਕੇਰਲਾ ਵਿਚ ਲਵ ਜੇਹਾਦ ਹੋ ਰਿਹਾ ਹੈ, ਸਰਕਾਰ ਇਹ ਸਭ ਚੁੱਪ ਦੇਖ ਰਹੀ ਹੈ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਕੇਰਲਾ ਵਿੱਚ ਖੱਬੇ ਮੋਰਚੇ ਦੀ ਸਰਕਾਰ ਦੀ ਨਿੰਦਾ ਕੀਤੀ ਕਿ ਰਾਜ ਵਿੱਚ “ਲਵ ਜੇਹਾਦ” ਨੂੰ ਰੋਕਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕੇ । ਹਾਲਾਂਕਿ ਕੇਰਲ ਹਾਈ ਕੋਰਟ ਨੇ ਲਵ ਜੇਹਾਦ ਦੇ ਖਿਲਾਫ ਟਿੱਪਣੀਆਂ ਕੀਤੀਆਂ ਸਨ ।

Modi and YogiModi and Yogiਇਸ ਤੋਂ ਇਲਾਵਾ ਉਨ੍ਹਾਂ ਨੇ ਸੱਤਾਧਾਰੀ ਖੱਬੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ । ਇਸ ਦੇ ਨਾਲ ਹੀ ਕਾਂਗਰਸ ਜਿਸ ਨੇ ਪਹਿਲਾਂ ਰਾਜ ਉੱਤੇ ਰਾਜ ਕੀਤਾ ਹੈ, ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ । ਖਾਸ ਗੱਲ ਇਹ ਹੈ ਕਿ ਇਸ ਸਾਲ ਕੇਰਲ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ । ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੱਖਣੀ ਭਾਰਤ ਵਿਚ ਆਪਣੀ ਮੌਜੂਦਗੀ ਸਥਾਪਤ ਕਰਨ ਵਿਚ ਲੱਗੀ ਹੋਈ ਹੈ ।

Yogi AdityanathYogi Adityanathਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਕਾਸਰਗੋਡ ਵਿੱਚ ਭਾਜਪਾ ਵਰਕਰਾਂ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ,‘ਮੈਂ ਭਾਜਪਾ ਦੇ ਉਨ੍ਹਾਂ ਸਾਰੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਸੀਪੀਐਮ ਅਤੇ ਹੋਰ ਤੱਤਾਂ ਦੇ ਖਿਲਾਫ ਜ਼ੋਰਦਾਰ ਲੜਾਈ ਦੌਰਾਨ ਕਦਰਾਂ ਕੀਮਤਾਂ ਅਤੇ ਆਦਰਸ਼ਾਂ ਦੀ ਰਾਜਨੀਤੀ ਨੂੰ ਸਮਰਪਿਤ ਹਨ ।’ਇਸ ਦੌਰਾਨ ਉਨ੍ਹਾਂ ਨੇ ਮੌਜੂਦਾ ਅਤੇ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ 'ਤੇ ਵੀ ਚੁਟਕੀ ਲਈ । ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਸੀਪੀਐਮ ਸਰਕਾਰਾਂ ਨੇ ਰਾਜ ਵਿੱਚ ਅਰਾਜਕਤਾ ਫੈਲਾ ਦਿੱਤੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement