ਇਤਿਹਾਸ ਇਕ ਦਿਨ ਭਾਜਪਾ ਤੋਂ ਕਿਸਾਨਾਂ ਦੇ ਕਤਲਾਂ ਦਾ ਹਿਸਾਬ ਮੰਗੇਗਾ: ਰਾਹੁਲ ਗਾਂਧੀ 
Published : Feb 21, 2024, 10:22 pm IST
Updated : Feb 21, 2024, 10:22 pm IST
SHARE ARTICLE
Rahul Gandhi
Rahul Gandhi

ਮੋਦੀ ਸਰਕਾਰ ਦੇ 10 ਸਾਲ ਕਿਸਾਨਾਂ ਲਈ ‘ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ’ ਵਾਂਗ ਰਹੇ ਹਨ : ਖੜਗੇ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖਨੌਰੀ ਬਾਰਡਰ ’ਤੇ ਗੋਲੀਬਾਰੀ ਦੀ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਦਾਅਵਾ ਕੀਤਾ ਕਿ ਇਤਿਹਾਸ ਇਕ ਦਿਨ ਭਾਜਪਾ ਤੋਂ ‘ਕਿਸਾਨਾਂ ਦੇ ਕਤਲ ’ ਦਾ ਹਿਸਾਬ ਮੰਗੇਗਾ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ 10 ਸਾਲ ਕਿਸਾਨਾਂ ਲਈ ‘ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ’ ਵਾਂਗ ਰਹੇ ਹਨ। 

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਖਨੌਰੀ ਬਾਰਡਰ ’ਤੇ ਗੋਲੀਬਾਰੀ ’ਚ ਨੌਜੁਆਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ, ਮੇਰੀ ਹਮਦਰਦੀ ਉਸ ਦੇ ਪਰਵਾਰ ਨਾਲ ਹੈ। ਪਿਛਲੀ ਵਾਰ ਮੋਦੀ ਦਾ ਹੰਕਾਰ 700 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਦੇ ਕੇ ਮੰਨਿਆ ਸੀ, ਹੁਣ ਉਹ ਫਿਰ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ।’’ ਉਨ੍ਹਾਂ ਦਾਅਵਾ ਕੀਤਾ, ‘‘ਮਿੱਤਰ ਮੀਡੀਆ ਪਿੱਛੇ ਲੁਕੇ ਭਾਜਪਾ ਤੋਂ ਇਤਿਹਾਸ ਇਕ ਦਿਨ ਕਿਸਾਨਾਂ ਦੇ ਕਤਲਾਂ ਦਾ ਹਿਸਾਬ ਮੰਗੇਗਾ।’’

ਖੜਗੇ ਨੇ ‘ਐਕਸ’ ’ਤੇ ਪੋਸਟ ਕਰ ਕੇ ਕਿਹਾ, ‘‘ਜਦੋਂ ਨਹੀਂ ਬਚੇਗੀ ਕਿਸਾਨਾਂ ਦੀ ਜਾਨ ਤਾਂ ਚੁੱਪ ਕਿਵੇ ਰਹੇਗਾ ਹਿੰਦੁਸਤਾਨ? ਖਨੌਰੀ ਬਾਰਡਰ ’ਤੇ ਬਠਿੰਡਾ ਦੇ ਨੌਜੁਆਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀਬਾਰੀ ਕਾਰਨ ਹੋਈ ਮੌਤ ਬਹੁਤ ਦੁਖਦਾਈ ਹੈ।’’

ਉਨ੍ਹਾਂ ਦਾਅਵਾ ਕੀਤਾ, ‘‘ਮੋਦੀ ਸਰਕਾਰ ਨੇ ਪਹਿਲਾਂ 750 ਕਿਸਾਨਾਂ ਨੂੰ ਮਾਰਿਆ, ਫਿਰ ਮੋਦੀ ਸਰਕਾਰ ਦੇ ਮੰਤਰੀ ਦੇ ਬੇਟੇ ਨੇ ਲਖੀਮਪੁਰ ’ਚ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿਤਾ। ਯਾਦ ਦਿਵਾਉਣਾ ਜ਼ਰੂਰੀ ਹੈ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਵੀ ਭਾਜਪਾ ਸਰਕਾਰ ਦੇ ਅਧੀਨ ਪੁਲਿਸ ਗੋਲੀਬਾਰੀ ’ਚ ਕਿਸਾਨ ਮਾਰੇ ਗਏ ਸਨ।’’

ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਖੁਦ ਸੰਸਦ ’ਚ ਕਿਸਾਨਾਂ ਲਈ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਵਰਗੇ ਅਪਸ਼ਬਦ ਕਹੇ ਹਨ। ਭਾਜਪਾ ਦਾ 10 ਸਾਲ ਦਾ ਸ਼ਾਸਨ ਕਿਸਾਨਾਂ ਲਈ ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ ਮਾਰਨ ਵਰਗਾ ਹੈ। ਲਾਹਨਤ ਹੈ ਮੋਦੀ ਸਰਕਾਰ ’ਤੇ!!’’

ਪੰਜਾਬ-ਹਰਿਆਣਾ ਸਰਹੱਦ ’ਤੇ ਦੋ ਪ੍ਰਦਰਸ਼ਨ ਸਥਾਨਾਂ ਵਿਚੋਂ ਇਕ ਖਨੌਰੀ ਬਾਰਡਰ ’ਤੇ ਬੁਧਵਾਰ ਨੂੰ ਹੋਈਆਂ ਝੜਪਾਂ ਵਿਚ ਇਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਹੋ ਗਈ ਅਤੇ ਲਗਭਗ 12 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ (21) ਵਜੋਂ ਹੋਈ ਹੈ, ਜੋ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲੇਕੇ ਦਾ ਰਹਿਣ ਵਾਲਾ ਸੀ। 
 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement