ਜੇਕਰ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਦੌਰਾਨ ਪਿੰਡਾਂ ’ਚ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
Published : Feb 21, 2024, 6:16 pm IST
Updated : Feb 21, 2024, 6:16 pm IST
SHARE ARTICLE
Rakesh Tikait
Rakesh Tikait

ਟਿਕੈਤ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਕਚਹਿਰੀ ਪਹੁੰਚੇ, ਬੈਰੀਕੇਡ ਹਟਾਏ

ਮੇਰਠ (ਉੱਤਰ ਪ੍ਰਦੇਸ਼): ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁਧਵਾਰ ਨੂੰ ਕਿਹਾ ਕਿ ਜੇਕਰ ਉਹ (ਸਰਕਾਰ) ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ ਤਾਂ ਕਿਸਾਨ ਉਨ੍ਹਾਂ ਨੂੰ ਚੋਣਾਂ ’ਚ ਪਿੰਡਾਂ ’ਚ ਨਹੀਂ ਆਉਣ ਦੇਣਗੇ। ਮੇਰਠ ’ਚ ਬੀ.ਕੇ.ਯੂ. ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਰੰਟੀ, ਗੰਨੇ ਦੇ ਬਕਾਇਆ ਮੁੱਲ ਦਾ ਭੁਗਤਾਨ, ਕਿਸਾਨਾਂ ਵਿਰੁਧ ਕੇਸ ਵਾਪਸ ਲੈਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪ੍ਰਦਰਸ਼ਨ ਕੀਤਾ। 

ਟਿਕੈਤ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਕਚਹਿਰੀ ਪਹੁੰਚੇ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਥਾਵਾਂ ’ਤੇ ਬੈਰੀਕੇਡ ਵੀ ਲਗਾਏ ਸਨ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਰਸਤੇ ਤੋਂ ਹਟਾ ਦਿਤਾ ਅਤੇ ਅੱਗੇ ਵਧ ਗਏ। ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਰਸਤੇ ’ਚ ਸਰਕਾਰ ਵਲੋਂ ਕੀਲ ਪਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਟਿਕੈਤ ਨੇ ਕਿਹਾ, ‘‘ਰਸਤੇ ’ਚ ਕਿੱਲਾਂ ਲਾਉਣਾ ਕਿਸੇ ਵੀ ਸਥਿਤੀ ’ਚ ਸਹੀ ਨਹੀਂ ਹੈ। ਜੇ ਉਹ ਸਾਡੇ ਲਈ ਕਿੱਲਾਂ ਲਗਾਉਂਦੇ ਹਨ, ਤਾਂ ਅਸੀਂ ਅਪਣੇ ਪਿੰਡ ’ਚ ਵੀ ਕਿੱਲਾਂ ਲਗਾਵਾਂਗੇ। ਸਾਨੂੰ ਵੀ ਅਪਣੇ ਪਿੰਡਾਂ ਦੀ ਬੈਰੀਕੇਡਿੰਗ ਕਰਨੀ ਪਵੇਗੀ।’’

ਟਿਕੈਤ ਨੇ ਇਹ ਵੀ ਕਿਹਾ, ‘‘ਜੇਕਰ ਉਹ ਦਿੱਲੀ ਨਹੀਂ ਆਉਣ ਦੇ ਰਹੇ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ’ਚ ਪਿੰਡ ਨਹੀਂ ਆਉਣ ਦੇਵਾਂਗੇ। ਜੇ ਉਹ ਅੰਦੋਲਨ ਨੂੰ ਕੁਚਲਣ ਦਾ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਪਿੰਡ ਆਉਣ ਦੀ ਇਜਾਜ਼ਤ ਕੌਣ ਦੇਵੇਗਾ? ਕਿੱਲਾਂ ਤਾਂ ਪਿੰਡ ’ਚ ਵੀ ਹਨ।’’ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੂੰ ਉਦਯੋਗਪਤੀਆਂ ਦੀ ਸਰਕਾਰ ਦੱਸਦਿਆਂ ਬੀ.ਕੇ.ਯੂ. ਦੇ ਬੁਲਾਰੇ ਨੇ ਕਿਹਾ ਕਿ ਜੇਕਰ ਇਹ ਕਿਸਾਨਾਂ ਦੀ ਸਰਕਾਰ ਹੁੰਦੀ ਤਾਂ ਐਮ.ਐਸ.ਪੀ. ਦੀ ਗਰੰਟੀ ਦੇਣ ਵਾਲਾ ਕਾਨੂੰਨ ਕਦੋਂ ਦਾ ਬਣ ਚੁੱਕਾ ਹੁੰਦਾ। 

ਇਹ ਪੁੱਛੇ ਜਾਣ ’ਤੇ ਕਿ ਉਹ ਦਿੱਲੀ ਜਾ ਕੇ ਕਿਸਾਨ ਅੰਦੋਲਨ ’ਚ ਸ਼ਾਮਲ ਕਿਉਂ ਨਹੀਂ ਹੋਏ, ਉਨ੍ਹਾਂ ਕਿਹਾ, ‘‘ਸਾਡੇ ਲਈ ਇਹੀ ਦਿੱਲੀ ਹੈ। ਦੇਸ਼ ਭਰ ਦੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਕਜੁੱਟ ਹਨ। ਅਸੀਂ ਕਿਸਾਨਾਂ ਲਈ ਕਿਤੇ ਵੀ ਜਾਣ ਲਈ ਤਿਆਰ ਹਾਂ, ਦਿੱਲੀ ਦੀ ਤਾਂ ਗੱਲ ਹੀ ਛੱਡੋ।’’

ਟਿਕੈਤ ਨੇ ਕਿਹਾ ਕਿ ਅੱਜ ਬੀ.ਕੇ.ਯੂ. ਮੇਰਠ ਸਮੇਤ ਦੇਸ਼ ਭਰ ਤੋਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਐਮ.ਐਸ.ਪੀ. ਦੇ ਨਾਲ-ਨਾਲ ਗੰਨੇ ਦੀਆਂ ਕੀਮਤਾਂ ’ਚ ਵਾਧੇ ਅਤੇ ਸਵਾਮੀਨਾਥਨ ਰੀਪੋਰਟ ਨੂੰ ਲਾਗੂ ਕਰਨ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦੇਸ਼ ਭਰ ’ਚ ਅੰਦੋਲਨ ਕੀਤਾ ਜਾਵੇਗਾ। ਕਿਸਾਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਅੰਦੋਲਨ ਲਈ ਤਿਆਰ ਰਹਿਣਾ ਚਾਹੀਦਾ ਹੈ। 

ਬੀ.ਕੇ.ਯੂ. ਨੇਤਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਵੀਰਵਾਰ ਨੂੰ ਬੈਠਕ ਹੋਵੇਗੀ ਜਿਸ ’ਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਬੀ.ਕੇ.ਯੂ. ਦੇ ਜ਼ਿਲ੍ਹਾ ਪ੍ਰਧਾਨ ਅਨੁਰਾਗ ਚੌਧਰੀ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤਕ ਕਿਸਾਨਾਂ ਨੂੰ ਰੋਕਣ ਲਈ ਤਿੰਨ ਥਾਵਾਂ ’ਤੇ ਬੈਰੀਕੇਡ ਲਗਾਏ ਸਨ ਪਰ ਉਹ ਕਿਸਾਨਾਂ ਨੂੰ ਜ਼ਿਲ੍ਹਾ ਕੁਲੈਕਟਰ ਦਫ਼ਤਰ ਤਕ ਪਹੁੰਚਣ ਤੋਂ ਨਹੀਂ ਰੋਕ ਸਕੇ।

SHARE ARTICLE

ਏਜੰਸੀ

Advertisement

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:26 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:01 PM

AAP ਨੇ ਬਾਹਰਲਿਆਂ ਨੂੰ ਦਿੱਤੀਆਂ ਟਿਕਟਾਂ, ਆਮ ਘਰਾਂ ਦੇ ਮੁੰਡੇ ਰਹਿ ਗਏ ਦਰੀਆਂ ਵਿਛਾਉਂਦੇ : ਕਾਂਗਰਸ

17 Apr 2024 10:53 AM

ਪਟਿਆਲੇ ਦੀ ਟੱਕਰ, ਕੌਣ-ਕੌਣ ਮੁਕਾਬਲੇ 'ਚ? ਕੀ ਡਾਕਟਰ ਦੇਣਗੇ ਮੌਜੂਦਾ ਸਾਂਸਦ ਨੂੰ ਮਾਤ ? ਕੌਣ ਚੜ੍ਹੇਗਾ ਪਟਿਆਲਾ ਤੋਂ

17 Apr 2024 10:07 AM
Advertisement