ਬਾਬਾ ਸਿੱਦੀਕੀ ਕਤਲ ਕਾਂਡ ਦਾ ਮੁਲਜ਼ਮ ਜ਼ੀਸ਼ਾਨ ਭੱਜਿਆ ਵਿਦੇਸ਼, ਵੀਡੀਓ ਵੀ ਆਇਆ ਸਾਹਮਣੇ
Published : Feb 21, 2025, 9:18 am IST
Updated : Feb 21, 2025, 9:18 am IST
SHARE ARTICLE
 Zeeshan fled abroad
Zeeshan fled abroad

ਵੀਡੀਓ ਵਿਚ ਬੋਲੇ-ਪਾਕਿਸਤਾਨੀ ਡੌਨ ਨੇ ਉਸ ਨੂੰ ਭਾਰਤ ਤੋਂ ਕੱਢਵਾਇਆ ਬਾਹਰ

ਮੁੰਬਈ ਵਿੱਚ ਐਨਸੀਪੀ (ਅਜੀਤ ਧੜੇ) ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਜੀਸ਼ਾਨ ਅਖ਼ਤਰ ਉਰਫ਼ ਜੈਸੀ ਪੂਰੇਵਾਲ ਵਿਦੇਸ਼ ਭੱਜ ਗਿਆ ਹੈ। ਸੂਤਰਾਂ ਮੁਤਾਬਕ ਜ਼ੀਸ਼ਾਨ ਦੀ ਵਿਦੇਸ਼ ਭੱਜਣ 'ਚ ਮਦਦ ਪਾਕਿਸਤਾਨ 'ਚ ਰਹਿਣ ਵਾਲੇ ਮਾਫ਼ੀਆ ਡਾਨ ਫਾਰੂਕ ਖੋਖਰ ਦੇ ਸੱਜੇ ਹੱਥ ਸ਼ਹਿਜ਼ਾਦ ਭੱਟੀ ਨੇ ਹੀ ਕੀਤੀ ਸੀ।

ਜ਼ੀਸ਼ਾਨ ਅਖਤਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਏਸ਼ੀਆ ਛੱਡ ਗਿਆ ਹੈ। ਉਨ੍ਹਾਂ ਵਿਰੋਧੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਸੁਰੱਖਿਆ ਦਾ ਕੋਈ ਫ਼ਾਇਦਾ ਨਹੀਂ। ਜਿੱਥੇ ਵੀ ਜਾਣਾ ਹੋਵੇ ਚਲੇ ਜਾਓ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਖ਼ਤਰ ਇਸ ਸਮੇਂ ਕਿਸ ਦੇਸ਼ 'ਚ ਹੈ ਅਤੇ ਕਿਸ ਨਾਲ ਹੈ?

ਪੰਜਾਬ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ ਜ਼ੀਸ਼ਾਨ ਅਖਤਰ ਨੂੰ ਪੰਜਾਬ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਤੱਕ ਟ੍ਰੈਕ ਕੀਤਾ ਸੀ। ਇਸ ਦੌਰਾਨ ਉਸ ਦਾ ਆਖ਼ਰੀ ਟਿਕਾਣਾ ਨੇਪਾਲ ਨੇੜੇ ਮਿਲਿਆ। ਨੇਪਾਲ ਤੋਂ ਬਾਅਦ ਉਹ ਕਿੱਥੇ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਦੱਸ ਦੇਈਏ ਕਿ 12 ਅਕਤੂਬਰ ਦੀ ਰਾਤ ਨੂੰ ਮੁੰਬਈ ਵਿੱਚ ਐਨਸੀਪੀ (ਅਜੀਤ ਧੜੇ) ਦੇ ਆਗੂ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਦਨਾਮ ਗੈਂਗਸਟਰ ਲਾਰੈਂਸ 'ਤੇ ਕਤਲ ਦਾ ਦੋਸ਼ ਸੀ।

ਵੀਡੀਓ 'ਚ ਮੁਹੰਮਦ ਜ਼ੀਸ਼ਾਨ ਅਖਤਰ ਉਰਫ ਜੈਸੀ ਪੁਰਵਾਲ ਦਾ ਪੂਰਾ ਚਿਹਰਾ ਨਜ਼ਰ ਆ ਰਿਹਾ ਹੈ। ਇਸ ਵਿੱਚ, ਜੀਸ਼ਾਨ ਕਹਿ ਰਿਹਾ ਹੈ ਕਿ ਭਾਰਤ 'ਚ ਮੇਰੇ 'ਤੇ ਬਾਬਾ ਸਿੱਦੀਕੀ ਦੇ ਕਤਲ ਅਤੇ ਹੋਰ ਕਈ ਮਾਮਲੇ ਚੱਲ ਰਹੇ ਹਨ। ਸ਼ਹਿਜ਼ਾਦ ਭੱਟੀ ਭਾਈ ਨੇ ਇਸ ਪੂਰੇ ਮਾਮਲੇ ਵਿੱਚ ਮੇਰਾ ਸਾਥ ਦਿੱਤਾ ਹੈ। ਸ਼ਹਿਜ਼ਾਦ ਭੱਟੀ ਨੇ ਮੈਨੂੰ ਭਾਰਤ ਤੋਂ ਬਾਹਰ ਕੱਢਵਾਇਆ ਅਤੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਫ਼ਿਲਹਾਲ ਮੈਂ ਏਸ਼ੀਆ ਤੋਂ ਬਹੁਤ ਦੂਰ ਹਾਂ ਅਤੇ ਪਾਕਿਸਤਾਨ ਦਾ ਡਾਨ ਸ਼ਹਿਜ਼ਾਦ ਭੱਟੀ ਸਾਡਾ ਵੱਡਾ ਭਰਾ ਹੈ। ਜੇਕਰ ਕੋਈ ਵਿਅਕਤੀ ਸਾਡੇ ਭਰਾਵਾਂ ਨੂੰ ਕੁਝ ਕਹਿੰਦਾ ਹੈ ਜਾਂ ਉਨ੍ਹਾਂ ਨੂੰ ਤੰਗ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ।
ਨੋਟ- ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM
Advertisement