
ਤੁਸੀਂ ਅੱਜ ਤਕ ਕਈ ਹੋਟਲਾਂ 'ਚ ਖਾਣਾ ਖਾਦਾ ਹੋਵੇਗਾ ਅਤੇ ਉਥੇ ਰਹਿਣ ਦਾ ਮਜ੍ਹਾ ਵੀ ਲਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ
ਨਵੀਂ ਦਿੱਲੀ: ਤੁਸੀਂ ਅੱਜ ਤਕ ਕਈ ਹੋਟਲਾਂ 'ਚ ਖਾਣਾ ਖਾਦਾ ਹੋਵੇਗਾ ਅਤੇ ਉਥੇ ਰਹਿਣ ਦਾ ਮਜ੍ਹਾ ਵੀ ਲਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਜਾਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਿਸ ਤੋਂ ਬਾਅਦ ਹੀ ਤੁਸੀਂ ਉਥੋਂ ਦਾ ਨਜ਼ਾਰਾ ਲੈ ਸਕਦੇ ਹੋ।Hotelਜ਼ਿਆਦਾਤਰ ਲੋਕਾਂ ਨੂੰ ਮੰਦਰਾਂ 'ਚ ਮੰਨਤ ਮੰਗਣ ਲਈ ਲੰਬੀ ਚੜ੍ਹਾਈ ਚੜ੍ਹਦੇ ਦੇਖਿਆ ਹੋਵੇਗਾ ਪਰ ਚੀਨ 'ਚ ਬਣੇ ਇਕ ਹੋਟਲ ਤਕ ਪਹੁੰਚਣ ਲਈ ਤੁਹਾਨੂੰ 60 ਹਜ਼ਾਰ ਪੌੜੀਆਂ ਚੜ੍ਹਨੀਆਂ ਪੈਣਗੀਆਂ। ਫਿਰ ਤੁਸੀਂ ਇਥੋਂ ਦੀ ਖ਼ੂਬਸੂਰਤੀ ਦੇਖ ਸਕਦੇ ਹੋ।
Hotelਦਰਅਸਲ ਚੀਨ 'ਚ ਬਣਿਆ ਜੈੱਡ ਸਕਰੀਨ ਨਾਮ ਦਾ ਇਹ ਹੋਟਲ ਦੁਨੀਆਂ ਦੇ ਸੱਭ ਤੋਂ ਖ਼ੂਬਸੂਰਤ ਅਤੇ ਗਜਬ ਦੇ ਹੋਟਲਾਂ 'ਚੋਂ ਇਕ ਹੈ। ਇਸ ਹੋਟਲ ਤਕ ਪਹੁੰਚਣ ਲਈ ਤੁਹਾਨੂੰ ਕਈ ਪਹਾੜਾਂ ਤੋਂ ਹੋ ਕੇ ਲੰਘਣਾ ਪੈਂਦਾ ਹੈ ਅਤੇ ਨਾਲ ਹੀ 60 ਹਜ਼ਾਰ ਪੌੜ੍ਹੀਆਂ ਪਾਰ ਕਰਨੀਆਂ ਪੈਂਦੀਆਂ ਹਨ ਕਿਉਂਕਿ ਹੋਟਲ ਚੀਨ ਦੇ ਯਲੋ ਪਰਵਤ 'ਤੇ ਬਣਿਆ ਹੋਇਆ ਹੈ।
Hotelਜੋੜਿਆਂ ਲਈ ਇਹ ਹੋਟਲ ਕਿਸੇ ਰੋਮਾਂਟਿਕ ਪਲੇਸ ਤੋਂ ਘਟ ਨਹੀਂ ਹੈ ਕਿਉਂਕਿ ਇਥੇ ਜੋੜੇ ਅਪਣੇ ਸੱਚੇ ਪਿਆਰ ਦੇ ਨਾਲ ਆ ਕੇ ਇਕ ਰੇਲਿੰਗ 'ਤੇ ਜਿੰਦਾ ਲਗਾਉਂਦੇ ਹਨ ਅਤੇ ਉਸ ਦੀ ਚਾਬੀ ਪਹਾੜਾਂ 'ਚ ਸੁੱਟ ਦਿੰਦੇ ਹਨ ਅਤੇ ਫਿਰ ਮੰਨਤ ਮੰਗਦੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੰਨਤ ਪੂਰੀ ਵੀ ਹੋ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਉਚਾਈ 'ਤੇ ਮੌਜੂਦ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਭੀੜ ਇਸ ਹੋਟਲ 'ਤੇ ਹਮੇਸ਼ਾ ਲਗੀ ਰਹਿੰਦੀ ਹੈ।