ਹੁਣ ਮਦਰੱਸਿਆਂ ਬਾਰੇ ਹੋਰ ਸਖ਼ਤ ਹੋਈ ਯੋਗੀ ਸਰਕਾਰ, ਦਿਤਾ ਨਵਾਂ ਫ਼ਰਮਾਨ
Published : Aug 18, 2017, 6:02 pm IST
Updated : Mar 21, 2018, 7:16 pm IST
SHARE ARTICLE
Yogi Adityanath
Yogi Adityanath

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੂਬੇ ਵਿਚ ਮਦਰੱਸਿਆਂ ਬਾਰੇ ਨਵਾਂ ਹੁਕਮ ਜਾਰੀ ਕੀਤਾ ਹੈ। ਸੂਬੇ ਵਿਚ ਚਲਦੇ ਸਾਰੇ ਮਦਰੱਸਿਆਂ ਨੂੰ ਆਨਲਾਈਨ ਕੀਤਾ ਜਾਵੇਗਾ।

ਨਵੀਂ ਦਿੱਲੀ, 18 ਅਗੱਸਤ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੂਬੇ ਵਿਚ ਮਦਰੱਸਿਆਂ ਬਾਰੇ ਨਵਾਂ ਹੁਕਮ ਜਾਰੀ ਕੀਤਾ ਹੈ। ਸੂਬੇ ਵਿਚ ਚਲਦੇ ਸਾਰੇ ਮਦਰੱਸਿਆਂ ਨੂੰ ਆਨਲਾਈਨ ਕੀਤਾ ਜਾਵੇਗਾ। ਇਹ ਕਦਮ ਯੋਗੀ ਸਰਕਾਰ ਨੇ ਮਦਰੱਸਿਆਂ ਵਿਚ ਹੋਣ ਵਾਲੀ ਕਥਿਤ ਧਾਂਦਲੀ ਨੂੰ ਰੋਕਣ ਲਈ ਚੁਕਿਆ ਹੈ। ਸਰਕਾਰ ਨੇ ਅੱਜ ਇਕ ਪੋਰਟਲ ਵੀ ਲਾਂਚ ਕੀਤਾ।
ਕਿਹਾ ਗਿਆ ਹੈ ਕਿ ਹੇਰਾਫੇਰੀ ਰੋਕਣ ਲਈ ਇੰਜ ਕੀਤਾ ਜਾ ਰਿਹਾ ਹੈ। ਮਦਰੱਸਿਆਂ ਦੀ ਵਿਵਸਥਾ ਨੂੰ ਪਾਰਦਰਸ਼ੀ ਬਣਾਉਣ ਵਿਚ ਵੀ ਸਰਕਾਰ ਨੂੰ ਮਦਦ ਮਿਲੇਗੀ। ਪੋਰਟਲ ਦੇ ਲਾਂਚ ਹੋਣ ਤੋਂ ਬਾਅਦ ਤਨਖ਼ਾਹ ਭੁਗਤਾਨ, ਵਜ਼ੀਫ਼ਾ ਸਮੇਤ ਤਮਾਮ ਦਿੱਕਤਾਂ ਦਾ ਨਿਪਟਾਰਾ ਆਨਲਾਈਨ ਕੀਤਾ ਜਾਵੇਗਾ। ਆਨਲਾਈਨ ਪੋਰਟਲ 'ਤੇ ਮਦਰੱਸਿਆਂ ਦੀ ਫ਼ੋਟੋ ਵੀ ਅਪਲੋਡ ਕੀਤੀ ਜਾਵੇਗੀ। ਪੋਰਟਲ 'ਤੇ ਤਮਾਮ ਕਰਮਚਾਰੀ ਅਤੇ ਅਧਿਆਪਕ ਤਨਖ਼ਾਹ ਸਮੇਤ ਤਮਾਮ ਬਿਲਾਂ ਦੇ ਭੁਗਤਾਨ ਲਈ ਵੀ ਅਰਜ਼ੀ ਦੇ ਸਕਦੇ ਹਨ। ਇਸ ਦਾ ਨਿਪਟਾਰਾ ਆਨਲਾਈਨ ਕਰਨ ਦੀ ਵਿਵਸਥਾ ਕੀਤੀ ਗਈ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement