ਝੂਟੇ ਲੈ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਟੁੱਟਿਆ ਝੂਲਾ, ਗੰਭੀਰ ਜ਼ਖਮੀ ਹੋਏ ਲੋਕ

By : GAGANDEEP

Published : Mar 21, 2023, 9:09 pm IST
Updated : Mar 22, 2023, 1:41 pm IST
SHARE ARTICLE
photo
photo

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

 

ਅਜਮੇਰ: ਰਾਜਸਥਾਨ ਦੇ ਅਜਮੇਰ ਦੇ ਕੁੰਦਨ ਨਗਰ ਇਲਾਕੇ ਦੇ ਦਰਬਾਰ ਡਿਜ਼ਨੀਲੈਂਡ 'ਚ ਝੂਲਾ ਡਿੱਗਣ ਤੋਂ ਬਾਅਦ ਹੜਕੰਪ ਮਚ ਗਿਆ। ਘਟਨਾ ਦੇ ਸਮੇਂ ਝੂਲੇ 'ਚ 25 ਲੋਕ ਬੈਠੇ ਸਨ। ਇਸ ਹਾਦਸੇ 'ਚ 15 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜ਼ਖ਼ਮੀਆਂ ਨੂੰ ਜੇਐਲਐਨ ਹਸਪਤਾਲ ਭੇਜਿਆ ਗਿਆ। ਇਸ ਘਟਨਾ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਘਟਨਾ ਤੋਂ ਬਾਅਦ ਮੇਲੇ ਵਿੱਚ ਮੌਜੂਦ ਦੁਕਾਨਦਾਰ ਅਤੇ ਝੂਲੇ ਦੇ ਚਾਲਕ ਫ਼ਰਾਰ ਹੋ ਗਏ।

ਇਹ ਘਟਨਾ ਮੰਗਲਵਾਰ ਸ਼ਾਮ 7 ਵਜੇ ਕੁੰਦਨ ਨਗਰ ਸਥਿਤ ਫੁੱਟੀ ਕੋਠੀ ਨੇੜੇ ਵਾਪਰੀ। ਇੱਥੇ ਚੱਲ ਰਹੇ ਡਿਜ਼ਨੀਲੈਂਡ ਵਿੱਚ ਟਾਵਰ ਸਵਿੰਗ ਅਚਾਨਕ ਕੇਬਲ ਟੁੱਟਣ ਕਾਰਨ ਹੇਠਾਂ ਡਿੱਗ ਗਿਆ। ਜ਼ਖ਼ਮੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।

ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਵਧੀਕ ਐਸਪੀ ਸੁਸ਼ੀਲ ਕੁਮਾਰ, ਉਪ ਪੁਲਿਸ ਕਪਤਾਨ ਇਸਲਾਮ ਖਾਨ, ਰਾਮਾਵਤਾਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਜਾਣਕਾਰੀ ਲਈ ਗਈ। ਏਡੀਐਮ ਸਿਟੀ ਭਾਵਨਾ ਗਰਗ ਵੀ ਹਸਪਤਾਲ ਪੁੱਜੇ।

Location: India, Rajasthan, Ajmer

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement