ਰੋਡਵੇਜ਼ ਬੱਸ ਦੇ ਹੇਠਾਂ ਆਇਆ ਬਾਈਕ ਸਵਾਰ, ਹੋਈ ਦਰਦਨਾਕ ਮੌਤ

By : GAGANDEEP

Published : Mar 21, 2023, 3:42 pm IST
Updated : Mar 21, 2023, 3:42 pm IST
SHARE ARTICLE
photo
photo

ਬੱਸ ਬਾਈਕ ਸਵਾਰ ਨੂੰ ਦੂਰ ਘਸੀਟ ਕੇ ਲੈ ਗਈ

 

ਰੋਹਤਕ: ਹਰਿਆਣਾ ਦੇ ਰੋਹਤਕ 'ਚ ਆਈਐਮਟੀ ਚੌਕ 'ਤੇ ਰੋਡਵੇਜ਼ ਦੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜੀਂਦ ਦੇ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਜੁੱਟ ਗਈ। ਉਧਰ, ਘਟਨਾ ਦੀ ਜਾਣਕਾਰੀ ਦੇ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ।

ਮ੍ਰਿਤਕ ਦੀ ਪਛਾਣ ਜੀਂਦ ਦੇ ਪਿੰਡ ਬੁੱਢਾ ਖੇੜਾ ਦੇ ਰਹਿਣ ਵਾਲੇ 22 ਸਾਲਾ ਸੁਸ਼ੀਲ ਵਜੋਂ ਹੋਈ ਹੈ। ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਲਈ ਸ਼ਹਿਰ ਜਾ ਰਿਹਾ ਸੀ। ਜਦੋਂ ਉਹ ਰੋਹਤਕ ਦੇ ਆਈਐਮਟੀ ਚੌਂਕ ਕੋਲ ਪਹੁੰਚਿਆ ਤਾਂ ਇਸ ਦੌਰਾਨ ਫਤਿਹਾਬਾਦ ਡਿਪੂ ਦੀ ਬੱਸ ਨਾਲ ਉਸ ਦੀ ਬਾਈਕ ਟਕਰਾ ਗਈ। ਰੋਡਵੇਜ਼ ਦੀ ਬੱਸ ਟੋਹਾਣਾ ਤੋਂ ਦਿੱਲੀ ਜਾ ਰਹੀ ਸੀ।

ਬੱਸ ਦੀ ਲਪੇਟ 'ਚ ਆਉਣ ਨਾਲ ਸੁਸ਼ੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਬੱਸ ਦੇ ਬਿਲਕੁਲ ਹੇਠਾਂ ਫਸ ਗਿਆ। ਜਿਸ ਕਾਰਨ ਰੋਡਵੇਜ਼ ਨੇ ਮੋਟਰਸਾਈਕਲ ਨੂੰ ਕੁਝ ਦੂਰੀ ਤੱਕ ਘਸੀਟ ਲਿਆ। ਜਦੋਂ ਬੱਸ ਰੁਕੀ ਤਾਂ ਹਾਦਸਾ ਹੋ ਚੁੱਕਾ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕ ਵੀ ਇਕੱਠੇ ਹੋ ਗਏ।

ਆਈਐਮਟੀ ਥਾਣਾ ਇੰਚਾਰਜ ਹਵਾ ਕੌਰ ਨੇ ਦੱਸਿਆ ਕਿ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਨੌਜਵਾਨ ਦੀ ਲਾਸ਼ ਨੂੰ ਰੋਹਤਕ ਪੀਜੀਆਈ ਦੇ ਮੁਰਦਾਘਰ ਵਿੱਚ ਲਿਆਂਦਾ ਗਿਆ। ਸੂਚਨਾ ਦੇਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਆਰ.ਪੀ ਸਿੰਘ ਨੇ ਜਥੇਦਾਰਾਂ ਨੂੰ ਵਾਪਿਸ ਬਹਾਲ ਕਰਨ ਨੂੰ ਲੈ ਕੇ ਕੀ ਕਿਹਾ ?

27 Mar 2025 3:17 PM

Partap Singh Bajwa ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਕੀਤਾ ਪੇਸ਼,ਹਰਜੋਤ ਸਿੰਘ ਬੈਂਸ ਨੇ ਪੜ੍ਹਿਆ ਪ੍ਰਸਤਾਵ

27 Mar 2025 3:14 PM

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM
Advertisement