
Kerala High Court: ਕਿਹਾ, ਇਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ
Kerala High Court: ਕੇਰਲ ਹਾਈ ਕੋਰਟ ਨੇ ਰਾਜ ਪੁਲਿਸ ਨੂੰ ‘ਤੁਲਸੀ ਦੇ ਪੌਦੇ’ ਦਾ ਅਪਮਾਨ ਕਰਨ ਲਈ ਦੋਸ਼ੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ। ਹਾਈ ਕੋਰਟ ਦੀ ਇਹ ਟਿੱਪਣੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਆਈ ਹੈ ਜਿਸ ਵਿੱਚ ਇੱਕ ਵਿਅਕਤੀ ’ਤੇ ਹਿੰਦੂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਜਸਟਿਸ ਪੀ.ਵੀ. ਕੁਨੀਕ੍ਰਿਸ਼ਨਨ ਦਾ ਬੈਂਚ 32 ਸਾਲਾ ਸ਼੍ਰੀਰਾਜ ਆਰ. ਏ. ਨਾਮਕ ਮੁਲਜ਼ਮ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਸ਼੍ਰੀਰਾਜ ਨੂੰ ਇਕ ਵੀਡੀ ਉ ਵਾਇਰਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਵਿਚ ਅਬਦੁਲ ਹਕੀਮ ਨਾਂ ਦਾ ਵਿਅਕਤੀ ਕਥਿਤ ਤੌਰ ’ਤੇ ‘ਤੁਸਲੀ ਦੇ ਪੌਦੇ’ ਦਾ ਅਪਮਾਨ ਕਰਦਾ ਹੋਇਆ ਦਿਖ ਰਿਹਾ ਸੀ। ਵੀਡੀਉ ਵਿੱਚ, ਅਬਦੁਲ ਆਪਣੇ ਗੁਪਤ ਅੰਗਾਂ ਦੇ ਵਾਲਾਂ ਨੂੰ ਪੌਦੇ ’ਤੇ ਪਾਉਂਦਾ ਹੋਏ ਦਿਖਾਈ ਦੇ ਰਿਹਾ ਹੈ।
ਸ੍ਰੀਰਾਜ ਵਿਰੁੱਧ ਗੁਰੂਵਾਯੂਰ (ਤ੍ਰਿਸ਼ੂਰ ਜ਼ਿਲ੍ਹਾ) ਦੇ ਮੰਦਰ ਪੁਲਿਸ ਸਟੇਸ਼ਨ ਵਿੱਚ ਧਾਰਮਕ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਵਧਾਉਣ ਅਤੇ ਜਨਤਕ ਪਰੇਸ਼ਾਨੀ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ, ਅਦਾਲਤ ਨੇ ਸ਼੍ਰੀਰਾਜ ਨੂੰ ਜ਼ਮਾਨਤ ਦੇ ਦਿੱਤੀ ਅਤੇ ਇਸ ਗੱਲ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਕਿ ਪੁਲਿਸ ਨੇ ਉਸ ਵਿਰੁੱਧ ਕਾਰਵਾਈ ਕੀਤੀ ਪਰ ਵੀਡੀਉ ਵਿੱਚ ਦਿਖਾਈ ਦੇਣ ਵਾਲੇ ਅਬਦੁਲ ਹਕੀਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ।
ਅਦਾਲਤ ਨੇ ਕਿਹਾ, ‘‘ਤੁਲਸੀ ਦਾ ਪੌਦਾ’ ਹਿੰਦੂ ਧਰਮ ਲਈ ਪਵਿੱਤਰ ਹੈ। ਵੀਡੀਉ ਵਿੱਚ ਅਬਦੁਲ ਹਕੀਮ ਨੂੰ ਆਪਣੇ ਗੁਪਤ ਅੰਗ ਵਾਲੇ ਵਾਲ ਤੋੜ ਕੇ ਤੁਲਸੀ ’ਤੇ ਪਾਉਂਦੇ ਹੋਏ ਦਿਖਾਇਆ ਗਿਆ ਹੈ। ਇਹ ਕਾਰਵਾਈ ਯਕੀਨੀ ਤੌਰ ’ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਤੱਕ ਅਬਦੁਲ ਹਕੀਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਹ ਗੁਰੂਵਾਯੂਰ ਮੰਦਰ ਪਰਿਸਰ ਵਿੱਚ ਇੱਕ ਹੋਟਲ ਦਾ ਮਾਲਕ ਜਾਪਦਾ ਹੈ।’’
ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਅਬਦੁਲ ਹਕੀਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ, ਕਿਉਂਕਿ ਉਹ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਸੀ। ਹਾਲਾਂਕਿ, ਜਸਟਿਸ ਪੀਵੀ ਕੁਨੀਕ੍ਰਿਸ਼ਨਨ ਨੇ ਦਾਅਵੇ ’ਤੇ ਸ਼ੱਕ ਪ੍ਰਗਟ ਕੀਤਾ ਕਿਉਂਕਿ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਹਕੀਮ ਗੁਰੂਵਰਾਯੂਰ ਵਿੱਚ ਇੱਕ ਹੋਟਲ ਦਾ ਮਾਲਕ ਸੀ ਅਤੇ ਉਸ ਕੋਲ ਡਰਾਈਵਿੰਗ ਲਾਇਸੈਂਸ ਵੀ ਸੀ। ਜੇਕਰ ਉਹ ਮਾਨਸਿਕ ਤੌਰ ’ਤੇ ਬਿਮਾਰ ਹੈ ਤਾਂ ਉਹ ਹੋਟਲ ਦਾ ਮਾਲਕ ਜਾਂ ਲਾਇਰਸੈਂਸਧਾਰੀ ਕਿਵੇਂ ਹੋ ਸਕਦਾ ਹੈ?
ਅਦਾਲਤ ਨੇ ਕਿਹਾ, ‘‘ਤੱਥਾਂ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਉਹ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਹੈ ਜਾਂ ਨਹੀਂ। ਜੇਕਰ ਉਹ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਹੈ, ਤਾਂ ਉਹ ਹੋਟਲ ਦਾ ਮਾਲਕ ਜਾਂ ਲਾਇਸੈਂਸਧਾਰੀ ਕਿਵੇਂ ਹੋ ਸਕਦਾ ਹੈ... ਜੇਕਰ ਉਹ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਹੈ, ਤਾਂ ਉਸਨੂੰ ਵਾਹਨ ਚਲਾਉਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ, ਇਹ ਵੀ ਜਾਂਚ ਅਧਿਕਾਰੀ ਦੁਆਰਾ ਜਾਂਚ ਦਾ ਵਿਸ਼ਾ ਹੈ।’’ ਜੱਜ ਨੇ ਕਿਹਾ ਕਿ ਪੁਲਿਸ ਨੂੰ ਹਕੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਅਦਾਲਤ ਨੇ ਕਿਹਾ,‘‘ਜਿੱਥੋਂ ਤੱਕ ਹਿੰਦੂ ਧਰਮ ਦਾ ਸਵਾਲ ਹੈ, ‘ਤੁਲਸੀ’ ਪਵਿੱਤਰ ਹੈ। ਵੀਡੀਉ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਉਪਰੋਕਤ ਅਬਦੁਲ ਹਕੀਮ ਨੇ ਆਪਣੇ ਗੁਪਤ ਅੰਗ ਤੋਂ ਵਾਲ ਕੱਢ ਕੇ ‘ਤੁਲਸੀ’ ਵਿੱਚ ਪਾ ਦਿੱਤੇ। ਇਹ ਯਕੀਨੀ ਤੌਰ ’ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਦੀ ਉਲੰਘਣਾ ਹੋਵੇਗੀ। ਅਜਿਹਾ ਲਗਦਾ ਹੈ ਕਿ ਅਬਦੁਲ ਹਕੀਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਹੈ... ਮੇਰਾ ਮੰਨਣਾ ਹੈ ਕਿ ਪੁਲਿਸ ਨੂੰ ਅਬਦੁਲ ਹਕੀਮ ਵਿਰੁੱਧ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਤੱਥਾਂ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਉਹ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਹੈ ਜਾਂ ਨਹੀਂ।
(For more news apart from Kerala High Court Latest News, stay tuned to Rozana Spokesman)