ਸੰਕਟ ਟਲਣ ਮਗਰੋਂ ਉਡਾਣਾਂ ਚਲਣਗੀਆਂ
Published : Apr 21, 2020, 8:25 am IST
Updated : Apr 21, 2020, 8:25 am IST
SHARE ARTICLE
File Photo
File Photo

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਸਰਕਾਰ ਦੁਆਰਾ ਇਹ ਯਕੀਨੀ ਕਰਨ ਮਗਰੋਂ ਹੀ ਹਟਾਈ

ਨਵੀਂ ਦਿੱਲੀ, 20 ਅਪ੍ਰੈਲ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮੀ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਸਰਕਾਰ ਦੁਆਰਾ ਇਹ ਯਕੀਨੀ ਕਰਨ ਮਗਰੋਂ ਹੀ ਹਟਾਈ ਜਾਵੇਗੀ ਕਿ ਕੋਰੋਨਾ ਵਾਇਰਸ ਮਹਾਮਾਰੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਸਾਡੇ ਦੇਸ਼ ਤੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ। ਕੁੱਝ ਏਅਰਲਾਈਨ ਕੰਪਨੀਆਂ ਦੇ ਟਿਕਟ ਬੁਕ ਕਰਨ ਦੀਆਂ ਖ਼ਬਰਾਂ ਵਿਚਾਲੇ ਪੁਰੀ ਨੇ ਇਹ ਬਿਆਨ ਦਿਤਾ।

 File PhotoFile Photo

ਮੰਤਰੀ ਨੇ ਟਵਿਟਰ ’ਤੇ ਕਿਹਾ ਕਿ ਐਤਵਾਰ ਨੂੰ ਏਅਰਲਾਈਨਾਂ ਨੂੰ ਜਾਰੀ ਨਿਰਦੇਸ਼ਾਂ ਵਿਚ ਉਨ੍ਹਾਂ ਨੂੰ ਟਿਕਟਾਂ ਬੁਕ ਨਾ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਸ ਸਬੰਧ ਵਿਚ ਉਨ੍ਹਾਂ ਸਰਕਾਰ ਇਸ ਮਾਮਲੇ ਵਿਚ ਸਰਕਾਰ ਦੀ ਸਲਾਹ ਨਹੀਂ ਮੰਨੀ ਸੀ। ਉਨ੍ਹਾਂ ਟਵਿਟਰ ’ਤੇ ਕਿਹਾ, ‘ਮੈਂ ਇਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਕੋਵਿਡ-19 ਨਾਲ ਸਿੱਝਣ ਦੀ ਲੜਾਈ ਵਿਚ ਉਡਾਣਾਂ ’ਤੇ ਲੱਗੀ ਰੋਕ ਇਹ ਯਕੀਨੀ ਹੋਣ ਮਗਰੋਂ ਹੀ ਹਟਾਈ ਜਾਵੇਗੀ ਕਿ ਵਾਇਰਸ ਹੁਣ ਕੰਟਰੋਲ ਵਿਚ ਹੈ ਅਤੇ ਇਸ ਨਾਲ ਸਾਡੇ ਦੇਸ਼ ਅਤੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ।’ 

ਮੰਤਰੀ ਨੇ ਕਿਹਾ, ‘ਕੁੱਝ ਏਅਰਲਾਈਨ ਕੰਪਨੀਆਂ ਨੇ ਸਾਡੀ ਸਲਾਹ ਲਏ ਬਿਨਾਂ ਹੀ ਬੁਕਿੰਗ ਸ਼ੁਰੂ ਕਰ ਦਿਤੀ ਅਤੇ ਲੋਕਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿਤੇ, ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ 19 ਅਪ੍ਰੈਲ ਨੂੰ ਨਿਰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਬੁਕਿੰਗ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਢੁਕਵਾਂ ਨੋਟਿਸ ਅਤੇ ਲੋੜੀਂਦਾ ਸਮਾਂ ਦਿਤਾ ਜਾਵੇਗਾ। ਸਰਕਾਰੀ ਏਅਰਲਾਈਨ ਕੰਪਨੀ ‘ਏਅਰ ਇੰਡੀਆ’ ਨੇ ਸਰਕਾਰ ਦੀ ਸਲਾਹ ਮਗਰੋਂ ਬੁਕਿੰਗ ਬੰਦ ਕਰ ਦਿਤੀ ਸੀ ਪਰ ਨਿਜੀ ਏਅਰਲਾਈਨਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਕੇ ਤਿੰਨ ਮਈ ਦੇ ਬਾਅਦ ਲਈ ਟਿਕਟ ਬੁਕਿੰਗ ਜਾਰੀ ਰੱਖੀ ਜਿਸ ਕਾਰਨ ਡੀਜੀਸੀਏ ਨੂੰ ਐਤਵਾਰ ਨੂੰ ਨਿਰਦੇਸ਼ ਜਾਰੀ ਕਰਨਾ ਪਿਆ।  (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement