
ਪੁਲਿਸ ਨੇ ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਬੱਸਾਂ ਵਿਚ ਬੰਦ ਕਰ ਦਿੱਤਾ, ਜਦਕਿ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਵਿਚ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਬੁਲਡੋਜ਼ਰ ਦੀ ਕਾਰਵਾਈ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਘਰ ਬਾਹਰ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਬੱਸਾਂ ਵਿਚ ਬੰਦ ਕਰ ਦਿੱਤਾ, ਜਦਕਿ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਹੈ।
IYC protest outside house of Union Minister Hardeep singh Puri in Delhi
ਵਰਕਰਾਂ ਦਾ ਕਹਿਣਾ ਹੈ ਕਿ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ, ਇਹ ਯੂਥ ਕਾਂਗਰਸ ਹੈ। ਅਸੀਂ ਕਿਸੇ ਵੀ ਕੀਮਤ 'ਤੇ ਗਰੀਬਾਂ ਦੇ ਘਰਾਂ 'ਤੇ ਸਰਕਾਰੀ ਬੁਲਡੋਜ਼ਰ ਨਹੀਂ ਚੱਲਣ ਦੇਵਾਂਗੇ। ਇਸ ਦੌਰਾਨ ਕਾਂਗਰਸੀਆਂ ਨੇ ਬੱਸ ਦੀ ਖਿੜਕੀ ਤੋਂ ਬੁਲਡੋਜ਼ਰ (ਖਿਡੌਣਾ) ਲਹਿਰਾ ਕੇ ਧਰਨਾ ਜਾਰੀ ਰੱਖਿਆ। ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਕਿਹਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਗੈਂਬੋ (ਹਿੰਦੀ ਫਿਲਮ ਵਿੱਚ ਇੱਕ ਖਲਨਾਇਕ) ਦਾ ਕੰਮ ਕਰ ਰਹੇ ਹਨ।
IYC protest outside house of Union Minister Hardeep singh Puri in Delhi
ਭਾਰਤੀ ਯੂਥ ਕਾਂਗਰਸ ਦੇ ਵਰਕਰ ਹਰਦੀਪ ਪੁਰੀ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸਾਰੇ ਵਰਕਰਾਂ ਨੂੰ ਬੱਸ 'ਚ ਬਿਠਾ ਲਿਆ। ਮਹਿਲਾ ਵਰਕਰਾਂ ਨੂੰ ਵੀ ਬੱਸਾਂ ਵਿਚ ਬਿਠਾ ਲਿਆ ਗਿਆ। ਇਹ ਸਾਰੇ ਪ੍ਰਦਰਸ਼ਨਕਾਰੀ ਬੁਲਡੋਜ਼ਰ ਲੈ ਕੇ ਆਏ ਸਨ ਅਤੇ ਬੱਸਾਂ ਦੀਆਂ ਖਿੜਕੀਆਂ ਵਿਚੋਂ ਬੁਲਡੋਜ਼ਰ ਦੇ ਖਿਡੌਣੇ ਦਿਖਾ ਰਹੇ ਸਨ।