
ਹਮਲੇ ਦੌਰਾਨ ਸ਼ਹੀਦ ਹੋਏ ਸਨ 5 ਫ਼ੌਜੀ ਜਵਾਨ
ਪੁੰਛ: ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਫ਼ੌਜ ਦੇ ਪੰਜ ਜਵਾਨਾਂ ਸ਼ਹੀਦ ਹੋ ਗਏ ਹਨ। ਬੀਤੇ ਦਿਨ ਹੋਏ ਇਸ ਹਮਲੇ ਵਿਚ ਫ਼ੌਜੀਆਂ ਦੀ ਗੱਡੀ ਨੂੰ ਅੱਗ ਲੱਗ ਗਈ ਸੀ। ਹੁਣ ਇਸ ਘਟਨਾ ਦੇ ਇੱਕ ਦਿਨ ਬਾਅਦ ਰੱਖਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਹਮਲੇ ਵਿੱਚ ਦੋ ਸਮੂਹਾਂ ਦੇ ਘੱਟੋ-ਘੱਟ ਸੱਤ ਅੱਤਵਾਦੀ ਸ਼ਾਮਲ ਸਨ।
ਰੱਖਿਆ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦਿਆਂ ਮੀਡੀਆ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਪਾਕਿਸਤਾਨੀ ਰਾਸ਼ਟਰਵਾਦੀ ਸਮੂਹਾਂ ਨਾਲ ਸਬੰਧਤ ਹਨ। ਖੂਫ਼ੀਆ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਜੈਸ਼-ਏ-ਮੁਹੰਮਦ (JeM) ਅਤੇ ਲਸ਼ਕਰ-ਏ-ਤੋਇਬਾ (LeT) ਦੀ ਮਦਦ ਨਾਲ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸਰਗਰਮ ਜ਼ਮੀਨੀ ਕਰਮਚਾਰੀਆਂ 'ਤੇ ਫ਼ੌਜ ਦੇ ਵਾਹਨ 'ਤੇ ਹਮਲਾ ਕੀਤਾ।
ਇਹ ਵੀ ਪੜ੍ਹੋ: ਜਨਮ ਤੋਂ ਹੀ ਵਿਕਸਤ ਨਹੀਂ ਹੋਇਆ 1 ਹੱਥ, ਫਿਰ ਕਰਨਾ ਪਿਆ ਹੱਡੀ ਦੇ ਟਿਊਮਰ ਦਾ ਸਾਹਮਣਾ,ਪੜ੍ਹੋ ਪੰਜਾਬ ਦੀ ਜੰਮਪਲ ਪਲਕ ਕੋਹਲੀ ਦੇ ਸੰਘਰਸ਼ ਦੀ ਕਹਾਣੀ
ਇਸ ਤੋਂ ਪਹਿਲਾਂ ਖੂਫ਼ੀਆ ਏਜੰਸੀਆਂ ਅਤੇ NIA ਨੇ ਰਿਪੋਰਟਾਂ ਦੀ ਜਾਂਚ ਕੀਤੀ ਸੀ ਕਿ ਅੱਤਵਾਦੀਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਰਾਜੌਰੀ ਅਤੇ ਪੁੰਛ ਰਾਹੀਂ ਭਾਰਤ 'ਚ ਘੁਸਪੈਠ ਕੀਤੀ ਸੀ। ਤਾਜ਼ਾ ਰਿਪੋਰਟਾਂ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜੈਸ਼ ਅਤੇ ਲਸ਼ਕਰ ਦੇ ਅੱਤਵਾਦੀਆਂ ਨੂੰ ਪੀਓਕੇ ਵਿੱਚ ਕਈ ਥਾਵਾਂ 'ਤੇ ਇਕੱਠੇ ਹੋਣ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੂੰ ਉਥੋਂ ਦੇ ਪਿੰਡਾਂ ਵਿੱਚ ਹੀ ਲੁਕਾਇਆ ਜਾ ਰਿਹਾ ਸੀ।
ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਟਾ-ਡੋਰੀਆ ਖੇਤਰ 'ਚ ਡਰੋਨ ਅਤੇ ਕੁੱਤਿਆਂ ਦੀ ਮਦਦ ਨਾਲ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਸ਼ੁੱਕਰਵਾਰ ਨੂੰ ਜੰਮੂ ਵਿੱਚ ਸੈਂਕੜੇ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਪੁੰਛ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ।