
ਦੇਸ਼ ਵਿਚ ਸੂਚਨਾ ’ਤੇ ਤਕਨੀਕ ’ਚ ਆਈ ਕਰਾਂਤੀ ਰਾਜੀਵ ਗਾਂਧੀ ਦੀ ਹੀ ਦੇਣ ਹੈ: ਗੁਰਸਿਮਰਨ ਸਿੰਘ ਮੰਡ
ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬਲੀਦਾਨ ਦਿਵਸ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਵਲੋਂ ਸਲੇਮ ਟਾਬਰੀ ਸਥਿਤ ਰਾਜੀਵ ਗਾਂਧੀ ਦੇ ਬੁੱਤ ’ਤੇ ਸ਼ਰਧਾ ਅਤੇ ਸੁਮਨ ਨਾਲ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਹਨਾਂ ਕਿਹਾ ਕਿ ਅੱਜ ਦੇਸ਼ ਵਿਚ ਸੂਚਨਾ ’ਤੇ ਤਕਨੀਕ ’ਚ ਆਈ ਕਰਾਂਤੀ ਰਾਜੀਵ ਗਾਂਧੀ ਦੀ ਹੀ ਦੇਣ ਹੈ।
Gursimran Singh Mand
ਰਾਜੀਵ ਜੀ ਆਧੁਨਿਕ ਭਾਰਤ ਦੇ ਨਿਰਮਾਤਾ ਸਨ, ਨਾਲ ਹੀ ਗੁਰਸਿਮਰਨ ਮੰਡ ਨੇ ਕਿਹਾ ਕਿ ਅੱਜ ਕੋਈ ਵੀ ਕਾਂਗਰਸੀ ਇੱਥੇ ਰਾਜੀਵ ਗਾਂਧੀ ਅੱਗੇ ਨਤਮਸਤਕ ਹੋਣ ਲਈ ਨਹੀਂ ਪਹੁੰਚਿਆ ਜੋ ਕਿ ਮੰਦਭਾਗੀ ਗੱਲ ਹੈ। ਗੁਰਸਿਮਰਨ ਮੰਡ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਬੁੱਤ ਦੀ ਹਾਲਤ ਕਾਫੀ ਖਸਤਾ ਹੈ ਅਤੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
Gursimran Singh Mand
ਉਨ੍ਹਾਂ ਕਿਹਾ ਕਿ ਬੁੱਤ ਵਾਲੀ ਥਾਂ ’ਤੇ ਸਾਫ਼ ਸਫ਼ਾਈ ਹੋਣੀ ਚਾਹੀਦੀ ਹੈ, ਬੂਟੇ ਲੱਗਣੇ ਚਾਹੀਦੇ ਹਨ ਅਤੇ ਇੱਥੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਗੁਰਸਿਮਰਨ ਮੰਡ ਨੇ ਵੀ ਮੰਗ ਕੀਤੀ ਕਿ ਬੁੱਤ ਵਾਲੀ ਥਾਂ ’ਤੇ ਉੱਤੇ ਛੱਤ ਬਣਾਈ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸੇ ਰਾਜੀਵ ਗਾਂਧੀ ਦੇ ਬੁੱਤ ’ਤੇ ਬੀਤੇ ਦਿਨੀਂ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਾਲਖ ਮਲੀ ਗਈ ਸੀ ਜਿਸ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਲਾਹ ਕੇ ਬੁੱਤ ਦੀ ਸਫਾਈ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਿੱਖ ਜਥੇਬੰਦੀਆਂ ਵੱਲੋਂ ਕਾਫ਼ੀ ਨਿੰਦਿਆ ਵੀ ਕੀਤੀ ਗਈ ਸੀ।