
ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਇਕ ਸ਼ਖ਼ਸ ਨੇ ਅਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਦਰੱਖ਼ਤ ਨਾਲ ਫਾਂਸੀ ਲਗਾ
ਕਾਂਚੀਪੁਰਮ, 20 ਮਈ : ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਇਕ ਸ਼ਖ਼ਸ ਨੇ ਅਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਦਰੱਖ਼ਤ ਨਾਲ ਫਾਂਸੀ ਲਗਾ ਲਈ। ਕਾਂਚੀਪੁਰਮ ਦੇ ਸ਼੍ਰੀਪੇਰਬੰਦੂਰ 'ਚ ਰਹਿਣ ਵਾਲਾ 37 ਸਾਲਾ ਇਕ ਸ਼ਖ਼ਸ ਅਰੂਮੁਗਮ ਨੇ ਅਪਣੀ 12 ਸਾਲ ਦੀ ਵੱਡੀ ਬੇਟੀ ਰਾਜੇਸ਼ਵਰੀ ਦੀ ਗਰਦਨ ਕੱਟ ਕੇ ਹਤਿਆ ਕੀਤੀ ਤਾਂ ਉਥੇ ਹੀ 10 ਸਾਲ ਦੀ ਸ਼ਾਲਿਨੀ ਅਤੇ 7 ਸਾਲ ਦੇ ਬੇਟੇ ਸੇਥੁਰਮਨ ਨੂੰ ਇਕੱਠੇ ਬੰਨ੍ਹ ਕੇ ਖੂਹ 'ਚ ਸੁੱਟ ਦਿਤਾ।
ਤਿੰਨਾਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਉੱਥੇ ਕੋਲ ਦੇ ਦਰੱਖ਼ਤ ਨਾਲ ਫਾਂਸੀ ਲਗਾ ਲਈ ਅਤੇ ਅਪਣੀ ਜਾਨ ਦੇ ਦਿਤੀ। ਪੁਲਿਸ ਇਸ ਗੱਲ ਤੋਂ ਹੈਰਾਨ ਹੈ ਕਿ ਆਖ਼ਰ ਅਰੂਮੁਗਮ ਨੇ ਅਪਣੇ ਤਿੰਨਾਂ ਬੱਚਿਆਂ ਦਾ ਕਤਲ ਕਿਉਂ ਕੀਤਾ, ਜਦਕਿ ਉਹ ਇਕ ਚੰਗੀ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਅਤੇ ਘਰ 'ਚ ਕੋਈ ਪਰਵਾਰਕ ਵਿਵਾਦ ਸਾਹਮਣੇ ਨਹੀਂ ਆਇਆ। ਉਸ ਨੂੰ ਨਸ਼ਾ ਕਰਨ ਦੀ ਵੀ ਆਦਤ ਨਹੀਂ ਸੀ। (ਏਜੰਸੀ)