
ਭਾਰਤ ਵਿਚ ਅਸ਼ਵਗੰਧਾ ਸਮੇਤ ਕਈ ਆਯੁਰਵੈਦਿਕ ਦਵਾਈਆਂ...
ਨਵੀਂ ਦਿੱਲੀ: ਆਯੁਰਵੈਦ (Ayurveda) ਵਿਚ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਹੈ। ਕੈਂਸਰ ਤੋਂ ਲੈ ਕੇ ਸਰਜਰੀ ਤਕ ਆਯੁਰਵੈਦ ਨੇ ਅਪਣਾ ਅਸਰ ਦਿਖਾਇਆ ਹੈ। ਕੋਰੋਨਾ ਵਰਗੀ ਮਹਾਂਮਾਰੀ ਵਿਚ ਜਿੱਥੇ ਹੁਣ ਤਕ ਕੋਈ ਸਟੀਕ ਇਲਾਜ ਨਹੀਂ ਮਿਲ ਸਕਿਆ ਅਜਿਹੇ ਵਿਚ ਆਯੁਰਵੈਦ ਦਾ ਸਹਾਰਾ ਲਿਆ ਜਾ ਰਿਹਾ ਹੈ।
Corona virus
ਭਾਰਤ ਦੀ ਇਸ ਪ੍ਰਾਚੀਨ ਮੈਡੀਕਲ ਪ੍ਰਣਾਲੀ ਦੇ ਸਹਾਰੇ ਕੋਰੋਨਾ ਦਾ ਇਲਾਜ ਸੰਭਵ ਹੋ ਸਕਦਾ ਹੈ। ਇਹ ਗੱਲ ਅਸੀਂ ਨਹੀਂ ਬਲਕਿ ਇਹ ਦਾਅਵਾ ਹੈ ਆਈਆਈਟੀ ਦਿੱਲੀ ਅਤੇ ਜਾਪਾਨ ਦੇ ਵਿਗਿਆਨੀਆਂ ਦਾ। ਆਈਆਈਟੀ ਦਿੱਲੀ ਅਤੇ ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਇੰਡਸਟ੍ਰੀਅਲ ਸਾਇੰਸ ਐਂਡ ਟੈਕਨੋਲਾਜੀ ਰਾਹੀਂ ਕੀਤੀ ਗਈ ਰਿਸਰਚ ਵਿਚ ਪਾਇਆ ਗਿਆ ਹੈ ਕਿ ਅਸ਼ਵਗੰਧਾ ਅਤੇ ਪ੍ਰੋਪੋਲਿਸ ਯਾਨੀ ਸ਼ਹਿਤ ਦੀ ਮੱਖੀ ਤੋਂ ਇਕੱਠੀ ਕੀਤੀ ਗੂੰਦ ਵਿਚ ਅਜਿਹੇ ਤੱਤ ਹਨ ਜਿਹਨਾਂ ਦੀ ਮਦਦ ਨਾਲ ਕੋਰੋਨਾ ਦਾ ਇਲਾਜ ਸੰਭਵ ਹੈ।
Ashwagandha
ਅਸ਼ਵਗੰਧਾ ਵਿਚ ਪਾਏ ਜਾਣ ਵਾਲੇ ਵਿਥਾਨੋਨ ਕੰਪਾਉਂਡ ਅਤੇ ਪ੍ਰਪੋਲਿਸ ਵਿਚ ਮੌਜੂਦ ਕੈਫੀਫ ਐਸਿਡ ਫਿਨੋਥਾਈਲ ਈਸਟਰ ਵਿਚ SARS-CoV-2 ਵਿਚ ਮੌਜੂਦ Mpro ਇੰਜਾਇਮ ਦੀਆਂ ਗਤੀਵਿਧੀਆਂ ਨੂੰ ਰੋਕਣ ਦੀ ਸਮਰੱਥਾ ਹੈ। ਰਿਸਰਚ ਟੀਮ ਮੁਤਾਬਕ ਅਸ਼ਵਗੰਧਾ ਅਤੇ ਪ੍ਰੋਪੋਲਿਸ ਦਾ ਇਸਤੇਮਾਲ ਨਾ ਸਿਰਫ ਥੇਰੇਪੀ ਲਈ ਬਲਕਿ ਵਾਇਰਸ ਨੂੰ ਰੋਕਣ ਵਿਚ ਵੀ ਕਾਰਗਰ ਸਾਬਿਤ ਹੋਵੇਗਾ।
Ashwagandha
ਆਈਆਈਟੀ ਦਿੱਲੀ ਦੇ ਬਾਇਓਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਹੈਡ ਪ੍ਰੋਫੈਸਰ ਸੁੰਦਰ ਦਾ ਕਹਿਣਾ ਹੈ ਕਿ ਭਾਰਤ ਵਿਚ ਆਯੁਰਵੈਦ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ਹੈ। ਆਈਆਈਟੀ ਦਿੱਲੀ ਅਤੇ ਏਆਈਐਸਟੀ ਦੇ ਵਿਗਿਆਨੀ ਇਕ ਦਹਾਕੇ ਤੋਂ ਆਧੁਨਿਕ ਤਕਨੀਕ ਨਾਲ ਮਿਲ ਕੇ ਆਯੁਰਵੈਦ ਦੇ ਪਾਰੰਪਰਿਕ ਗਿਆਨ ਅਤੇ ਪ੍ਰਚੀਨ ਮੈਡੀਕਲ ਤੇ ਕੰਮ ਕਰ ਰਹੇ ਹਨ।
Ashwagandha
ਭਾਰਤ ਵਿਚ ਅਸ਼ਵਗੰਧਾ ਸਮੇਤ ਕਈ ਆਯੁਰਵੈਦਿਕ ਦਵਾਈਆਂ ਤੇ ਕਲੀਨੀਕਲ ਟ੍ਰਾਇਲ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਭਾਰਤ ਸਰਕਾਰ ਨੇ ਆਯੁਸ਼ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਆਈਸੀਐਮਆਰ ਦੀ ਮਦਦ ਨਾਲ ਅਸ਼ਵਗੰਧਾ ਤੇ ਕਲੀਨੀਕਲ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ।
Corona Virus
ਆਯੁਰਵੈਦ ਦੀ ਮਦਦ ਨਾਲ ਜੇ ਕੋਰੋਨਾ ਦੇ ਇਲਾਜ ਦਾ ਇਹ ਟ੍ਰਾਇਲ ਇਨਸਾਨਾਂ ਤੇ ਸਫ਼ਲ ਹੁੰਦਾ ਹੈ ਤਾਂ ਭਾਰਤ ਅਤੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਇਸ ਮਹਾਂਮਾਰੀ ਦੇ ਸਮੇਂ ਵਿਚ ਵਰਦਾਨ ਸਾਬਿਤ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।