
'ਨਵੇਂ ਨਕਸ਼ੇ' ਮਗਰੋਂ ਵਿਵਾਦਮਈ ਬਿਆਨ
ਨਵੀਂ ਦਿੱਲੀ : ਭਾਰਤੀ ਖੇਤਰ ਦੇ ਕੁੱਝ ਹਿੱਸਿਆਂ 'ਤੇ ਦਾਅਵਾ ਕਰਨ ਵਾਲੇ 'ਨਵੇਂ ਨਕਸ਼ੇ' ਮਗਰੋਂ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਭਾਰਤ ਵਿਰੁਧ ਇਤਰਾਜ਼ਯੋਗ ਬਿਆਨ ਦਿਤਾ ਹੈ। ਨੇਪਾਲੀ ਸੰਸਦ ਵਿਚ ਅਪਣੇ ਭਾਸ਼ਨ ਵਿਚ ਕੇਪੀ ਓਲੀ ਨੇ ਕੂਟਨੀਤਕ ਮਰਿਯਾਦਾ ਨੂੰ ਲੰਘਦਿਆਂ ਵਿਵਾਦਤ ਬਿਆਨ ਦਿਤਾ।
File Photo
ਉਨ੍ਹਾਂ ਅਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਭਾਰਤ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ, 'ਚੀਨੀ ਅਤੇ ਇਤਾਲਵੀ ਦੀ ਤੁਲਨਾ ਵਿਚ ਭਾਰਤ ਦਾ ਵਾਇਰਸ ਜ਼ਿਆਦਾ ਮਾਰੂ ਲਗਦਾ ਹੈ।' ਨੇਪਾਲੀ ਪ੍ਰਧਾਨ ਮੰਤਰੀ ਨੇ ਕਲ ਅਪਣੇ ਭਾਸ਼ਨ ਵਿਚ ਕਿਹਾ, 'ਜਿਹੜੇ ਲੋਕ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਆ ਰਹੇ ਹਨ,
File photo
ਉਹ ਇਥੇ ਕੋਰੋਨਾ ਦੀ ਲਾਗ ਫੈਲਾ ਰਹੇ ਹਨ ਅਤੇ ਇਸ ਲਈ ਕੁੱਝ ਸਥਾਨਕ ਆਗੂ ਅਤੇ ਪ੍ਰਤੀਨਿਧੀ ਵੀ ਜ਼ਿੰਮੇਵਾਰ ਹਨ ਜੋ ਬਿਨਾਂ ਕਿਸੇ ਮੁਢਲੀ ਜਾਂਚ ਦੇ ਲੋਕਾਂ ਨੂੰ ਭਾਰਤ ਲੈ ਕੇ ਆ ਰਹੇ ਹਨ।' ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ, 'ਬਾਹਰ ਤੋਂ ਆਉਣ ਵਾਲੇ ਲੋਕਾਂ ਦੇ ਪ੍ਰਵਾਹ ਕਾਰਨ ਕੋਰੋਨਾ ਵਾਇਰਸ ਲਾਗ ਨਾਲ ਸਿੱਝਣ ਵਿਚ ਮੁਸ਼ਕਲ ਹੋ ਰਹੀ ਹੈ। ਭਾਰਤੀ ਵਾਇਰਸ ਚੀਨੀ ਅਤੇ ਇਤਾਲਵੀ ਵਾਇਰਸ ਨਾਲ ਜ਼ਿਆਦਾ ਮਾਰੂ ਲਗਦਾ ਹੈ।'
File Photo
ਨੇਪਾਲੀ ਪ੍ਰਧਾਨ ਮੰਤਰੀ ਦੇ ਬਿਆਨ ਨੇ ਭਾਰਤ ਦੁਆਰਾ ਸੜਕ ਦਾ ਉਦਘਾਟਨ ਕੀਤੇ ਜਾਣ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤਲਖ਼ੀ ਲਿਆਉਣ ਦਾ ਕੰਮ ਕੀਤਾ ਹੈ। ਓਲੀ ਨੇ ਇਹ ਵੀ ਕਿਹਾ ਕਿ ਨੇਪਾਲ ਕਾਲਾਪਾਣੀ-ਲਿੰਪਿਯਾਧੁਰਾ-ਲਿਪੁਲੇਖ ਖੇਤਰ-ਕਿਸੇ ਵੀ ਕੀਮਤ 'ਤੇ ਵਾਪਸ ਲੈ ਕੇ ਰਹੇਗਾ ਜੋ ਭਾਰਤੀ ਖੇਤਰ ਦਾ ਹਿੱਸਾ ਹੈ।
File Photo
ਹਾਲ ਹੀ ਵਿਚ ਨੇਪਾਲੀ ਵਜ਼ਾਰਤ ਨੇ ਇਸ ਖੇਤਰ ਨੂੰ ਸ਼ਾਮਲ ਕਰਦਿਆਂ ਨਵਾਂ ਰਾਜਸੀ ਨਕਸ਼ਾ ਜਾਰੀ ਕੀਤਾ ਹੈ ਜੋ ਭਾਰਤੀ ਖੇਤਰ ਦਾ ਹਿੱਸਾ ਹੈ। ਭਾਰਤ ਅਤੇ ਨੇਪਾਲ 1800 ਕਿਲੋਮੀਟਰ ਖੁਲ੍ਹੀ ਸਰਹੱਦ ਸਾਂਝੀ ਕਰਦੇ ਹਨ। ਲਿਪੁਲੇਖ ਦੱਰੇ 'ਤੇ ਨੇਪਾਲ 1816 ਵਿਚ ਹੋਈ ਸੁਗੌਲੀ ਦੀ ਸੰਧੀ ਦੇ ਆਧਾਰ 'ਤੇ ਪਰਿਭਾਸ਼ਤ ਕਰਦਾ ਹੈ। (ਏਜੰਸੀ)