ਭਾਜਪਾ ਆਗੂ ਸੰਬਿਤ ਪਾਤਰਾ ਨੇ ਪਸ਼ਚਾਤਾਪ ਲਈ 3 ਦਿਨਾਂ ਦਾ ਵਰਤ ਰੱਖਣ ਦਾ ਐਲਾਨ ਕੀਤਾ, ਜਾਣੋ ਕੀ ਹੈ ਮਾਮਲਾ
Published : May 21, 2024, 10:44 pm IST
Updated : May 21, 2024, 10:44 pm IST
SHARE ARTICLE
Sambit patra
Sambit patra

ਭਗਵਾਨ ਜਗਨਨਾਥ ਨੂੰ ਦੱਸ ਗਏ ਸਨ ਮੋਦੀ ਦਾ ਭਗਤ, ਵਿਵਾਦ ਮਗਰੋਂ ਬੋਲੇ ‘ਮੇਰੀ ਤਾਂ ਜ਼ੁਬਾਨ ਫਿਸਲ ਗਈ ਸੀ’, ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ 

ਭੁਵਨੇਸ਼ਵਰ: ਭਗਵਾਨ ਜਗਨਨਾਥ ’ਤੇ ਜ਼ੁਬਾਨ ਫਿਸਲਣ ਕਾਰਨ ਵਿਵਾਦਾਂ ’ਚ ਘਿਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਸੰਬਿਤ ਪਾਤਰਾ ਨੇ ਵੱਖ-ਵੱਖ ਹਲਕਿਆਂ ਦੀ ਆਲੋਚਨਾ ਤੋਂ ਬਾਅਦ ਮੁਆਫੀ ਮੰਗ ਲਈ ਹੈ ਅਤੇ ਮੰਗਲਵਾਰ ਤੋਂ ਤਿੰਨ ਦਿਨਾਂ ਲਈ ਭੁੱਖ ਹੜਤਾਲ ਰੱਖ ਕੇ ਪਸ਼ਚਾਤਾਪ ਕਰਨ ਦਾ ਐਲਾਨ ਕੀਤਾ ਹੈ। 

ਸੋਮਵਾਰ ਨੂੰ ਟੈਲੀਵਿਜ਼ਨ ਚੈਨਲਾਂ ਨਾਲ ਗੱਲਬਾਤ ਕਰਦਿਆਂ ਪਾਤਰਾ ਨੇ ਕਹਿ ਦਿਤਾ ਸੀ ਕਿ ਸੂਬੇ ਦੇ ਪੂਜਨੀਕ ਦੇਵਤਾ ‘ਭਗਵਾਨ ਜਗਨਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤ ਹਨ।’ ਪਰ ਪਾਤਰਾ ਨੇ ਬਾਅਦ ’ਚ ਸਪੱਸ਼ਟ ਕੀਤਾ ਕਿ ਇਹ ਸਿਰਫ ਉਨ੍ਹਾਂ ਦੀ ਜ਼ੁਬਾਨ ਫਿਸਲਣ ਕਾਰਨ ਹੋਇਆ ਸੀ ਅਤੇ ਉਹ ਦਾਅਵਾ ਕਰਨਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਭਗਵਾਨ ਜਗਨਨਾਥ ਦੇ ‘ਭਗਤ’ ਹਨ।

ਅੱਜ ਸੋਸ਼ਲ ਮੀਡੀਆ ਮੰਚ ਐਕਸ ’ਤੇ ਬੋਲਦੇ ਹੋਏ ਪਾਤਰਾ ਨੇ ਕਿਹਾ, ‘‘... ਇਸ ਗਲਤੀ ਲਈ ਮੈਂ ਭਗਵਾਨ ਜਗਨਨਾਥ ਦੇ ਚਰਨਾਂ ’ਚ ਸਿਰ ਝੁਕਾਉਂਦਾ ਹਾਂ ਅਤੇ ਮੁਆਫੀ ਮੰਗਦਾ ਹਾਂ। ਮੈਂ ਇਸ ਗਲਤੀ ਦਾ ਪਸ਼ਚਾਤਾਪ ਕਰਨ ਲਈ ਅਗਲੇ ਤਿੰਨ ਦਿਨਾਂ ਤਕ ਵਰਤ ਰੱਖਾਂਗਾ।’’ 

ਪਾਤਰਾ ਦੀ ਟਿਪਣੀ ਨੇ ਉਸ ਸਮੇਂ ਵਿਵਾਦ ਖੜਾ ਕਰ ਦਿਤਾ ਜਦੋਂ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉਨ੍ਹਾਂ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਅਤੇ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਜਗਨਨਾਥ ਨੂੰ ਸਿਆਸਤ ਵਿਚ ਨਾ ਘਸੀਟਣ। 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਪਾਤਰਾ ਦੇ ਬਿਆਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਪੁਰੀ ਤੋਂ ਭਾਜਪਾ ਉਮੀਦਵਾਰ ਵਲੋਂ ਕੀਤੀ ਗਈ ਟਿਪਣੀ ਮਹਾਪ੍ਰਭੂ ਸ਼੍ਰੀ ਜਗਨਨਾਥ ਦਾ ਅਪਮਾਨ ਹੈ, ਜਿਨ੍ਹਾਂ ਨੂੰ ਕਰੋੜਾਂ ਲੋਕ ਪੂਜਦੇ ਹਨ। ਅਸੀਂ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਾਂ। ਇਸ ਨਾਲ ਸਾਡਾ ਇਹ ਦੋਸ਼ ਮਜ਼ਬੂਤ ਹੁੰਦਾ ਹੈ ਕਿ ਸੱਤਾ ਦੇ ਨਸ਼ੇ ’ਚ ਧੁੱਤ ਭਾਜਪਾ ਭਾਰਤ ਦੇ ਲੋਕ ਜਨਤਾ ਤਾਂ ਕੀ ਸਾਡੇ ਦੇਵਤਿਆਂ ਨੂੰ ਵੀ ਨਹੀਂ ਬਖਸ਼ੇਗੀ। ਇਹ ਹੰਕਾਰ 4 ਜੂਨ ਨੂੰ ਲੋਕਾਂ ਦੀ ਇੱਛਾ ਨਾਲ ਟੁੱਟ ਜਾਵੇਗਾ।’’

ਜਦਕਿ ਪਾਰਟੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ, ‘‘ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇ ਹਿੰਦੂ ਦੇਵੀ-ਦੇਵਤਿਆਂ ਦੀ ਤੁਲਨਾ ਨਰਿੰਦਰ ਮੋਦੀ ਨਾਲ ਕਰ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਪ੍ਰਾਣ ਪ੍ਰਤਿਸ਼ਠਾ ਦੌਰਾਨ ਭਾਜਪਾ ਦੇ ਅਧਿਕਾਰਤ ਹੈਂਡਲ ਤੋਂ ਇਕ ਤਸਵੀਰ ਪੋਸਟ ਕੀਤੀ ਗਈ, ਜਿਸ ਵਿਚ ਸ਼੍ਰੀਰਾਮ ਇਕ ਬੱਚੇ ਦੇ ਰੂਪ ਵਿਚ ਨਜ਼ਰ ਆ ਰਹੇ ਹਨ ਅਤੇ ਨਰਿੰਦਰ ਮੋਦੀ ਉਨ੍ਹਾਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਲੈ ਜਾ ਰਹੇ ਹਨ।’’

ਉਨ੍ਹਾਂ ਕਿਹਾ, ‘‘ਪ੍ਰਾਣ ਪ੍ਰਤਿਸ਼ਠਾ ਦੌਰਾਨ ਅਯੁੱਧਿਆ ’ਚ ਨਰਿੰਦਰ ਮੋਦੀ ਨਾਲ ਮਿਲ ਕੇ ਸ਼੍ਰੀ ਰਾਮ ਤੋਂ ਵੀ ਵੱਡੇ ਕਟ-ਆਊਟ ਲਗਾਏ ਗਏ ਸਨ। ਚੰਪਤ ਰਾਏ ਨੇ ਨਰਿੰਦਰ ਮੋਦੀ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਦਸਿਆ ਸੀ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਰਿੰਦਰ ਮੋਦੀ ਨੂੰ ਭਗਵਾਨ ਦਾ ਅਵਤਾਰ ਦਸਿਆ ਸੀ। ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਨਰਿੰਦਰ ਮੋਦੀ ਨੂੰ ਭਗਵਾਨ ਸ਼੍ਰੀ ਰਾਮ ਦਾ ਅੰਸ਼ ਦਸਿਆ ਸੀ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਨਰਿੰਦਰ ਮੋਦੀ ਦੀ ਤੁਲਨਾ ਭਗਵਾਨ ਨਾਲ ਕੀਤੀ। ਭਾਜਪਾ ਨੇਤਾ ਸਾਕਸ਼ੀ ਮਹਾਰਾਜ ਨੇ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਕਿਹਾ ਸੀ।’’ 

ਉਨ੍ਹਾਂ ਸਵਾਲ ਕੀਤਾ ਕਿ ਮੀਡੀਆ ਅੱਜ ਚੁੱਪ ਕਿਉਂ ਹੈ? ਉਨ੍ਹਾਂ ਕਿਹਾ, ‘‘ਕਰੋੜਾਂ ਹਿੰਦੂਆਂ ਦੀ ਆਸਥਾ ਦਾ ਅਪਮਾਨ ਕੀਤਾ ਗਿਆ ਹੈ। ਇਹ ਪਾਪ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।’’

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਸ ਤਰ੍ਹਾਂ ਦੇ ਪ੍ਰਚਾਰ ਨਾਲ ਇੰਨੇ ਆਤਮ-ਨਿਰਭਰ ਹੋ ਗਏ ਹਨ ਕਿ ਉਨ੍ਹਾਂ ਨੇ ਅਪਣੇ ਆਪ ਨੂੰ ਰੱਬ ਦਾ ਦੂਤ ਕਹਿਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਅੱਗੇ ਕਿਹਾ, ‘‘ਇਤਿਹਾਸ ’ਚ ਅਜਿਹੀ ਸ਼ਰਾਰਤ ਪਹਿਲਾਂ ਵੀ ਵੇਖਣ ਨੂੰ ਮਿਲੀ ਹੈ। ਹਿਟਲਰ ਨੇ ਵੀ ਅਪਣੇ ਆਪ ਨੂੰ ਰੱਬ ਦਾ ਰੂਪ ਦਸਿਆ ਅਤੇ ਕਿਮ ਜੋਂਗ ਉਨ ਵੀ ਖ਼ੁਦ ਨੂੰ ਬ੍ਰਹਮ ਸ਼ਕਤੀ ਦੱਸਦਾ ਹੈ।’’

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਮੰਗਲਵਾਰ ਨੂੰ ਪੁਰੀ ਦੇ ਜਗਨਨਾਥ ਮੰਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸੰਬਿਤ ਪਾਤਰਾ ਕਾਂਗਰਸ ’ਚ ਹੁੰਦੇ ਤਾਂ ਭਗਵਾਨ ਜਗਨਨਾਥ ਦੇ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਨਾਲ ਖੇਡਣ ਲਈ ਉਨ੍ਹਾਂ ਨੂੰ ਤੁਰਤ ਪਾਰਟੀ ਤੋਂ ਕੱਢ ਦਿਤਾ ਜਾਂਦਾ। ਪ੍ਰਧਾਨ ਮੰਤਰੀ ਨੂੰ ਸੰਬਿਤ ਪਾਤਰਾ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement