
ਜੇਕੇਐਲਐਫ਼ ਦੇ ਮੁਖੀ ਯਾਸੀਨ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਹੁਰੀਅਤ ਕਾਨਫ਼ਰੰਸ ਦੇ ਨਰਮ ਧੜੇ ਦੇ ਪ੍ਰਧਾਨ ਮੀਰਵਾਇਜ਼ ਉਮਰ ਫ਼ਾਰੂਕ ਨੂੰ ....
ਸ੍ਰੀਨਗਰ, ਜੇਕੇਐਲਐਫ਼ ਦੇ ਮੁਖੀ ਯਾਸੀਨ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਹੁਰੀਅਤ ਕਾਨਫ਼ਰੰਸ ਦੇ ਨਰਮ ਧੜੇ ਦੇ ਪ੍ਰਧਾਨ ਮੀਰਵਾਇਜ਼ ਉਮਰ ਫ਼ਾਰੂਕ ਨੂੰ ਨਜ਼ਰਬੰਦ ਕਰ ਦਿਤਾ ਗਿਆ ਤਾਕਿ ਵੱਖਵਾਦੀ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਨਾ ਕਰ ਸਕਣ। ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਮਲਿਕ ਨੂੰ ਅੱਜ ਸਵੇਰੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਗਿਆ। ਉਸ ਨੂੰ ਕੋਠੀਬਾਗ਼ ਪੁਲਿਸ ਥਾਣੇ ਵਿਚ ਰਖਿਆ ਗਿਆ।
ਹੁਰੀਅਤ ਕਾਨਫ਼ਰੰਸ ਦੇ ਕੱਟੜਪੰਥੀ ਧੜੇ ਦੇ ਪ੍ਰਧਾਨ ਸਈਅਦ ਅਲੀ ਸ਼ਾਹ ਗਿਲਾਨੀ ਨਜ਼ਰਬੰਦ ਹਨ। ਆਮ ਨਾਗਰਿਕਾਂ ਦੀ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਮੌਤ ਅਤੇ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਹਤਿਆ ਦੇ ਵਿਰੋਧ ਵਿਚ, ਵੱਖਵਾਦੀਆਂ ਨੇ ਜਾਇੰਟ ਰੈਜ਼ੀਡੈਂਟਸ ਲੀਡਰਸ਼ਿਪ ਦੇ ਬੈਨਰ ਹੇਠ ਹੜਤਾਲ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ ਸੀ। (ਏਜੰਸੀ)