
ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਖੇਤੀਬਾੜੀ ਵਿਭਾਗ ਦਾ ਇਕ ਅਧਿਕਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਖੇਤੀਬਾੜੀ ਵਿਭਾਗ ਦਾ ਇਕ ਅਧਿਕਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਹ ਅਧਿਕਾਰੀ ਪਿਛਲੇ ਦਿਨੀਂ ਸ਼ਾਹੀ ਲੀਚੀ ਲੈ ਕੇ ਦਿੱਲੀ ਸਥਿਤ ਬਿਹਾਰ ਭਵਨ ਗਏ ਸੀ। ਇਹ ਲੀਚੀਆਂ ਤੋਹਫੇ ਵਜੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਲਈ ਭੇਜੀਆਂ ਗਈਆਂ ਸਨ।
Corona Virus
ਇਸ ਨੂੰ ਲੈ ਕੇ ਮੁਜ਼ੱਫਰਪੁਰ ਲੋਕ ਸੰਪਰਕ ਦਫਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਧਿਕਾਰੀ ਸਿਰਫ ਲੀਚੀ ਦਾ ਟਰੱਕ ਬਿਹਾਰ ਭਵਨ ਤੱਕ ਪਹੁੰਚਿਆ ਜਾਂ ਨਹੀਂ ਇਹ ਯਕੀਨੀ ਕਰਨ ਲਈ ਦਿੱਲੀ ਬਿਹਾਰ ਭਵਨ ਗਏ ਸੀ। ਇਸ ਸਬੰਧ ਵਿਚ ਮੁਜ਼ੱਫਰਪੁਰ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਪ੍ਰਸਾਦ ਸਿੰਘ ਦਾ ਕਹਿਣਾ ਹੈ ਕਿ ਅਧਿਕਾਰੀ ਲੀਚੀਆਂ ਦਾ ਟਰੱਕ ਬਿਹਾਰ ਭਵਨ ਪਹੁੰਚਾਉਣ ਤੋਂ ਬਾਅਦ ਅਪਣੇ ਦੋ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ, ਜਿਨ੍ਹਾਂ ਵਿਚੋਂ ਇਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
Lychee
ਉਸ ਦੇ ਅਧਾਰ ‘ਤੇ ਅਧਿਕਾਰੀ ਨੇ ਅਪਣਾ ਕੋਰੋਨਾ ਵਾਇਰਸ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹਾ ਲੋਕ ਸੰਪਰਕ ਦਫਤਰ ਤੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਮੁਜ਼ੱਫਰਪੁਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ 9 ਜੂਨ ਨੂੰ ਟਰੇਨ ਵਿਚ ਲੀਚੀ ਦੇ ਪੈਕੇਟ ਲੈ ਕੇ ਬਿਹਾਰ ਭਵਨ, ਨਵੀਂ ਦਿੱਲੀ ਆਏ ਸੀ।
Corona Virus
ਬਿਹਾਰ ਭਵਨ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਕੀਤੇ ਗਏ ਨਿਯਮਾਂ ਦਾ ਪਾਲਣ ਕਰਦੇ ਹੋਏ ਇਹ ਅਧਿਕਾਰੀ ਅਪਣੇ ਕਮਰੇ ਵਿਚ ਹੀ ਸੀ। ਫਿਲਹਾਲ ਇਸ ਅਧਿਕਾਰੀ ਨੂੰ ਕੋਵਿਡ ਕੇਅਰ ਸੈਂਟਰ ਵਿਚ ਇਲਾਜ ਲਈ ਭੇਜਿਆ ਗਿਆ ਹੈ।