ਪ੍ਰਧਾਨ ਮੰਤਰੀ ਨੇ ਬਿਹਾਰ ਤੋਂ ਸ਼ੁਰੂ ਕੀਤਾ 50 ਹਜ਼ਾਰ ਕਰੋੜ ਰੁਪਏ ਦਾ ਗ਼ਰੀਬ ਕਲਿਆਣ ਰੁਜ਼ਗਾਰ ਅਭਿਆਨ
Published : Jun 21, 2020, 9:06 am IST
Updated : Jun 21, 2020, 9:50 am IST
SHARE ARTICLE
Narendra Modi
Narendra Modi

ਸਿਰਫ਼ 6 ਰਾਜਾਂ ਯੂ.ਪੀ., ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ (ਬੀਜੇਪੀ ਦੇ ਪ੍ਰਭਾਵ ਵਾਲੇ) ਰਾਜਾਂ 'ਚ ਹੀ ਲਾਗੂ ਹੋਵੇਗੀ ਯੋਜਨਾ

ਨਵੀਂ ਦਿੱਲੀ, 20 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦੂਜੇ ਰਾਜਾਂ ਤੋਂ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰੁਜ਼ਗਾਰ ਦੇਣ ਲਈ 50,000 ਕਰੋੜਾ ਰੁਪਏ ਦੀ ਲਾਗਤ ਨਾਲ ਗ਼ਰੀਬ ਕਲਿਆਣ ਰੁਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ। ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਬਲੇਦੌਰ ਕਸਬੇ ਦੇ ਤੇਲਿਹਾਰ ਪਿੰਡ ਤੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਅਤੇ ਪਿੰਡ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਾ, ਸਥਾਨਕ ਪੱਧਰ 'ਤੇ ਵਿਕਾਸ ਨੂੰ ਗਤੀ  ਦੇਣਾ ਅਤੇ ਆਮਦਨੀ ਦੇ ਮੌਕੇ ਪ੍ਰਦਾਨ ਕਰਨਾ ਹੈ।

ਮੋਦੀ ਨੇ ਵੀਡੀਉ ਕਾਨਫਰੰਸ ਰਾਹੀਂ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ 6 ਰਾਜਾਂ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਉਡੀਸਾ ਦੇ 116 ਜ਼ਿਲ੍ਹਿਆਂ 'ਚ ਲਾਗੂ ਹੋਵੇਗੀ ਅਤੇ ਇਸ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਰੁਜ਼ਗਾਰ ਮਿਲੇਗਾ। ਇਹ ਯੋਜਨਾ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਤਾਲਾਬੰਦੀ ਦੇ ਕਾਰਨ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਕੰਮਕਾਜ ਤੋਂ ਹੱਥ ਥੋਣਾ ਪਿਆ ਅਤੇ ਉਹ ਅਪਣੇ ਪਿੰਡਾਂ ਨੂੰ ਵਾਪਸ ਪਰਤਣ ਲਈ ਮਜਬੂਰ ਹੋਏ ਹਨ।

Narendra ModiNarendra Modi

ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫਰੰਸ ਰਾਹੀਂ ਉਦਘਾਟਨ ਪ੍ਰੋਗਰਾਮ ਵਿਚ ਕਿਹਾ, ''ਇਸ ਯੋਜਨਾ 'ਤੇ ਕੁੱਲ 50,000 ਕਰੋੜ ਰੁਪਏ ਦਾ ਖ਼ਰਚ ਆਵੇਗਾ। ਇਸ ਯੋਜਨਾ ਰਾਹੀਂ ਗ੍ਰਾਮ ਪੰਚਾਇਤ ਭਵਨ ਅਤੇ ਆਂਗਨਵਾੜੀ ਕੇਂਦਰ, ਰਾਸ਼ਟਰੀ ਰਾਜਮਾਰਗ, ਰੇਲਵੇ ਅਤੇ ਜਲ ਸੁਰੱਖਿਆ ਵਰਗੇ ਵੱਖ ਵੱਖ ਤਰ੍ਹਾਂ ਦੇ 25 ਕੰਮਾਂ ਨੂੰ ਜੋੜਿਆ ਜਾਵੇਗਾ, ਦੇਸ਼ ਦੇ ਪੇਂਡੂ ਖੇਤਰਾਂ 'ਚ ਮਿਆਰੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ।'' ਉਨ੍ਹਾਂ ਨੇ ਕਿਹਾ ਗ਼ਰੀਬ ਕਲਿਆਣ ਰੁਜ਼ਗਾਰ ਯੋਜਨਾ ਉਨ੍ਹਾਂ ਲੋਕਾਂ ਲਈ ਹੈ, ਜੋ ਅਪਣੀ ਮਿਹਨਤ ਅਤੇ ਹੁਨਰ ਨਾਲ ਅਪਣੇ ਪਿੰਡ ਦੇ ਵਿਕਾਸ ਲਈ ਕੁੱਝ ਕਰਨਾ ਚਾਹੁੰਦੇ ਹਨ।  (ਪੀ.ਟੀ.ਆਈ)

ਸਕੂਲ 'ਚ ਇਕਾਂਤਵਾਸ ਕੀਤੇ ਮਜ਼ਦੂਰਾਂ ਤੋਂ ਮਿਲੀ ਯੋਜਨਾ ਦੀ ਪ੍ਰੇਰਣਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਯੋਜਨਾ ਦੀ ਪ੍ਰੇਰਣਾ ਉਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੀ ਇਕ ਘਟਨਾ ਤੋਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ''ਉਥੇ ਇਕ ਸਰਕਾਰੀ ਸਕੂਲ ਨੂੰ ਕਵਾਰੰਟਾਈਨ ਸੈਂਟਰ ਬਣਾਇਆ ਗਿਆ ਸੀ। ਸ਼ਹਿਰ ਤੋਂ ਪਰਤੇ ਮਜ਼ਦੂਰਾਂ ਨੂੰ ਉਥੇ ਰਖਿਆ ਗਿਆ ਸੀ।

ਇਸ ਸੈਂਟਰ 'ਚ ਹੈਦਰਾਬਾਦ ਤੋਂ ਆਏ ਕਈ ਮਜ਼ਦੂਰਾਂ ਨੂੰ ਰਖਿਆ ਗਿਆ ਸੀ। ਇਹ ਮਜ਼ਦੂਰ ਰੰਗਾਈ ਅਤੇ ਪੀਓਪੀ ਦੇ ਕੰਮ 'ਚ ਮਾਹਰ ਸਨ। ਇਹ ਅਪਣੇ ਪਿੰਡ ਲਈ ਕੁੱਝ ਕਰਨਾ ਚਾਹੁਦੇ ਸਨ। ਉਨ੍ਹਾਂ ਨੇ ਕਿਹਾ ਇਨ੍ਹਾਂ ਮਜ਼ਦੂਰਾਂ ਨੇ ਅਪਣੇ ਹੁਨਰ ਦੀ ਪੇਸ਼ਕਸ਼ ਕੀਤੀ ਅਤੇ ਸਕੂਲ 'ਚ ਰਹਿੰਦੇ ਹੋਏ, ਅਪਣੇ ਹੁਨਰ ਨਾਲ ਸਕੂਲ ਦੀ ਨਵੀਨੀਕਰਨ ਕਰ ਦਿਤਾ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement