ਘਰ ਵਿਚ ਪਾਲੀਆਂ ਹੋਈਆਂ ਬਿੱਲੀਆਂ ਨੇ ਹੀ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ
Published : Jun 21, 2022, 5:45 pm IST
Updated : Jun 21, 2022, 5:45 pm IST
SHARE ARTICLE
photo
photo

20 ਬਿੱਲੀਆਂ ਨੇ ਆਪਣੀ ਮਾਲਕਣ ਦੀ ਖਾਧੀ ਲਾਸ਼

 

ਨਵੀਂ ਦਿੱਲੀ : ਬਿੱਲੀਆਂ ਬਹੁਤ ਪਿਆਰੀਆਂ ਹਨ! ਉਸ ਦੇ ਮਜ਼ਾਕੀਆ ਚਿਹਰੇ ਵਾਲੇ ਮੀਮਜ਼ ਸੋਸ਼ਲ ਮੀਡੀਆ 'ਤੇ ਹਾਵੀ ਪਰ ਇਹ ਬਿੱਲੀਆਂ ਜੋ ਸਾਨੂੰ ਗੁਦਗੁਦਾਉਂਦੀਆਂ ਹਨ, ਉਹ ਵੀ 'ਖੌਫ਼ਨਾਕ' ਸਾਬਤ ਹੋ ਸਕਦੀਆਂ ਹਨ। ਜੀ ਹਾਂ ਰੂਸ ਤੋਂ ਬਿੱਲੀਆਂ ਨਾਲ ਜੁੜਿਆ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 20 ਪਾਲਤੂ ਬਿੱਲੀਆਂ ਨੇ ਭੁੱਖੇ-ਭਾਣੇ  ਉਹ ਕੰਮ ਕਰ ਦਿੱਤਾ ਜਿਸ ਨੂੰ ਜਾਣ ਕੇ ਲੋਕਾਂ ਦੇ ਹੋਸ਼ ਉੱਡ ਗਏ! ਸਥਾਨਕ ਮੀਡੀਆ ਦੇ ਅਨੁਸਾਰ, ਰੋਸਟੋਵ ਸ਼ਹਿਰ ਵਿੱਚ ਇੱਕ ਔਰਤ ਦੀ ਆਪਣੇ ਘਰ ਵਿੱਚ ਮੌਤ ਹੋਣ ਤੋਂ ਬਾਅਦ, ਉਸ ਦੀਆਂ 20 ਬਿੱਲੀਆਂ ਨੇ ਲਾਸ਼ ਖਾ ਲਈ। ਪੁਲਿਸ ਨੂੰ ਉਸਦੀ ਮੌਤ ਦੇ ਲਗਭਗ ਦੋ ਹਫ਼ਤੇ ਬਾਅਦ ਇੱਕ ਅੰਸ਼ਕ ਤੌਰ 'ਤੇ ਖਾਧੀ ਹੋਈ ਲਾਸ਼ ਮਿਲੀ।

 

CATCAT

ਬਿੱਲੀਆਂ ਨੂੰ ਬਚਾਉਂਦੇ ਹੋਏ ਇਕ ਵਿਅਕਤੀ ਨੇ ਕਿਹਾ ਕਿ ਬਿੱਲੀਆਂ ਦੋ ਹਫ਼ਤਿਆਂ ਤੋਂ ਇਕੱਲੀਆਂ ਸਨ, ਖਾਣਾ ਨਹੀਂ ਸੀ ਤਾਂ ਉਹ ਕੀ ਖਾਂਦੀਆਂ। ਰਿਪੋਰਟ ਮੁਤਾਬਕ ਔਰਤ ਨੇ 20 ਬਿੱਲੀਆਂ ਰੱਖੀਆਂ ਹੋਈਆਂ ਸਨ। ਇਕ ਦਿਨ ਅਚਾਨਕ ਘਰ ਵਿਚ ਔਰਤ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਆਂਢ-ਗੁਆਂਢ ਅਤੇ ਪੁਲਿਸ ਵਾਲਿਆਂ ਨੂੰ ਕਾਫੀ ਦੇਰ ਬਾਅਦ ਮਿਲੀ। ਦਰਅਸਲ ਔਰਤ ਦੀ ਮੌਤ ਦੇ ਕਰੀਬ ਦੋ ਹਫਤੇ ਬਾਅਦ ਜਦੋਂ ਬਦਬੂ ਫੈਲੀ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅਜਿਹੇ 'ਚ ਜਦੋਂ ਪੁਲਿਸ ਮਹਿਲਾ ਦੇ ਘਰ ਪਹੁੰਚੀ ਤਾਂ ਉਥੇ ਲਾਸ਼ ਦੇਖ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ।

 

CATCAT

ਔਰਤ ਦੀ ਮੌਤ ਤੋਂ ਬਾਅਦ ਬਿੱਲੀਆਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ। ਉਹ ਬਹੁਤ ਭੁੱਖੀਆਂ ਸਨ। ਅਜਿਹੀ ਹਾਲਤ ਵਿੱਚ ਉਹ ਆਪਣੀ ਮਾਲਕਣ ਦੀ ਲਾਸ਼ ਨੂੰ ਖਾਣ ਲੱਗ ਪਈਆਂ। ਜਦੋਂ ਪੁਲਿਸ ਘਰ ਦੇ ਅੰਦਰ ਗਈ ਤਾਂ ਉੱਥੋਂ ਦੀ ਹਾਲਤ ਭਿਆਨਕ ਸੀ। ਪੁਲਿਸ ਨੇ ਦੇਖਿਆ ਕਿ ਔਰਤ ਦੀ ਸੜੀ ਹੋਈ ਲਾਸ਼ ਜ਼ਮੀਨ 'ਤੇ ਪਈ ਸੀ, ਜਿਸ ਦੇ ਆਲ਼ੇ ਦੁਆਲੇ ਬਿੱਲੀਆਂ ਪਈਆਂ ਹੋਈਆਂ ਸਨ। ਉਹਨਾਂ ਦੇ ਚਿਹਰੇ 'ਤੇ ਖੂਨ ਸੀ ਅਤੇ ਘਰ 'ਚ ਵੀ ਖੂਨ ਦੇ ਨਿਸ਼ਾਨ ਸਨ। ਪੁਲਿਸ ਸਮਝ ਗਈ ਕਿ ਇਹ ਬਿੱਲੀਆਂ ਨੇ ਔਰਤ ਦੇ ਸਰੀਰ ਦਾ ਅੱਧਾ ਹਿੱਸਾ ਖਾ ਲਿਆ।

CATCAT

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement