ਕੇਂਦਰੀ ਮੰਤਰੀ ਦਾ ਐਲਾਨ, ਟਰੱਕ ਕੈਬਿਨਾਂ ਨੂੰ ਲਾਜ਼ਮੀ ਤੌਰ 'ਤੇ ਏਅਰ ਕੰਡੀਸ਼ਨਡ ਕਰਨ ਦੇ ਹੁਕਮ 
Published : Jun 21, 2023, 1:23 pm IST
Updated : Jun 21, 2023, 1:23 pm IST
SHARE ARTICLE
 Union Minister's announcement, ordering truck cabins to be air-conditioned (AC) compulsorily
Union Minister's announcement, ordering truck cabins to be air-conditioned (AC) compulsorily

ਸੜਕ ਆਵਾਜਾਈ ਮੰਤਰਾਲੇ ਨੇ ਸਭ ਤੋਂ ਪਹਿਲਾਂ 2016 ਵਿਚ ਇਸ ਕਦਮ ਦਾ ਪ੍ਰਸਤਾਵ ਕੀਤਾ ਸੀ।

 

ਨਵੀਂ ਦਿੱਲੀ - ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ ਜੋ ਕਿ ਉਨ੍ਹਾਂ ਟਰੱਕ ਡਰਾਈਵਰਾਂ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ, ਜੋ ਸਖ਼ਤ ਗਰਮੀ, ਸਰਦੀ ਅਤੇ ਬਰਸਾਤ ਦੇ ਦਿਨਾਂ ਵਿਚ ਰੋਜ਼ਾਨਾ ਕਰੀਬ 12 ਘੰਟੇ ਡਰਾਈਵਿੰਗ ਕਰਦੇ ਹਨ। ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ 2025 ਤੋਂ ਸਾਰੇ ਟਰੱਕ ਕੈਬਿਨਾਂ ਨੂੰ ਲਾਜ਼ਮੀ ਤੌਰ 'ਤੇ ਏਅਰ ਕੰਡੀਸ਼ਨਡ (AC) ਕਰਨ ਦੇ ਹੁਕਮ ਦਿੱਤੇ ਹਨ। 

ਇਹ ਉਹਨਾਂ ਡਰਾਈਵਰਾਂ ਨੂੰ ਬਹੁਤ ਆਰਾਮ ਪ੍ਰਦਾਨ ਕਰੇਗਾ ਜੋ ਅਕਸਰ ਪਸੀਨੇ ਵਿਚ ਭਿੱਜੇ ਹੋਣ ਦੇ ਬਾਵਜੂਦ ਟਰੱਕ ਚਲਾਉਂਦੇ ਹਨ। ਟਰੱਕ ਡਰਾਈਵਰਾਂ ਦੀ ਕਠੋਰ ਕੰਮਕਾਜ ਅਤੇ ਸੜਕ 'ਤੇ ਲੰਬੇ ਸਮੇਂ ਤੱਕ ਲਗਾਤਾਰ ਗੱਡੀ ਚਲਾਉਣ ਦੀ ਥਕਾਵਟ ਸੜਕ ਹਾਦਸਿਆਂ ਦਾ ਵੱਡਾ ਕਾਰਨ ਦੱਸੀ ਜਾਂਦੀ ਹੈ। ਵੋਲਵੋ ਅਤੇ ਸਕੈਨੀਆ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਬਣਾਏ ਗਏ ਉੱਚ ਪੱਧਰੀ ਟਰੱਕ ਪਹਿਲਾਂ ਹੀ AC ਟਰੱਕ ਕੈਬਿਨਾਂ ਦੇ ਨਾਲ ਆਉਂਦੇ ਹਨ। ਪਰ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ 'ਤੇ ਬਹਿਸ ਦੇ ਬਾਵਜੂਦ ਜ਼ਿਆਦਾਤਰ ਭਾਰਤੀ ਕੰਪਨੀਆਂ ਇਸ ਮਾਮਲੇ 'ਚ ਅੱਗੇ ਵਧਣ ਤੋਂ ਝਿਜਕ ਰਹੀਆਂ ਸਨ।

ਹਾਲਾਂਕਿ, ਸੋਮਵਾਰ ਨੂੰ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਟਰੱਕ ਕੈਬਿਨਾਂ ਨੂੰ ਏਸੀ ਲਾਜ਼ਮੀ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਟਰੱਕ ਉਦਯੋਗ ਨੂੰ ਅਪਗ੍ਰੇਡ ਕਰਨ ਲਈ 18 ਮਹੀਨਿਆਂ ਦਾ ਪਰਿਵਰਤਨ ਸਮਾਂ ਜ਼ਰੂਰੀ ਹੈ।
ਸੜਕ ਆਵਾਜਾਈ ਮੰਤਰਾਲੇ ਨੇ ਸਭ ਤੋਂ ਪਹਿਲਾਂ 2016 ਵਿਚ ਇਸ ਕਦਮ ਦਾ ਪ੍ਰਸਤਾਵ ਕੀਤਾ ਸੀ।

ਨਿਤਿਨ ਗਡਕਰੀ ਨੇ ਕਿਹਾ ਕਿ 'ਸਾਡੇ ਦੇਸ਼ 'ਚ ਕੁਝ ਡਰਾਈਵਰ 12 ਜਾਂ 14 ਘੰਟੇ ਟਰੱਕ ਚਲਾਉਂਦੇ ਹਨ, ਜਦਕਿ ਦੂਜੇ ਦੇਸ਼ਾਂ 'ਚ ਬੱਸ ਅਤੇ ਟਰੱਕ ਡਰਾਈਵਰਾਂ ਦੀ ਡਿਊਟੀ 'ਤੇ ਕਿੰਨੇ ਘੰਟੇ ਹੁੰਦੇ ਹਨ, ਇਸ 'ਤੇ ਪਾਬੰਦੀ ਹੈ। ਸਾਡੇ ਡਰਾਈਵਰ 43 ਤੋਂ 47 ਡਿਗਰੀ ਦੇ ਤਾਪਮਾਨ ਵਿਚ ਗੱਡੀ ਚਲਾਉਂਦੇ ਹਨ ਅਤੇ ਸਾਨੂੰ ਡਰਾਈਵਰਾਂ ਦੀ ਹਾਲਤ ਦੀ ਕਲਪਨਾ ਕਰਨੀ ਚਾਹੀਦੀ ਹੈ। ਮੈਂ ਮੰਤਰੀ ਬਣਨ ਤੋਂ ਬਾਅਦ ਏਸੀ ਕੈਬਿਨ ਸ਼ੁਰੂ ਕਰਨ ਦਾ ਚਾਹਵਾਨ ਸੀ। ਪਰ ਕੁਝ ਲੋਕਾਂ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਨਾਲ ਲਾਗਤ ਵਧੇਗੀ। ਅੱਜ (ਸੋਮਵਾਰ) ਮੈਂ ਫਾਈਲ 'ਤੇ ਦਸਤਖਤ ਕੀਤੇ ਹਨ ਕਿ ਸਾਰੇ ਟਰੱਕ ਕੈਬਿਨ ਏ.ਸੀ. ਹੋਣਗੇ।  

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement