Nimisha Priya case : ਬਲੱਡ ਮਨੀ ਦੇ ਕੇ ਬਚ ਸਕਦੀ ਹੈ ਯਮਨ 'ਚ ਫਸੀ ਕੇਰਲ ਦੀ ਨਰਸ ਦੀ ਜਾਨ, ਜਾਣੋਂ ਪੂਰਾ ਮਾਮਲਾ
Published : Jun 21, 2024, 1:28 pm IST
Updated : Jun 21, 2024, 1:28 pm IST
SHARE ARTICLE
Nimisha Priya
Nimisha Priya

ਫਿਲਹਾਲ 40 ਹਜ਼ਾਰ ਡਾਲਰ ਦੀ ਰਾਸ਼ੀ ਭਾਰਤੀ ਦੂਤਘਰ ਰਾਹੀਂ ਸਬੰਧਤ ਪਰਿਵਾਰ ਨੂੰ ਭੇਜੀ ਜਾਵੇਗੀ

Nimisha Priya case : ਕੇਰਲਾ ਦੀ ਨਰਸ ਨਿਮਿਸ਼ਾ ਪ੍ਰਿਆ ਨੂੰ ਯਮਨ ਦੀ ਸੁਪਰੀਮ ਕੋਰਟ ਨੇ ਆਪਣੇ ਇੱਕ ਨਾਗਰਿਕ ਤਲਾਲ ਅਬਦੋ ਮਹਿਦੀ ਦੀ ਹੱਤਿਆ ਦੇ ਆਰੋਪ 'ਚ ਮੌਤ ਦੀ ਸਜ਼ਾ ਸੁਣਾਈ ਸੀ। ਹੁਣ ਨਿਮਿਸ਼ਾ ਦੀ ਸਜ਼ਾ ਮੁਆਫ਼ੀ ਲਈ ਕੇਂਦਰ ਸਰਕਾਰ ਨੇ ਬਲੱਡ ਮਨੀ ਟਰਾਂਸਫਰ ਕਰਨ ਲਈ ਹਾਮੀ ਦੇ ਦਿੱਤੀ ਹੈ। ਫਿਲਹਾਲ 40 ਹਜ਼ਾਰ ਡਾਲਰ ਦੀ ਰਾਸ਼ੀ ਭਾਰਤੀ ਦੂਤਘਰ ਰਾਹੀਂ ਸਬੰਧਤ ਪਰਿਵਾਰ ਨੂੰ ਭੇਜੀ ਜਾਵੇਗੀ।

ਜਾਣੋ ਕੀ ਹੈ ਮਾਮਲਾ 

ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਨਿਮਿਸ਼ਾ ਨਾਲ ਕੀ ਹੋਇਆ

ਪਲੱਕੜ ਜ਼ਿਲ੍ਹੇ ਦੀ ਨਿਮਿਸ਼ਾ ਨਰਸਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 2012 ਵਿੱਚ ਵਿਆਹ ਕਰਵਾ ਕੇ ਆਪਣੇ ਪਰਿਵਾਰ ਨਾਲ ਯਮਨ ਪਹੁੰਚ ਗਈ। ਉੱਥੇ ਪਹੁੰਚਣ ਤੋਂ ਬਾਅਦ ਉਹ ਆਪਣਾ ਹਸਪਤਾਲ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਯਮਨ ਦੇ ਨਿਯਮਾਂ ਦੇ ਅਨੁਸਾਰ ਸਿਰਫ ਉਥੋਂ ਦੇ ਨਾਗਰਿਕ ਹੀ ਅਜਿਹਾ ਕਰ ਸਕਦੇ ਹਨ ਤਾਂ ਇਸ ਕੰਮ ਵਿੱਚ ਨਿਮਿਸ਼ਾ ਦੀ ਮਦਦ ਤਲਾਲ ਅਬਦੋ ਮਹਿਦੀ ਕਰਦਾ ਹੈ, ਜੋ ਹਸਪਤਾਲ ਵਿੱਚ ਕੰਮ ਕਰਦੇ ਸਮੇਂ ਉਸਦੇ ਸੰਪਰਕ ਵਿੱਚ ਆਇਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਤਲਾਲ ਨੇ ਨਿਮਿਸ਼ਾ ਨਾਲ ਵਿਆਹ ਦੇ ਫਰਜ਼ੀ ਕਾਗਜ਼ਾਤ ਬਣਾਏ ਤਾਂ ਜੋ ਨਰਸ ਨੂੰ ਹਸਪਤਾਲ ਚਲਾਉਣ ਦਾ ਲਾਇਸੈਂਸ ਮਿਲ ਸਕੇ। ਹੁਣ ਤੱਕ ਸਭ ਕੁਝ ਠੀਕ-ਠਾਕ ਸੀ ਪਰ ਕਹਾਣੀ ਉਦੋਂ ਬਦਲ ਗਈ ਜਦੋਂ ਸਾਲ 2015 ਵਿੱਚ ਦੇਸ਼ ਵਿੱਚ ਸਿਵਲ ਵਾਰ ਸ਼ੁਰੂ ਹੋ ਗਿਆ। ਹੂਤੀ ਵਿਦਰੋਹੀਆਂ ਦੇ ਹਮਲੇ ਦੇ ਦੌਰਾਨ ਨਿਮਿਸ਼ਾ ਆਪਣੇ ਪਰਿਵਾਰ ਨਾਲ ਭਾਰਤ ਪਰਤ ਆਈ ਪਰ ਪੈਸੇ ਕਮਾਉਣ ਲਈ ਦੁਬਾਰਾ ਯਮਨ ਚਲੀ ਗਈ।

 

ਉਸ ਤੋਂ ਬਾਅਦ ਤਲਾਲ ਦੇ ਇਰਾਦੇ ਬਦਲ ਚੁੱਕੇ ਸਨ। ਉਸ ਨੇ ਨਿਮਿਸ਼ਾ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਹਸਪਤਾਲ ਬੰਦ ਕਰਵਾਉਣ ਦੀ ਧਮਕੀ ਵੀ ਦਿੱਤੀ। ਇਸ ਦੌਰਾਨ ਮ੍ਰਿਤਕ ਨੇ ਨਰਸ ਦਾ ਪਾਸਪੋਰਟ ਵੀ ਆਪਣੇ ਕੋਲ ਰੱਖਿਆ ਹੋਇਆ ਸੀ। ਕੇਰਲ ਦੀ ਇਹ ਨਰਸ ਹੁਣ ਕਿਸੇ ਵੀ ਕੀਮਤ 'ਤੇ ਦੇਸ਼ ਪਰਤਣਾ ਚਾਹੁੰਦੀ ਸੀ। ਦਸਤਾਵੇਜ਼ ਵਾਪਸ ਲੈਣ ਲਈ ਉਸਨੇ ਇੱਕ ਸਥਾਨਕ ਨਰਸ ਨਾਲ ਮਿਲ ਕੇ ਤਲਾਲ ਨੂੰ ਨੀਂਦ ਦਾ ਟੀਕਾ ਦਿੱਤਾ ਅਤੇ ਪਾਸਪੋਰਟ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯਮਨ ਦੇ ਨਾਗਰਿਕ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਡਰੀ ਹੋਈ ਨਿਮਿਸ਼ਾ ਅਤੇ ਸਥਾਨਕ ਨਰਸ ਨੇ ਮਿਲ ਕੇ ਮ੍ਰਿਤਕ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਪਾਣੀ ਦੀ ਟੈਂਕੀ ਵਿੱਚ ਪਾ ਦਿੱਤਾ ਪਰ ਜਲਦੀ ਹੀ ਉਹ ਫੜੀ ਗਈ।

ਸਾਲ 2020 ਵਿੱਚ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਨਰਸ ਨੂੰ ਬਲੱਡ ਮਨੀ ਦੇ ਕੇ ਰਿਹਾਅ ਕਰਵਾਉਣ ਦੀ ਗੱਲ ਚੱਲੀ। ਕਈ ਮੁਹਿੰਮਾਂ ਵੀ ਚਲਾਈਆਂ ਗਈਆਂ ਤਾਂ ਜੋ ਪੈਸਾ ਇਕੱਠਾ ਕੀਤਾ ਜਾ ਸਕੇ। ਹੁਣ ਇਸ ਮਾਮਲੇ 'ਚ ਅੱਗੇ ਵਧਦੇ ਹੋਏ ਬਲੱਡ ਮਨੀ ਟਰਾਂਸਫਰ ਹੋਣ ਜਾ ਰਿਹਾ ਹੈ।

  ਕੀ ਹੈ ਬਲੱਡ ਮਨੀ

ਇਸਲਾਮਿਕ ਕਾਨੂੰਨ ਮੁਤਾਬਕ ਪੀੜਤ ਜਾਂ ਉਸ ਦਾ ਪਰਿਵਾਰ ਇਹ ਫੈਸਲਾ ਕਰ ਸਕਦਾ ਹੈ ਕਿ ਅਪਰਾਧੀ ਨੂੰ ਕੀ ਸਜ਼ਾ ਦਿੱਤੀ ਜਾਵੇ। ਇਹੀ ਨਿਯਮ ਕਤਲ ਦੇ ਮਾਮਲੇ ਵਿੱਚ ਲਾਗੂ ਹੁੰਦਾ ਹੈ। ਹਾਲਾਂਕਿ ਯਮਨ ਦੇ ਨਿਯਮ 'ਚ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਦੀ ਹੈ ਪਰ ਪੀੜਤ ਪਰਿਵਾਰ ਕੋਲ ਹੱਕ ਹੈ ਕਿ ਪੈਸੇ ਲੈ ਕੇ ਕਾਤਲ ਨੂੰ ਮੁਆਫ਼ ਕਰ ਸਕੇ। ਇਹ ਦਿਯਾ ਹੈ, ਜਿਸ ਨੂੰ ਬਲੱਡ ਮਨੀ ਵੀ ਕਿਹਾ ਜਾਂਦਾ ਹੈ।

 

 

Location: India, Kerala

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement