ਆਸਾਮ : ਭਾਜਪਾ ਸਾਂਸਦ ਦੀ ਬੇਟੀ ਸਮੇਤ 19 ਅਫ਼ਸਰਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ
Published : Jul 21, 2018, 8:56 am IST
Updated : Jul 21, 2018, 8:56 am IST
SHARE ARTICLE
BJP MP's daughter in Police Custody
BJP MP's daughter in Police Custody

ਵਿਸ਼ੇਸ਼ ਅਦਾਲਤ ਨੇ ਆਸਾਮ ਵਿਚ ਨੌਕਰੀ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਜਣਿਆਂ ਨੂੰ 11 ਦਿਨ ਦੀ ਪੁਲਿਸ...

ਗੁਹਾਟੀ, ਵਿਸ਼ੇਸ਼ ਅਦਾਲਤ ਨੇ ਆਸਾਮ ਵਿਚ ਨੌਕਰੀ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਜਣਿਆਂ ਨੂੰ 11 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਆਸਾਮ ਸਿਵਲ ਸਰਵਿਸਜ਼ (ਏਸੀਐਸ) ਦੇ 13, ਆਸਾਮ ਪੁਲਿਸ ਸੇਵਾ ਦੇ ਤਿੰਨ ਅਤੇ ਸਹਾਇਕ ਸੇਵਾ ਦੇ ਤਿੰਨ ਅਧਿਕਾਰੀ ਸ਼ਾਮਲ ਹਨ।

ਅਦਾਲਤ ਨੇ 2016 ਬੈਚ ਦੇ 19 ਅਧਿਕਾਰੀਆਂ ਨੂੰ 11 ਦਿਨ ਦੀ ਹਿਰਾਸਤ ਵਿਚ ਭੇਜ ਦਿਤਾ।  ਪੁਲਿਸ ਨੇ 14 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਏਪੀਐਸ ਅਧਿਕਾਰੀਆਂ ਵਿਚ ਗੁਲਸ਼ਨ ਦਾਓਲਾਗਪੂ, ਭਾਰਗਵ ਫੂਕਨ ਅਤੇ ਪੱਲਵੀ ਸ਼ਰਮਾ ਹਨ। ਪੱਲਵੀ ਸ਼ਰਮਾ ਅਸਾਮ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਹੈ। ਕੁੱਝ ਦਿਨ ਪਹਿਲਾਂ ਆਸਾਮ ਵਿਚ ਨੌਕਰੀ ਲਈ ਨਕਦੀ ਘਪਲੇ ਦੇ ਮਾਮਲੇ ਵਿਚ ਭਾਜਪਾ ਦੇ ਤੇਜ਼ਪੁਰ ਤੋਂ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਪੱਲਵੀ ਸ਼ਰਮਾ ਸਮੇਤ 19 ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement