
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਹਮਲਾ ਕਰਦਿਆਂ
ਨਵੀਂ ਦਿੱਲੀ, 20 ਜੁਲਾਈ : ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ‘ਤੱਥਾਂ ਵਿਚ ਕਮਜ਼ੋਰ ਅਤੇ ਚਿੱਕੜ ਉਛਾਲਣ ਵਿਚ ਮਜ਼ਬੂਤ’ ਬਿਆਨ ਦੇ ਕੇ ਵਿਦੇਸ਼ ਨੀਤੀ ਦੇ ਮੁੱਦਿਆਂ ਦਾ ਰਾਜਸੀਕਰਨ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਕ ਵੰਸ਼ ਸਾਲਾਂ ਤੋਂ ਪ੍ਰਧਾਨ ਮੰਤਰੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਨੱਡਾ ਦੀ ਇਹ ਟਿਪਣੀ ਰਾਹੁਲ ਦੇ ਉਸ ਬਿਆਨ ਮਗਰੋਂ ਆਈ ਕਿ ਚੀਨ ਨਾਲ ਜੁੜਿਆ ਸਰਹੱਦੀ ਮਾਮਲਾ ਸਾਧਾਰਣ ਮਾਮਲਾ ਨਹੀਂ ਸਗੋਂ ਪ੍ਰਧਾਨ ਮੰਤਰੀ ਦੇ 56 ਇੰਚ ਵਾਲੇ ਅਕਸ ’ਤੇ ਹਮਲੇ ਦੀ ਚੀਨ ਦੀ ਸਾਜ਼ਸ਼ ਹੈ।
JP nadda
ਭਾਜਪਾ ਪ੍ਰਧਾਨ ਨੇ ਟਵਿਟਰ ’ਤੇ ਕਿਹਾ, ‘ਚਾਹੇ ਡੋਕਲਾਮ ਦਾ ਮਾਮਲਾ ਹੋਵੇ ਜਾਂ ਹੁਣ ਵਾਲਾ, ਰਾਹੁਲ ਗਾਂਧੀ ਭਾਰਤੀ ਫ਼ੌਜ ’ਤੇ ਵਿਸ਼ਵਾਸ ਕਰਨ ਦੀ ਬਜਾਏ ਚੀਨ ਦੁਆਰਾ ਦਿਤੀ ਗਈ ਜਾਣਕਾਰੀ ਵਿਚ ਜ਼ਿਆਦਾ ਦਿਲਚਸਪੀ ਰਖਦੇ ਹਨ। ਕਿਉਂ ਇਕ ਪਰਵਾਰ ਭਾਰਤ ਨੂੰ ਕਮਜ਼ੋਰ ਅਤੇ ਚੀਨ ਨੂੰ ਮਜ਼ਬੂਤ ਵੇਖਣਾ ਚਾਹੁੰਦਾ ਹੈ। ਕਾਂਗਰਸ ਅੰਦਰ ਵੀ ਕਈਆਗੂ ਇਕ ਪਰਵਾਰ ਦੇ ਇਸ ਧੋਖੇ ਨੂੰ ਨਾਪਸੰਦ ਕਰਦੇ ਹਨ।