
ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ ਰੀਕਾਰਡ 40425 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਦੇਸ਼ ਵਿਚ ਪੀੜਤਾਂ
ਨਵੀਂ ਦਿੱਲੀ, 20 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ ਰੀਕਾਰਡ 40425 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 11 ਲੱਖ ਪਾਰ ਕਰ ਗਈ। ਇਲਾਜ ਮਗਰੋਂ ਲਾਗ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸੱਤ ਲੱਖ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਕ ਦਿਨ ਵਿਚ 681 ਹੋਰ ਮਰੀਜ਼ਾਂ ਦੀ ਜਾਨ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 27497 ਹੋ ਗਈ।ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਕੁਲ ਮਾਮਲਿਆਂ ਦੀ ਗਿਣਤੀ 11,18,043 ਹੋ ਗਈ ਹੈ।
ਭਾਰਤ ਵਿਚ ਮਹਿਜ਼ ਤਿੰਨ ਦਿਨਾਂ ਵਿਚ ਹੀ ਕੋਵਿਡ ਦੇ ਮਾਮਲੇ 10 ਲੱਖ ਤੋਂ 11 ਲੱਖ ਪਾਰ ਪਹੁੰਚ ਗਏ ਹਨ। ਦੇਸ਼ ਵਿਚ ਇਸ ਵੇਲੇ 390459 ਮਰੀਜ਼ਾ ਦਾ ਇਲਾਜ ਜਾਰੀ ਹੈ ਅਤੇ 700086 ਲੋਕ ਠੀਕ ਹੋ ਚੁਕੇ ਹਨ। ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਕੁਲ ਮਾਮਲਿਆਂ ਵਿਚ ਦੇਸ਼ ਵਿਚ ਪੀੜਤ ਮਿਲੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅੰਕੜਿਆਂ ਮੁਤਾਬਕ ਦੇਸ਼ ਵਿਚ ਪਹਿਲੀ ਵਾਰ ਇਕ ਦਿਨ ਵਿਚ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਹਾਲੇ ਤਕ ਦੇਸ਼ ਵਿਚ 14047908 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 256039 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਹੀ ਕੀਤੀ ਗਈ। ਪਿਛਲੇ 24 ਘੰਟਿਆਂ ਵਿਚ ਹੋਈਆਂ 681 ਮੌਤਾਂ ਵਿਚੋਂ ਸੱਭ ਤੋਂ ਵੱਧ 258 ਮੌਤਾਂ ਮਹਾਰਾਸ਼ਟਰ ਤੋਂ, ਕਰਨਾਟਕ ਵਿਚ 91, ਤਾਮਿਲਨਾਡੂ ਵਿਚ 78, ਆਂਧਰਾ ਪ੍ਰਦੇਸ਼ ਵਿਚ 56, ਯੂਪੀ ਵਿਚ 38, ਪਛਮੀ ਬੰਗਾਲ ਵਿਚ 36, ਦਿੱਲੀ ਵਿਚ 31, ਗੁਜਰਾਤ ਵਿਚ 20, ਮੱਧ ਪ੍ਰਦੇਸ਼ ਵਿਚ 15, ਬਿਹਾਰ ਵਿਚ ਨੌਂ, ਪੰਜਾਬ ਤੇ ਜੰਮੂ ਕਸ਼ਮੀਰ ਵਿਚ ਅੱਠ ਅੱਠ, ਰਾਜਸਥਾਨ ਤੇ ਤੇਲੰਗਾਨਾਂ ਵਿਚ ਛੇ-ਛੇ, ਹਰਿਆਣਾ ਤੇ ਉੜੀਸਾ ਵਿਚ ਪੰਜ, ਪੰਜ, ਆਸਾਮ ਵਿਚ ਚਾਰ,
File Photo
ਝਾਰਖੰਡ ਵਿਚ ਤਿੰਨ, ਕੇਰਲਾ ਵਿਚ ਦੋ ਅਤੇ ਗੋਆ ਵਿਚ ਇਕ ਇਕ ਮਰੀਜ਼ ਦੀ ਜਾਨ ਗਈ। ਹੁਣ ਤਕ ਹੋਈਆਂ 27497 ਮੌਤਾਂ ਦੇ ਮਾਮਲਿਆਂ ਵਿਚ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 11854, ਦਿੱਲੀ ਵਿਚ 3628, ਤਾਮਿਨਾਡੂ ਵਿਚ 2481, ਗੁਜਰਾਤ ਵਿਚ 2142, ਕਰਨਾਟਕ ਵਿਚ 1331, ਯੂਪੀ ਵਿਚ 1446, ਪਛਮੀ ਬੰਗਾਲ ਵਿਚ 1112, ਮੱਧ ਪ੍ਰਦੇਸ਼ ਵਿਚ 721, ਆਂਧਰਾ ਪ੍ਰਦੇਸ਼ ਵਿਚ 642,
ਰਾਜਸਥਾਨ ਵਿਚ 559 ਅਤੇ ਤੇਲੰਗਾਨਾ ਵਿਚ 415 ਮਰੀਜ਼ਾਂ ਦੀ ਮੌਤ ਹੋਈ। ਹਰਿਆਣਾ ਵਿਚ 349, ਪੰਜਾਬ ਵਿਚ 254, ਜੰਮੂ ਕਸ਼ਮੀਰ ਵਿਚ 244, ਬਿਹਾਰ ਵਿਚ 217, ਉੜੀਸਾ ਵਿਚ 91, ਆਸਾਮ ਵਿਚ 57, ਉਤਰਾਖੰਡ ਵਿਚ 52, ਝਾਰਖੰਡ ਵਿਚ 49 ਅਤੇ ਕੇਰਲਾ ਵਿਚ 42 ਮਰੀਜ਼ਾਂ ਨੇ ਜਾਨ ਗਵਾਈ। ਪੁਡੂਚੇਰੀ ਵਿਚ 28, ਛੱਤੀਸਗੜ੍ਹ ਵਿਚ 24, ਚੰਡੀਗੜ੍ਹ ਵਿਚ 12, ਹਿਮਾਚਲ ਵਿਚ 11, ਤ੍ਰਿਪੁਰਾ ਵਿਚ ਪੰਜ, ਅਰੁਣਾਚਲ ਪ੍ਰਦੇਸ਼ ਵਿਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ।