
‘ਰਾਜਨੀਤੀ ਲਈ ਨਹੀਂ’ ਸਗੋਂ ਸ਼ਰਧਾ ਅਤੇ ਹਿੰਦੂਤਵ ਲਈ ਅੜਿੱਕੇ ਦੂਰ ਕੀਤੇ : ਰਾਊਤ
ਮੁੰਬਈ, 20 ਜੁਲਾਈ : ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਰਾਹ ਸਾਫ਼ ਕੀਤਾ ਅਤੇ ਰਾਹ ਦੇ ਮੁੱਖ ਅੜਿੱÎਕਆਂ ਨੂੰ ‘ਰਾਜਨੀਤੀ ਲਈ ਨਹੀਂ’ ਸਗੋਂ ਸ਼ਰਧਾ ਅਤੇ ਹਿੰਦੂਤਵ ਲਈ ਦੂਰ ਕੀਤਾ। ਉਨ੍ਹਾਂ ਕਿਹਾ ਕਿ ਇਹ ਵੇਖਣਾ ਪਵੇਗਾ ਕਿ ਅਗਲੇ ਮਹੀਨੇ ਮੰਦਰ ਨਿਰਮਾਣ ਲਈ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਕਿੰਨੇ ਲੋਕਾਂ ਨੂੰ ਸੱਦਿਆ ਜਾਵੇਗਾ ਅਤੇ ਕੋਰੋਨਾ ਵਾਇਰਸ ਦੇ ਅਸਰ ਨੂੰ ਵੇਖਦਿਆਂ ਸਮਾਜਕ ਦੂਰੀ ਸਬੰਧੀ ਕੀ ਕਦਮ ਚੁੱਕੇ ਜਾਣਗੇ।
File Photo
ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਹਮੇਸ਼ਾ ਅਯੋਧਿਆ ਜਾਂਦੇ ਹਨ ਅਤੇ ਪਾਰਟੀ ਤੇ ਯੂਪੀ ਦੇ ਸ਼ਹਿਰ ਵਿਚਾਲੇ ਸਬੰਧ ਅਟੁੱਟ ਹੈ। ਉਨ੍ਹਾਂ ਕਿਹਾ, ‘ਊਧਵ ਹਮੇਸ਼ਾ ਅਯੋਧਿਆ ਜਾਂਦੇ ਹਨ। ਉਹ ਤਦ ਵੀ ਅਯੋਧਿਆ ਗਏ ਸੀ ਜਦ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਹੀਂ ਸਨ, ਉਹ ਮੁੱਖ ਮੰਤਰੀ ਬਣਨ ਮਗਰੋਂ ਵੀ ਉਥੇ ਗਏ ਸੀ।’ ਰਾਜ ਸਭਾ ਮੈਂਬਰ ਨੇ ਕਿਹਾ, ‘ਸ਼ਿਵ ਸੈਨਾ ਅਤੇ ਅਯੋਧਿਆ ਦੇ ਅਟੁੱਟ ਸਬੰਧ ਹਨ। ਇਹ ਰਾਜਸੀ ਸਬੰਧ ਨਹੀਂ। ਅਸੀਂ ਰਾਜਨੀਤੀ ਲਈ ਅਯੋਧਿਆ ਨਹੀਂ ਜਾਂਦੇ ਅਤੇ ਨਾ ਹੀ ਰਾਜਨੀਤੀ ਲਈ ਕਦੇ ਉਥੇ ਗਏ ਹਾਂ।’ (ਏਜੰਸੀ)
ਸ਼ਰਦ ਪਵਾਰ ਦਾ ਬਿਆਨ ਭਗਵਾਨ ਰਾਮ ਵਿਰੁਧ : ਭਾਰਤੀ
ਸੀਹੋਰ, 20 ਜੁਲਾਈ : ਭਾਜਪਾ ਆਗੂ ਉਮਾ ਭਾਰਤੀ ਨੇ ਰਾਮ ਮੰਦਰ ਬਾਰੇ ਦਿਤੇ ਗਏ ਬਿਆਨ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ ਰਾਮਧ੍ਰੋਹੀ ਕਰਾਰ ਦਿਤਾ ਹੈ। ਮੱਧ ਪ੍ਰਦੇਸ਼ ਦੇ ਸੀਹੋਰ ਵਿਚ ਗੱਲਬਾਤ ਕਰਦਿਆਂ ਭਾਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹ ਸ਼ਖ਼ਸ ਹੈ ਜੋ ਚਾਰ ਘੰਟਿਆਂ ਤੋਂ ਵੱਧ ਨਹੀਂ ਸੌਂਦੇ। ਉਨ੍ਹਾਂ ਕਿਹਾ, ‘ਉਹ 24 ਘੰਟੇ ਕੰਮ ਕਰਦੇ ਹਨ। ਉਨ੍ਹਾਂ ਅੱਜ ਤਕ ਕਦੇ ਛੁੱਟੀ ਨਹੀਂ ਲਈ। ਮੈਨੂੰ ਉਨ੍ਹਾਂ ਦੇ ਸੁਭਾਅ ਦਾ ਪਤਾ ਹੈ,
File Photo
ਉਹ ਹਵਾਈ ਜਹਾਜ਼ ਵਿਚ ਵੀ ਆਉਣ-ਜਾਣ ਸਮੇਂ ਫ਼ਾਈਲਾਂ ਨਿਪਟਾਉਂਦੇ ਹਨ। ਜੇ ਪ੍ਰਧਾਨ ਮੰਤਰੀ, ਭਗਵਾਨ ਰਾਮ ਨੂੰ ਦੋ ਘੰਟੇ ਦਾ ਸਮਾਂ ਦਿੰਦੇ ਹਨ ਅਤੇ ਦੋ ਤਿੰਨ ਘੰਟਿਆਂ ਲਈ ਅਯੋਧਿਆ ਜਾਂਦੇ ਹਨ ਤਾਂ ਇਸ ਨਾਲ ਕਿਹੜੀ ਅਰਥਵਿਵਸਥਾ ਵਿਗੜ ਜਾਵੇਗੀ।’ ਭਾਰਤੀ ਨੇ ਕਿਹਾ, ‘ਮੈਂ ਮੰਨਦੀ ਹਾਂ ਕਿ ਪਵਾਰ ਦਾ ਇਹ ਬਿਆਨ ਮੋਦੀ ਵਿਰੁਧ ਨਹੀਂ ਸਗੋਂ ਭਗਵਾਨ ਰਾਮ ਵਿਰੁਧ ਹੈ।’ ਜ਼ਿਕਰਯੋਗ ਹੈ ਕਿ ਕਲ ਪਵਾਰ ਨੇ ਰਾਮ ਮੰਦਰ ਦੇ ਨੀਂਹ ਪੱਥਰ ਦੀ ਤਰੀਕ ਰੱਖੇ ਜਾਣ ਬਾਰੇ ਪੱਤਰਕਾਰਾਂ ਦੁਆਰਾ ਪੁੱਛੇ ਜਾਣ ’ਤੇ ਕਿਹਾ ਸੀ, ‘ਕੋਰੋਨਾ ਵਾਇਰਸ ਦੀ ਰੋਕਥਾਮ ਮਹਾਰਾਸ਼ਟਰ ਸਰਕਾਰ ਦੀ ਤਰਜੀਹ ਹੈ ਪਰ ਕੁੱਝ ਲੋਕਾਂ ਨੂੰ ਲਗਦਾ ਹੈ ਕਿ ਮੰਦਰ ਬਣਾ ਕੇ ਉਹ ਇਸ ਬੀਮਾਰੀ ’ਤੇ ਕਾਬੂ ਪਾ ਲੈਣਗੇ।’ (ਏਜੰਸੀ)