ਮਣੀਪੁਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ : ਮਹਿਲਾ ਕਮਿਸ਼ਨ ਮੁਖੀ

By : BIKRAM

Published : Jul 21, 2023, 9:57 pm IST
Updated : Jul 21, 2023, 9:57 pm IST
SHARE ARTICLE
Rekha Sharma
Rekha Sharma

12 ਜੂਨ ਨੂੰ ਹੀ ਦੋ ਔਰਤਾਂ ਦੀ ਨਗਨ ਪਰੇਡ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਦੇ ਲਗ ਰਹੇ ਸਨ ਦੋਸ਼

ਨਵੀਂ ਦਿੱਲੀ: ਰਾਸ਼ਟਰੀ ਮਹਿਲਾ ਕਮਿਸ਼ਨ (ਐਨ.ਸੀ.ਡਬਲਿਊ.) ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮਣੀਪੁਰ ’ਚ ਔਰਤਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ’ਚ ਤਿੰਨ ਵਾਰ ਅਧਿਕਾਰੀਆਂ ਤਕ ਪਹੁੰਚ ਕੀਤੀ ਹੈ, ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਸੂਤਰਾਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ’ਚ ਮਹਿਲਾ ਕਮਿਸ਼ਨ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਲਾਤਕਾਰ ਅਤੇ ਔਰਤਾਂ ਦੇ ਘਰਾਂ ਨੂੰ ਅੱਗ ਲਾਉਣ ਸਮੇਤ ਔਰਤਾਂ ਵਿਰੁਧ ਅਪਰਾਧ ਅਤੇ ਹਿੰਸਾ ਨਾਲ ਸਬੰਧਤ ਹਨ।

ਸ਼ਰਮਾ ਨੇ ਮੀਡੀਆ ਦੇ ਇਕ ਹਿੱਸੇ ’ਚ ਆਈਆਂ ਰੀਪੋਰਟਾਂ ਦਾ ਖੰਡਨ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਕਮਿਸ਼ਨ ਨੂੰ 12 ਜੂਨ ਨੂੰ ਨਸਲੀ ਹਿੰਸਾ ਪ੍ਰਭਾਵਤ ਉੱਤਰ-ਪੂਰਬੀ ਸੂਬੇ ’ਚ ਦੋ ਔਰਤਾਂ ਦੀ ਨਗਨ ਪਰੇਡ ਦੀ ਘਟਨਾ ਬਾਰੇ 12 ਜੂਨ ਨੂੰ ਸ਼ਿਕਾਇਤ ਮਿਲੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। 4 ਮਈ ਦੀ ਇਕ ਵੀਡੀਓ 19 ਜੁਲਾਈ ਨੂੰ ਸਾਹਮਣੇ ਆਈ ਸੀ।

ਉਨ੍ਹਾਂ ਕਿਹਾ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੇ ਸ਼ੁਕਰਵਾਰ ਨੂੰ ਵਾਪਰੀ ਘਟਨਾ ਦਾ ਖੁਦ ਨੋਟਿਸ ਲਿਆ ਅਤੇ ਇਸ ਮਾਮਲੇ ’ਤੇ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ। ਐਨ.ਸੀ.ਡਬਲਿਊ. ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਔਰਤਾਂ ਦੇ ਮੁੱਦਿਆਂ ਬਾਰੇ ਹੋਰ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਸ ਲਈ ਉਨ੍ਹਾਂ ਨੇ ਤਿੰਨ ਵਾਰ ਮਣੀਪੁਰ ਦੇ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ, ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ।

ਉਨ੍ਹਾਂ ਸੂਬੇ ਦੇ ਅਧਿਕਾਰੀਆਂ ਨੂੰ ਭੇਜੀਆਂ ਚਿੱਠੀਆਂ ਵੀ ਸਾਂਝੀਆਂ ਕੀਤੀਆਂ। ਸ਼ਰਮਾ ਨੂੰ ਔਰਤਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ’ਤੇ ਚਿੱਠੀ ਲਿਖੀ ਸੀ। ਸ਼ਰਮਾ ਨੇ ਕਿਹਾ, ‘‘ਸਾਨੂੰ ਪ੍ਰਮਾਣਿਕਤਾ ਦੀ ਪੁਸ਼ਟੀ ਕਰਨੀ ਸੀ, ਅਤੇ ਇਹ ਵੀ ਕਿ ਸ਼ਿਕਾਇਤਾਂ ਮਣੀਪੁਰ ਦੀਆਂ ਨਹੀਂ ਸਨ, ਕੁਝ ਭਾਰਤ ਤੋਂ ਵੀ ਨਹੀਂ ਸਨ। ਅਸੀਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਤੋਂ ਕੋਈ ਜਵਾਬ ਨਹੀਂ ਮਿਲਿਆ, ਪਰ ਜਦੋਂ ਕੱਲ੍ਹ (ਔਰਤਾਂ ਨੂੰ ਨਗਨ ਪਰੇਡ ਕਰਨ ਦਾ) ਵੀਡੀਓ ਵਾਇਰਲ ਹੋਇਆ, ਤਾਂ ਅਸੀਂ ਖੁਦ ਹੀ ਨੋਟਿਸ ਲਿਆ।’’ ਇਹ ਚਿੱਠੀਆਂ 18 ਮਈ, 29 ਮਈ ਅਤੇ 19 ਜੂਨ ਨੂੰ ਲਿਖੀਆਂ ਗਈਆਂ ਸਨ।

ਉਨ੍ਹਾਂ ਕਿਹਾ, ‘‘ਸਾਨੂੰ ਪਹਿਲੀ ਸ਼ਿਕਾਇਤ ਇਕ ਸਮੂਹ ਤੋਂ ਮਿਲੀ ਸੀ, ਅਸੀਂ ਇਸ ਮਾਮਲੇ ’ਤੇ ਡੀ.ਜੀ. ਪੁਲਿਸ (ਡਾਇਰੈਕਟਰ ਜਨਰਲ ਆਫ਼ ਪੁਲਿਸ) ਅਤੇ ਮੁੱਖ ਸਕੱਤਰ (ਸੀ.ਐਸ.) ਨੂੰ ਚਿੱਠੀ ਲਿਖੀ ਸੀ। ਅਸੀਂ ਉਨ੍ਹਾਂ ਨੂੰ ਯਾਦ ਕਰਵਾਇਆ। ਫਿਰ ਸਾਨੂੰ ਇਕ ਹੋਰ ਸ਼ਿਕਾਇਤ ਮਿਲੀ ਅਤੇ ਮੁੜ ਡੀ.ਜੀ. ਅਤੇ ਸੀ.ਐਸ. ਨੂੰ ਲਿਖਿਆ। ਅਸੀਂ ਖ਼ੁਦ ਨੋਟਿਸ ਲੈਣ ਤੋਂ ਪਹਿਲਾਂ ਉਸ ਨਾਲ ਤਿੰਨ ਵਾਰ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।’’ ਸ਼ਿਕਾਇਤਾਂ ਦੀਆਂ ਕਾਪੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਸਨ, ਪਰ ਸੂਤਰਾਂ ਨੇ ਦਸਿਆ ਕਿ ਉਹ ਸੂਬੇ ’ਚ ਬਲਾਤਕਾਰ ਅਤੇ ਘਰਾਂ ਨੂੰ ਸਾੜਨ ਦੀਆਂ ਘਟਨਾਵਾਂ ਸਮੇਤ ਔਰਤਾਂ ਵਿਰੁਧ ਹਿੰਸਾ ਨਾਲ ਸਬੰਧਤ ਹਨ।

ਇਹ ਪੁੱਛੇ ਜਾਣ ’ਤੇ ਕਿ ਕੀ ਕਮਿਸ਼ਨ ਨੇ ਉਨ੍ਹਾਂ ਨੂੰ ਸੰਮਨ ਕਰਨ ਬਾਰੇ ਸੋਚਿਆ ਹੈ ਜਦੋਂ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿਤਾ, ਸ਼ਰਮਾ ਨੇ ਕਿਹਾ, ‘‘ਉਨ੍ਹਾਂ ਨੂੰ ਬੁਲਾਉਣ ਦਾ ਮਤਲਬ ਇਹ ਹੋਣਾ ਸੀ ਕਿ ਉਹ ਉਸ ਜਗ੍ਹਾ ਤੋਂ ਦੂਰ ਹੋ ਜਾਣਾ ਸੀ ਜਿੱਥੇ ਪਹਿਲਾਂ ਹੀ ਬਹੁਤ ਕੁਝ ਹੋ ਰਿਹਾ ਹੈ। ਉੱਥੇ (ਮਣੀਪੁਰ) ਦੀ ਸਥਿਤੀ ਦੇ ਮੱਦੇਨਜ਼ਰ ਟੀਮ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ, ਅਸੀਂ ਜਾਂਚ ਲਈ ਨਹੀਂ ਜਾ ਸਕਦੇ ਸੀ ਅਤੇ ਜੇਕਰ ਸਥਿਤੀ ਦੂਜੇ ਸੂਬਿਆਂ ਵਰਗੀ ਹੁੰਦੀ ਤਾਂ ਮੈਂ ਉੱਥੇ ਜਾਂਦੀ। ਇਸ ਦੌਰਾਨ ਅਸੀਂ ਡੀ.ਜੀ. ਪੁਲਿਸ ਅਤੇ ਮੁੱਖ ਸਕੱਤਰ ਨਾਲ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ।’’

ਮਣੀਪੁਰ ਦੇ ਡੀ.ਜੀ.ਪੀ. ਅਤੇ ਮੁੱਖ ਸਕੱਤਰ ਨੂੰ 19 ਜੂਨ ਨੂੰ ਲਿਖੀ ਇਕ ਚਿੱਠੀ ’ਚ ਕਮਿਸ਼ਨ ਨੇ ਕਿਹਾ, ‘‘ਰਾਸ਼ਟਰੀ ਮਹਿਲਾ ਕਮਿਸ਼ਨ, ਭਾਰਤ ਸਰਕਾਰ, ਮਣੀਪੁਰ ’ਚ ਭਾਈਚਾਰਿਆਂ ਵਿਚਕਾਰ ਹਾਲ ਹੀ ’ਚ ਹੋਈਆਂ ਮੰਦਭਾਗੀਆਂ ਝੜਪਾਂ ਬਾਰੇ ਅਪੀਲਾਂ ਪ੍ਰਾਪਤ ਹੋ ਰਹੀਆਂ ਹਨ। ਝੜਪਾਂ ਦੇ ਨਤੀਜੇ ਵਜੋਂ ਜਾਨ-ਮਾਲ ਦਾ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਬੇਘਰ ਹੋਏ ਹਨ।’’

ਇਸ ’ਚ ਕਿਹਾ ਗਿਆ ਹੈ, ‘‘ਇਸ ਲਈ, ਸੈਨੇਟਰੀ ਨੈਪਕਿਨ ਦੀ ਵੰਡ ਅਤੇ ਅਸਥਾਈ ਸ਼ੈਲਟਰਾਂ ’ਚ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਪ੍ਰਬੰਧਾਂ ਸਮੇਤ ਭੋਜਨ, ਸੁਰੱਖਿਆ, ਆਸਰਾ ਅਤੇ ਸਿਹਤ ਦੇਖਭਾਲ ਨੂੰ ਯਕੀਨੀ ਬਣਾ ਕੇ ਸਾਰੀਆਂ ਔਰਤਾਂ ਅਤੇ ਲੜਕੀਆਂ ਦੇ ਸਨਮਾਨ ਅਤੇ ਬੁਨਿਆਦੀ ਅਧਿਕਾਰਾਂ ਦਾ ਸਨਮਾਨ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਔਰਤਾਂ ਵਿਰੁਧ ਹਿੰਸਾ ਅਤੇ ਉਤਪੀੜਨ ਦੀਆਂ ਘਟਨਾਵਾਂ ’ਤੇ ਤੁਰਤ ਜਵਾਬ ਦੇਣ ਲਈ ਇਕ ਵਿਧੀ ਦੀ ਲੋੜ ਹੈ।’’ ਮਹਿਲਾ ਕਮਿਸ਼ਨ ਨੇ ਚਿੱਠੀ ’ਚ ਸੂਬਾ ਸਰਕਾਰ ਨੂੰ ਪੀੜਤ ਔਰਤਾਂ ਨੂੰ ਤੁਰਤ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।

ਬੁਧਵਾਰ ਨੂੰ 4 ਮਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਣੀਪੁਰ ਦੇ ਪਹਾੜੀ ਖੇਤਰਾਂ ’ਚ ਤਣਾਅ ਵਧ ਗਿਆ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਘਟਨਾ ਦੇ ਸਬੰਧ ’ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਕ ਮਹੀਨਾ ਪਹਿਲਾਂ ਸੂਚਨਾ ਦੇ ਦਿਤੀ ਗਈ ਸੀ : ਨਾਗਰਿਕ ਅਧਿਕਾਰੀ ਕਾਰਕੁਨ
ਨਵੀਂ ਦਿੱਲੀ: ਨਾਗਰਿਕ ਅਧਿਕਾਰ ਕਾਰਕੁਨਾਂ ਵਲੋਂ ਮਨੀਪੁਰ ’ਚ ਦੋ ਕਬਾਇਲੀ ਔਰਤਾਂ ਦੀ ਨਗਨ ਪਰੇਡ ਇਕ ਵੀਡੀਓ ਸਾਹਮਣੇ ਆਉਣ ਤੋਂ ਇਕ ਮਹੀਨਾ ਪਹਿਲਾਂ ਹੀ ਇਸ ਦੀ ਜਾਣਕਾਰੀ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਦੇ ਦਿਤੀ ਗਈ ਸੀ। 

ਕਾਰਕੁਨਾਂ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਨਾ ਸਿਰਫ ਇਸ ਕੇਸ ਬਾਰੇ, ਸਗੋਂ ਹਿੰਸਾ ਨਾਲ ਪ੍ਰਭਾਵਤ ਸੂਬੇ ’ਚ ਅਗਵਾ, ਭੀੜ ਵਲੋਂ ਹਮਲੇ, ਅੱਗਜ਼ਨੀ ਅਤੇ ਕਤਲ ਦੀਆਂ ਘਟਨਾਵਾਂ ਤੋਂ ਇਲਾਵਾ ਬਲਾਤਕਾਰ ਦੀਆਂ ਹੋਰ ਬੇਰਹਿਮ ਘਟਨਾਵਾਂ ਬਾਰੇ ਵੀ ਜਾਣਕਾਰੀ ਦਿਤੀ ਸੀ।

12 ਜੂਨ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੂੰ ਲਿਖੀ ਇਕ ਚਿੱਠੀ ’ਚ, ਸੂਬੇ ਅਤੇ ਉੱਤਰੀ ਅਮਰੀਕੀ ਮਨੀਪੁਰ ਕਬਾਇਲੀ ਫੈਡਰੇਸ਼ਨ ਦਾ ਦੌਰਾ ਕਰਨ ਵਾਲੇ ਦੋ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਸੰਘਰਸ਼ ਦੌਰਾਨ ਜਿਨਸੀ ਅਤੇ ਲਿੰਗ-ਅਧਾਰਤ ਹਿੰਸਾ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ ਸੀ ਅਤੇ ਅਜਿਹੀਆਂ ਘਟਨਾਵਾਂ ਬਾਰੇ ‘ਸੁੰਨ ਕਰ ਦੇਣ ਵਾਲੀ ਚੁੱਪੀ’ ਸੀ। 

ਕਾਰਕੁਨਾਂ ਨੇ ਦਸਿਆ ਕਿ ਕਿਵੇਂ ਮੇਤੇਈ ਮਰਦਾਂ ਦੀ ਭੀੜ ਵਲੋਂ ਕੁਕੀ-ਜ਼ੋਮੀ ਔਰਤਾਂ ਦਾ ਬਲਾਤਕਾਰ, ਜਿਨਸੀ ਸ਼ੋਸ਼ਣ ਅਤੇ ਕਤਲ ਕਰ ਦਿਤਾ ਗਿਆ ਸੀ।
ਕਾਰਕੁਨਾਂ ਨੇ ਚਿੱਠੀ ’ਚ ਦਾਅਵਾ ਕੀਤਾ, ‘‘ਸੂਬਾ ਪੁਲਿਸ ਕਮਾਂਡੋਜ਼ ਅਤੇ ਆਮ ਲੋਕਾਂ ਦੇ ਸਾਹਮਣੇ ਦੰਗਾਕਾਰੀਆਂ ਨੇ ਕਤਲ ਅਤੇ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਅਤੇ ਉਹ ਚੁਕ ਕਰ ਕੇ ਵੇਖਦੇ ਰਹੇ।’’ 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement