ਜੰਮੂ-ਕਸ਼ਮੀਰ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਪਿਉ-ਪੁੱਤਰ ਸਮੇਤ 6 ਲੋਕਾਂ ਦੀ ਮੌਤ, 6 ਜ਼ਖਮੀ 
Published : Jul 21, 2024, 10:44 pm IST
Updated : Jul 21, 2024, 10:44 pm IST
SHARE ARTICLE
Jammu and Kashmir
Jammu and Kashmir

ਜਾਨ ਗਵਾਉਣ ਵਾਲੇ ਪੰਜ ਲੋਕ ਦੋ ਪਰਵਾਰਾਂ ਦੇ ਹਨ

ਜੰਮੂ: ਜੰਮੂ-ਕਸ਼ਮੀਰ ’ਚ ਐਤਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਪਿਤਾ-ਪੁੱਤਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜਾਨ ਗਵਾਉਣ ਵਾਲੇ ਪੰਜ ਲੋਕ ਦੋ ਪਰਵਾਰਾਂ ਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਰਾਜੌਰੀ ਜ਼ਿਲ੍ਹੇ ’ਚ ਇਕ ਕੈਬ ਦੇ ਖੱਡ ’ਚ ਡਿੱਗਣ ਨਾਲ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਗੱਡੀ ’ਚ ਸਵਾਰ 8 ਲੋਕ ਠੰਢੀਕਾਸੀ ਤੋਂ ਲਾਮ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਚਲਨ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। 

ਅਧਿਕਾਰੀਆਂ ਨੇ ਦਸਿਆ ਕਿ ਡਰਾਈਵਰ ਅਰੁਣ ਕੁਮਾਰ (32) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੁਹੰਮਦ ਦੀਨ (65) ਅਤੇ ਉਸ ਦੇ ਬੇਟੇ ਮੁਹੰਮਦ ਅਸਲਮ (40) ਨੇ ਕ੍ਰਮਵਾਰ ਨੌਸ਼ਹਿਰਾ ਦੇ ਉਪ-ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਜੀ.ਐਮ.ਸੀ.ਐਚ.) ’ਚ ਦਮ ਤੋੜ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਅਸਲਮ ਦੀ ਪਤਨੀ ਸ਼ਾਹਿਦਾ (40), ਬੇਟੇ ਆਤਿਫ (10) ਅਤੇ ਰਜ਼ਾ (5), ਬੇਟੀ ਆਸੀਆ (7) ਅਤੇ ਭੈਣ ਜ਼ਰੀਨਾ (36) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਜੀ.ਐਮ.ਸੀ.ਐਚ. ’ਚ ਇਲਾਜ ਚੱਲ ਰਿਹਾ ਹੈ। 

ਇਕ ਹੋਰ ਹਾਦਸੇ ’ਚ ਰਿਆਸੀ ਜ਼ਿਲ੍ਹੇ ਦੇ ਬਿੱਦਾ ਪਿੰਡ ’ਚ ਦੁਪਹਿਰ ਕਰੀਬ 3:30 ਵਜੇ ਇਕ ਮਹਿੰਦਰਾ ਬੋਲੇਰੋ ਕਾਰ 200 ਫੁੱਟ ਖੱਡ ’ਚ ਡਿੱਗ ਗਈ, ਜਿਸ ’ਚ ਗੁੱਡੀ ਦੇਵੀ ਅਤੇ ਉਸ ਦੀ ਧੀ ਸ਼ੋਭਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਵਾਹਨ ਚਲਾ ਰਹੇ ਦੇਵੀ ਦੇ ਬੇਟੇ ਮੁਕੇਸ਼ ਸਿੰਘ ਦੀ ਵੀ ਹਸਪਤਾਲ ’ਚ ਮੌਤ ਹੋ ਗਈ, ਜਦਕਿ ਉਸ ਦੀ ਨਾਬਾਲਗ ਧੀ ਦਾ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement