14 Hour Workday: ਕੀ ਹੁਣ 14 ਘੰਟੇ ਕੰਮ ਕਰਨਗੇ ਕਰਮਚਾਰੀ ? ਕੰਪਨੀਆਂ ਨੇ ਸਰਕਾਰ ਕੋਲ ਰੱਖਿਆ ਪ੍ਰਸਤਾਵ , ਮੁਲਾਜ਼ਮ ਵੱਲੋਂ ਵਿਰੋਧ
Published : Jul 21, 2024, 5:45 pm IST
Updated : Jul 21, 2024, 5:45 pm IST
SHARE ARTICLE
Karnataka IT firms propose 14-hour workday
Karnataka IT firms propose 14-hour workday

ਆਈਟੀ ਕੰਪਨੀਆਂ ਦੇ ਕਰਮਚਾਰੀਆਂ ਦੇ ਮੌਜੂਦਾ ਕੰਮ ਦੇ ਘੰਟੇ ਨੂੰ ਵਧਾ ਕੇ 14 ਘੰਟੇ ਕੀਤਾ ਜਾ ਸਕਦਾ

Karnataka 14 Hour Workday: ਕਰਨਾਟਕ ਦੀਆਂ ਆਈਟੀ ਕੰਪਨੀਆਂ ਨੇ ਰਾਜ ਸਰਕਾਰ ਨੂੰ ਇੱਕ ਪ੍ਰਸਤਾਵ ਸੌਂਪ ਕੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਵਧਾ ਕੇ 14 ਘੰਟੇ ਕਰਨ ਦੀ ਮੰਗ ਕੀਤੀ ਹੈ। ਇਸ ਕਦਮ ਦਾ ਕਰਮਚਾਰੀਆਂ ਦੁਆਰਾ ਸਖ਼ਤ ਵਿਰੋਧ ਕੀਤਾ ਗਿਆ ਹੈ, ਜਿਨ੍ਹਾਂ ਨੇ ਸਿਹਤ ਸਬੰਧੀ ਮੁੱਦਿਆਂ ਅਤੇ ਛਾਂਟੀ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਅਣਮਨੁੱਖੀ ਕਿਹਾ ਹੈ।

ਸੂਤਰਾਂ ਮੁਤਾਬਕ ਸੂਬਾ ਸਰਕਾਰ ਕਰਨਾਟਕ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ, 1961 'ਚ ਸੋਧ ਕਰਨ 'ਤੇ ਵਿਚਾਰ ਕਰ ਰਹੀ ਹੈ। ਆਈਟੀ ਕੰਪਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪ੍ਰਸਤਾਵ ਨੂੰ ਸੋਧ ਵਿੱਚ ਸ਼ਾਮਲ ਕੀਤਾ ਜਾਵੇ, ਜਿਸ ਨਾਲ ਕਾਨੂੰਨੀ ਤੌਰ 'ਤੇ ਕੰਮਕਾਜੀ ਘੰਟੇ 14 ਘੰਟੇ (12 ਘੰਟੇ + 2 ਘੰਟੇ ਓਵਰਟਾਈਮ) ਹੋ ਜਾਣਗੇ।

 ਕੀ ਹੈ ਪ੍ਰਸਤਾਵ 

ਮੌਜੂਦਾ ਕਿਰਤ ਕਾਨੂੰਨਾਂ ਅਨੁਸਾਰ 9 ਘੰਟੇ ਕੰਮ ਕਰਨ ਦੀ ਅਨੁਮਤੀ ਹੈ, ਜਦੋਂ ਕਿ ਵਾਧੂ ਘੰਟਿਆਂ ਨੂੰ ਓਵਰਟਾਈਮ ਦੇ ਰੂਪ 'ਚ ਅਨੁਮਤੀ ਦਿੱਤੀ ਜਾਂਦੀ ਹੈ। ਆਈਟੀ ਸੈਕਟਰ ਦੇ ਨਵੇਂ ਪ੍ਰਸਤਾਵ ਵਿੱਚ ਕਿਹਾ ਗਿਆ ਹੈ, "ਆਈਟੀ/ਆਈਟੀਈਐਸ/ਬੀਪੀਓ ਸੈਕਟਰ ਦੇ ਕਰਮਚਾਰੀਆਂ ਨੂੰ ਪ੍ਰਤੀ ਦਿਨ 12 ਘੰਟੇ ਤੋਂ ਵੱਧ ਅਤੇ ਲਗਾਤਾਰ ਤਿੰਨ ਮਹੀਨਿਆਂ ਵਿੱਚ 125 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।" ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ 'ਤੇ ਮੁੱਢਲੀ ਮੀਟਿੰਗ ਕੀਤੀ ਹੈ ਅਤੇ ਜਲਦ ਹੀ ਅਗਲੇਰੀ ਫੈਸਲੇ ਲਏ ਜਾਣਗੇ। ਇਸ ਪ੍ਰਸਤਾਵ 'ਤੇ ਕੈਬਨਿਟ ਵੱਲੋਂ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

 ਮੁਲਾਜ਼ਮਾਂ ਵੱਲੋਂ ਸਖ਼ਤ ਵਿਰੋਧ

ਕੰਮ ਦੇ ਘੰਟੇ ਵਧਾਉਣ ਦੇ ਕਦਮ ਦਾ ਕਰਨਾਟਕ ਸਟੇਟ ਆਈਟੀ/ਆਈਟੀਈਐਸ ਕਰਮਚਾਰੀ ਯੂਨੀਅਨ (ਕੇਆਈਟੀਯੂ) ਨੇ ਸਖ਼ਤ ਵਿਰੋਧ ਕੀਤਾ ਹੈ। ਯੂਨੀਅਨ ਨੇ ਇੱਕ ਬਿਆਨ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਕੰਮ ਦੀਆਂ ਸ਼ਿਫਟਾਂ ਦੀ ਗਿਣਤੀ ਘਟਣ ਨਾਲ ਇੱਕ ਤਿਹਾਈ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।

ਕੇਆਈਟੀਯੂ ਨੇ ਕਿਹਾ ਕਿ "ਇਸ ਸੋਧ ਨਾਲ ਕੰਪਨੀਆਂ ਨੂੰ ਮੌਜੂਦਾ ਤਿੰਨ-ਸ਼ਿਫਟ ਪ੍ਰਣਾਲੀ ਦੀ ਬਜਾਏ ਦੋ-ਸ਼ਿਫਟ ਪ੍ਰਣਾਲੀ ਨੂੰ ਅਪਣਾਉਣ ਦਾ ਮੌਕਾ ਮਿਲ ਜਾਵੇਗਾ ਅਤੇ ਇੱਕ ਤਿਹਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਰੁਜ਼ਗਾਰ ਤੋਂ ਬਾਹਰ ਕਰ ਦਿੱਤਾ ਜਾਵੇਗਾ। ਯੂਨੀਅਨ ਨੇ ਆਈਟੀ ਕਰਮਚਾਰੀਆਂ ਵਿੱਚ ਲੰਬੇ ਕੰਮ ਦੇ ਘੰਟਿਆਂ ਦੇ ਸਿਹਤ ਪ੍ਰਭਾਵਾਂ 'ਤੇ ਕੀਤੇ ਅਧਿਐਨਾਂ ਵੱਲ ਵੀ ਧਿਆਨ ਦਿਵਾਇਆ।

Location: India, Karnataka

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement