
ਹੁਣ ਤਕ 125 ਮੌਤਾਂ, 215 ਜ਼ਖ਼ਮੀ ਤੇ 35 ਲਾਪਤਾ, 1235.74 ਕਰੋੜ ਰੁਪਏ ਦਾ ਹੋਇਆ ਨੁਕਸਾਨ
Heavy Rain Warning Issued in Seven Districts of Himachal Pradesh Today Latest News in Punjabi ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ, ਸੋਲਨ, ਸਿਰਮੌਰ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਚੰਬਾ, ਕੁੱਲੂ ਅਤੇ ਸ਼ਿਮਲਾ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, ਮੰਗਲਵਾਰ ਨੂੰ ਸੋਲਨ, ਸਿਰਮੌਰ ਅਤੇ ਬੁਧਵਾਰ ਨੂੰ ਊਨਾ ਤੇ ਬਿਲਾਸਪੁਰ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਰਹੇਗੀ। ਬਾਕੀ ਜ਼ਿਲ੍ਹਿਆਂ ਵਿਚ ਪੀਲੀ ਚੇਤਾਵਨੀ ਜਾਰੀ ਰਹੇਗੀ।
ਖ਼ਰਾਬ ਮੌਸਮ ਕਾਰਨ ਬੀਤੇ ਦਿਨ ਕਾਂਗੜਾ, ਕੁੱਲੂ ਅਤੇ ਸ਼ਿਮਲਾ ਹਵਾਈ ਅੱਡਿਆਂ 'ਤੇ ਇਕ ਵੀ ਉਡਾਣ ਨਹੀਂ ਭਰੀ ਗਈ ਸੀ। ਧੁੰਦ ਕਾਰਨ ਸਹੀ ਦ੍ਰਿਸ਼ਟੀ ਨਾ ਹੋਣ ਕਾਰਨ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਡਰਾਈਵਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਸਵੇਰ ਤੋਂ ਹੀ ਸ਼ਿਮਲਾ, ਕਾਂਗੜਾ ਅਤੇ ਕਈ ਹੋਰ ਜ਼ਿਲ੍ਹਿਆਂ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਅੱਜ ਅਗਲੇ 3-4 ਘੰਟਿਆਂ ਵਿਚ ਚੰਬਾ, ਕਾਂਗੜਾ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਕੁੱਝ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਰਾਜ ਵਿਚ ਲਗਭਗ 142 ਸੜਕਾਂ, 26 ਟ੍ਰਾਂਸਫਾਰਮਰ ਅਤੇ 40 ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਾਜੈਕਟ ਅਜੇ ਵੀ ਠੱਪ ਹਨ। ਹਮੀਰਪੁਰ ਵਿਚ ਦੁਪਹਿਰ ਵੇਲੇ ਹਲਕੀ ਬਾਰਸ਼ ਹੋਈ। ਸੂਬੇ ਵਿਚ ਇਸ ਮਾਨਸੂਨ ਸੀਜ਼ਨ ਵਿਚ ਬੱਦਲ ਫਟਣ, ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤਕ 125 ਲੋਕਾਂ ਦੀ ਮੌਤ ਹੋ ਗਈ ਹੈ। 215 ਲੋਕ ਜ਼ਖ਼ਮੀ ਹੋਏ ਹਨ। 35 ਲਾਪਤਾ ਹਨ।
ਹੁਣ ਤਕ ਮੀਂਹ ਕਾਰਨ ਕੁੱਲ 1235.74 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਐਤਵਾਰ ਨੂੰ ਹਮੀਰਪੁਰ ਵਿਚ 18.5 ਮਿਲੀਮੀਟਰ, ਕਾਂਗੜਾ ਵਿਚ 13.0, ਜੋਗਿੰਦਰਨਗਰ ਵਿਚ 11.0, ਬਿਲਾਸਪੁਰ ਵਿਚ 10.4, ਕੰਡਾਘਾਟ ਵਿਚ 5.8, ਧਰਮਸ਼ਾਲਾ ਵਿਚ 5.4, ਸ਼ਿਮਲਾ ਵਿਚ 5.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਐਤਵਾਰ ਸਵੇਰੇ ਪੋਂਗ ਡੈਮ ਦਾ ਪਾਣੀ ਦਾ ਪੱਧਰ 1330.25 ਫ਼ੁੱਟ ਹੋਣ ਦਾ ਅਨੁਮਾਨ ਹੈ। ਇਹ ਖ਼ਤਰੇ ਦੇ ਨਿਸ਼ਾਨ ਤੋਂ 60 ਫ਼ੁੱਟ ਦੂਰ ਹੈ।
(For more news apart from Heavy Rain Warning Issued in Seven Districts of Himachal Pradesh Today Latest News in Punjabi stay tuned to Rozana Spokesman.)