
ਦਰ ਸਰਕਾਰ ਵਿਚ ਮੰਤਰੀ ਨਰਿੰਦਰ ਤੋਮਰ ਦੇ ਨਿੱਜੀ ਸਹਾਇਕ ਨੇ ਅਪਣੇ ਘਰ ਵਿਚ ਫਾਂਸੀ ਲਗਾ ਕੇ ...
ਨਵੀਂ ਦਿੱਲੀ : ਕੇਂਦਰ ਸਰਕਾਰ ਵਿਚ ਮੰਤਰੀ ਨਰਿੰਦਰ ਤੋਮਰ ਦੇ ਨਿੱਜੀ ਸਹਾਇਕ ਨੇ ਅਪਣੇ ਘਰ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਮਾਮਲਾ ਲਕਸ਼ਮੀ ਬਾਈ ਨਗਰ ਇਲਾਕੇ ਦਾ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਕੁੰਦਨ ਸਿੰਘ ਦੇ ਰੂਪ ਵਿਚ ਹੋਈ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਸਰੋਜ਼ਨੀ ਨਗਰ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ।
Union Minister Narendra Tomar'sਪੁਲਿਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਪੱਤਰ ਬਰਾਮਦ ਨਹੀਂ ਹੋਇਆ ਹੈ। ਅਜਿਹੇ ਵਿਚ ਪੁਲਿਸ ਫਿਲਹਾਲ ਪਰਵਾਰ ਵਾਲਿਆਂ ਕੋਲੋਂ ਪੁਛਗਿਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੁੰਦਨ ਨੇ ਖ਼ੁਦਕੁਸ਼ੀ ਕਿਉਂ ਕੀਤੀ ਹੈ? ਪੁਲਿਸ ਅਧਿਕਾਰੀ ਦੇ ਅਨੁਸਾਰ ਕੁੰਦਨ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਵਿਚ ਅਪਣੇ ਪਰਵਾਰ ਦੇ ਨਾਲ ਲਕਸ਼ਮੀ ਬਾਈ ਨਗਰ ਇਲਾਕੇ ਵਿਚ ਰਹਿੰਦਾ ਸੀ। ਐਤਵਾਰ ਰਾਤ ਕਰੀਬ ਦੋ ਵਜੇ ਕੁੰਦਨ ਦੇ ਪਰਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿਤੀ ਕਿ ਉਸ ਨੇ ਫਾਂਸੀ ਲਗਾ ਲਈ ਹੈ।
Suicideਇਸ ਤੋਂ ਬਾਅਦ ਪਿਲਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਫੰਧੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਪੁਲਿਸ ਨੇ ਲਾਸ਼ ਨੂੰ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਮੁਢਲੀ ਜਾਂਚ ਦੌਰਾਨ ਮੌਕੇ ਤੋਂ ਕੋਈ ਸੁਸਾਈਟ ਨੋਟ ਬਰਾਮਦ ਨਹੀਂ ਹੋਇਆ ਹੈ।
Suicideਅਜਿਹੇ ਵਿਚ ਪੁਲਿਸ ਨੇ ਪਰਵਾਰ ਵਾਲਿਆਂ ਤੋਂ ਪੁਛਗਿਛ ਕੀਤੀ।ਪਰਵਾਰ ਵਾਲਿਆਂ ਦੇ ਅਨੁਸਾਰ ਕੁੰਦਨ ਵਿਆਹਿਆ ਹੋਇਆ ਹੈ ਅਤੇ ਰੋਜ਼ ਵਾਂਗ ਦਫ਼ਤਰ ਆਉਣ ਤੋਂ ਬਾਅਦ ਖਾਣਾ ਖਾ ਕੇ ਕਮਰੇ ਵਿਚ ਚਲਿਆ ਗਿਆ ਸੀ। ਅਜਿਹੇ ਵਿਚ ਕਮਰੇ ਵਿਚ ਕੀ ਹੋਇਆ, ਕਿਸੇ ਨੂੰ ਕੁੱਝ ਪਤਾ ਨਹੀਂ। ਦੇਰ ਰਾਤ ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਹ ਪੱਖੇ ਨਾਲ ਲਟਕਿਆ ਹੋਇਆ ਸੀ।
Suicideਇਸ ਤੋਂ ਬਾਅਦ ਪਤਨੀ ਨੇ ਬਾਕੀ ਪਰਵਾਰ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿਤੀ। ਪਰਵਾਰ ਵਾਲਿਆਂ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਫਿਲਹਾਲ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿਤਾ ਹੈ।