
ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ-19 ਦੇ ਹਜ਼ਾਰਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ-19 ਦੇ ਹਜ਼ਾਰਾਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਦੁਨੀਆਂ ਦੇ ਕਈ ਦੇਸ਼ ਟੀਕੇ ਦੇ ਨਿਰਮਾਣ ਵਿਚ ਜੁਟੇ ਹਨ। ਇਸ ਦੌਰਾਨ ਇਕ ਪ੍ਰਈਵੇਟ ਲੈਬ ਨੇ ਭਾਰਤ ਦੀ 26 ਫੀਸਦੀ ਅਬਾਦੀ ਦੇ ਕੋਰੋਨਾ ਸੰਕਰਮਿਤ ਹੋਣ ਦੀ ਸੰਭਾਵਨਾ ਜਤਾਈ ਹੈ।
Corona virus
‘ਥਾਇਰੋਕੇਅਰ ਲੈਬ’ ਦੇ ਐਮਡੀ ਡਾਕਟਰ ਏ ਵੈਲੂਮਨੀ ਨੇ ਉਹਨਾਂ ਦੀ ਸੰਸਥਾ ਵੱਲੋਂ ਸੋਰੋਲਾਜਿਕਲ ਟੈਸਟ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਅਧਾਰ ‘ਤੇ ਅਜਿਹਾ ਦਾਅਵਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 2.7 ਲੱਖ ਲੋਕਾਂ ਦੀ ਸੋਰੋਲਾਜਿਕਲ ਟੈਸਟ ਰਿਪੋਰਟ ਦੱਸਦੀ ਹੈ ਕਿ ਇੱਥੇ 26 ਫੀਸਦੀ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।
Corona Virus
ਡਾਕਟਰ ਵੇਲੂਮਨੀ ਦਾ ਕਹਿਣਾ ਹੈ ਕਿ ਇਸ ਮੁਲਾਂਕਣ ਮੁਤਾਬਕ ਦੇਸ਼ ਵਿਚ ਹਰ ਚੌਥਾ ਵਿਅਕਤੀ ਵਾਇਰਸ ਤੋਂ ਠੀਕ ਹੋ ਚੁੱਕਾ ਹੈ ਅਤੇ ਹੁਣ ਉਹ ਇਸ ਤੋਂ ਸੁਰੱਖਿਅਤ ਹੋ ਸਕਦੇ ਹਨ। ਜੁਲਾਈ ਵਿਚ ਕੰਪਨੀ ਨੇ 15 ਫੀਸਦੀ ਲੋਕਾਂ ਦੇ ਸੰਕਰਮਿਤ ਹੋਣ ਦਾ ਦਾਅਵਾ ਕੀਤਾ ਸੀ ਪਰ ਇਹ 53,000 ਲੋਕਾਂ ‘ਤੇ ਹੋਇਆ ਇਕ ਛੋਟਾ ਜਿਹਾ ਨਮੂਨਾ ਸੀ। ਇਹ ਦਾਅਵਾ ਇਸ ਗੱਲ ‘ਤੇ ਇਸ਼ਾਰਾ ਕਰਦਾ ਹੈ ਕਿ ਭਾਰਤ ਵਿਚ ਲੋਕ ਹੌਲੀ-ਹੌਲੀ ਹਰਡ ਇਮਿਊਨਿਟੀ ਵੱਲ ਵਧ ਰਹੇ ਹਨ।
Corona Virus
ਡਾਕਟਰ ਨੇ ਦੱਸਿਆ ਕਿ ਇਹ ਉਮੀਦ ਤੋਂ ਬਹੁਤ ਜ਼ਿਆਦਾ ਹੈ। ਐਂਟੀਬਾਡੀਜ਼ ਦੀ ਮੌਜੂਦਗੀ ਬੱਚਿਆਂ ਸਮੇਤ ਹਰ ਉਮਰ ਸਮੂਹ ਦੇ ਲੋਕਾਂ ਵਿਚ ਇਕ ਸਮਾਨ ਹੈ। ਡਾਕਟਰ ਵੈਲੂਮਨੀ ਦਾ ਕਹਿਣਾ ਹੈ ਕਿ ਜੇਕਰ ਭਾਰਤ ਵਿਚ ਲਾਗ ਤੋਂ ਰਿਕਵਰੀ ਦੀ ਰਫ਼ਤਾਰ ਇਹੀ ਰਹੀ ਤਾਂ ਦਸੰਬਰ ਤੱਕ ਕਰੀਬ 40 ਫੀਸਦੀ ਲੋਕ ਕੋਰੋਨਾ ਖਿਲਾਫ਼ ਐਂਟੀਬਾਜੀ ਜਨਰੇਟ ਕਰ ਲੈਣਗੇ। ਹੁਣ ਇਕ ਚੰਗੀ ਖ਼ਬਰ ਇਹ ਹੋਵੇਗੀ ਕਿ ਜਿੰਨੇ ਜ਼ਿਆਦਾ ਲੋਕ ਵਾਇਰਸ ਤੋਂ ਬਚਣਗੇ, ਖ਼ਰਾਬ ਇਮਿਊਨਿਟੀ ਵਾਲੇ ਓਨੇ ਜ਼ਿਆਦਾ ਲੋਕਾਂ ਨੂੰ ਵਾਇਰਸ ਤੋਂ ਖਤਰਾ ਘੱਟ ਹੋ ਜਾਵੇਗਾ।