
ਪੋਲਿੰਗ ਕੇਂਦਰ 'ਤੇ 1500 ਵੋਟਰਾਂ ਦੀ ਥਾਂ ਹੁਣ ਹੋਣਗੇ ਵੱਧ ਤੋਂ ਵੱਧ 1000 ਵੋਟਰ
ਨਵੀਂ ਦਿੱਲੀ : ਚੋਣ ਕਮਿਸ਼ਨ ਵਲੋਂ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣ ਲਈ ਜਾਰੀ ਕੀਤੇ ਗਏ ਵਿਆਪਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰਾਂ ਨੂੰ ਈਵੀਐਮ ਦਾ ਬਟਨ ਦਬਾਉਣ ਲਈ ਦਸਤਾਨੇ ਦਿਤੇ ਜਾਣਗੇ ਅਤੇ ਵੱਖ-ਵੱਖ ਕੇਂਦਰਾਂ 'ਚ ਰਹਿਣ ਵਾਲੇ ਕੋਵਿਡ -19 ਦੇ ਮਰੀਜ਼ਾਂ ਦੀ ਵੋਟਿੰਗ ਦਿਨ ਦੇ ਆਖ਼ਰੀ ਘੰਟਿਆਂ 'ਚ ਕੀਤੀ ਜਾਏਗੀ। ਸੰਭਾਵਨਾ ਹੈ ਕਿ ਦਸਤਾਨੇ ਸਿਰਫ਼ ਇਕ ਵਾਰ ਹੀ ਵਰਤੇ ਜਾਣਗੇ।
Election Commission
ਚੋਣ ਕਮਿਸ਼ਨ ਨੇ ਕਿਹਾ ਕਿ ''ਵਰਜਿਤ ਖੇਤਰਾਂ'' ਵਜੋਂ ਸੂਚਿਤ ਕੀਤੇ ਖੇਤਰਾਂ 'ਚ ਰਹਿ ਰਹੇ ਵੋਟਰਾਂ ਲਈ ਵੱਖਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਨੂੰ ਲਾਜ਼ਮੀ ਰੋਗਾਣੂ-ਮੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।
Polling Station
ਬਿਹਤਰ ਹੋਵੇਗਾ ਕਿ ਇਹ ਚੋਣ ਤੋਂ ਇਕ ਦਿਨ ਪਹਿਲਾਂ ਹੋਵੇ। ਕਮਿਸ਼ਨ ਨੇ ਕਿਹਾ ਕਿ ਥਰਮਲ ਸਕੈਨਰ ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਲਗਾਏ ਜਾਣਗੇ। ਚੋਣ ਅਮਲੇ ਜਾਂ ਪੈਰਾ ਮੈਡੀਕਲ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਵੋਟਰਾਂ ਦੇ ਤਾਪਮਾਨ ਦੀ ਜਾਂਚ ਕਰਨਗੇ।
polling
ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੂੰ ਪਹਿਲਾਂ ਹੀ ਜਨਤਕ ਸਭਾਵਾਂ ਲਈ ਨਿਰਧਾਰਤ ਮੈਦਾਨ ਦੀ ਪਛਾਣ ਕਰਨੀ ਚਾਹੀਦੀ ਹੈ ਜਿਥੇ ਪ੍ਰਵੇਸ਼ ਅਤੇ ਬਾਹਰ ਨਿਕਲਣ ਦੇ ਸਥਾਨ ਸਪਸ਼ਟ ਹੋਣ। ਅਜਿਹੇ ਸਾਰੇ ਨਿਰਧਾਰਤ ਮੈਦਾਨਾਂ 'ਚ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਾਉਣ ਲਈ ਪਹਿਲਾਂ ਹੀ ਨਿਸ਼ਾਨ ਲਗਾਉਣੇ ਚਾਹੀਦੇ ਹਨ, ਜਿਸ ਦੀ ਮੀਟਿੰਗ 'ਚ ਸ਼ਾਮਲ ਲੋਕ ਪਾਲਣਾ ਕਰਨ।
Polling Machine
ਕਮਿਸ਼ਨ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਜ਼ਿਲ੍ਹੇ ਦੇ ਸੁਪਰਡੈਂਟ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਮੀਟਿੰਗ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਅਜਿਹੀਆਂ ਜਨਤਕ ਸਭਾਵਾਂ ਲਈ ਨਿਰਧਾਰਤ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ ਵੱਧ ਨਾ ਹੋਵੇ। ਮਹਾਂਮਾਰੀ ਦੇ ਵਿਚਕਾਰ ਬਿਹਾਰ ਵਿਧਾਨ ਸਭਾ ਚੋਣਾਂ ਕਰਵਾਉਣ ਵਾਲਾ ਪਹਿਲਾ ਰਾਜ ਹੋਵੇਗਾ। ਚੋਣਾਂ ਅਕਤੂਬਰ-ਨਵੰਬਰ 'ਚ ਕਿਸੇ ਵੀ ਸਮੇਂ ਹੋਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।