
ਧਰਮਪਾਲ ਨੇ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਹੀ ਲਾਟਰੀ ਖ਼ਰੀਦ ਕੇ ਆਇਆ ਸੀ। ਧਰਮਪਾਲ ਇਨ੍ਹਾਂ ਪੈਸਿਆਂ ਵਿਚੋਂ ਕੁੱਝ ਹਿੱਸਾ ਗ਼ਰੀਬਾਂ ਨੂੰ ਦਾਨ ਕਰੇਗਾ।
ਨਵੀਂ ਦਿੱਲੀ - ਕਾਲਾਂਵਾਲੀ ਸਿਰਸਾ ਵਿਚ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਕਿਸਮਤ ਖੁਲ੍ਹ ਗਈ ਹੈ। ਹਲਵਾਈ ਦੀ ਦੁਕਾਨ ਚਲਾਉਣ ਵਾਲੇ ਧਰਮਪਾਲ ਨੇ ਸ਼ੁੱਕਰਵਾਰ ਨੂੰ ਜਾਰੀ ਪੰਜਾਬ ਸਟੇਟ ਰਾਖੀ ਬੰਪਰ ਲਾਟਰੀ ਜਿੱਤ ਲਈ ਹੈ। ਧਰਮਪਾਲ ਨੇ ਡੇਢ ਕਰੋੜ ਦਾ ਇਨਾਮ ਜਿੱਤਿਆ ਹੈ। ਲਾਟਰੀ ਜਿੱਤ ਕੇ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਦੋਸਤ ਜਾਣਕਾਰਾਂ ਵੱਲੋਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
File Photo
ਧਰਮਪਾਲ ਨੇ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਹੀ ਲਾਟਰੀ ਖ਼ਰੀਦ ਕੇ ਆਇਆ ਸੀ। ਧਰਮਪਾਲ ਇਨ੍ਹਾਂ ਪੈਸਿਆਂ ਵਿਚੋਂ ਕੁੱਝ ਹਿੱਸਾ ਗ਼ਰੀਬਾਂ ਨੂੰ ਦਾਨ ਕਰੇਗਾ। ਕਾਲਾਂਵਾਲੀ ਮੰਡੀ 'ਚ ਇਹ ਤੀਜਾ ਅਜਿਹਾ ਕੇਸ ਹੈ। ਇਸ ਤੋਂ ਪਹਿਲਾਂ ਵੀ ਕਾਲਾਂਵਾਲੀ ਮੰਡੀ 'ਚ ਇੱਕ ਸਬਜ਼ੀ ਵਾਲੇ ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਲਾਟਰੀ ਨਿਕਲ ਚੁੱਕੀ ਹੈ।
Lottery
ਪ੍ਰੈੱਸ ਸਵੀਟਸ ਚਲਾਉਣ ਵਾਲੇ ਧਰਮਪਾਲ ਤੇ ਦੇਵੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਸਿਰਸਾ ਦੇ ਇੱਕ ਏਜੈਂਟ ਰਾਹੀਂ ਰਾਖੀ ਬੰਪਰ ਲਾਟਰੀ ਦੇ ਪੰਜ ਟਿਕਟ ਖ਼ਰੀਦੇ ਸਨ। ਏਜੈਂਟ ਦੁਕਾਨ ਤੇ ਆਇਆ ਸੀ ਤੇ ਕਹਿਣ ਲੱਗਿਆ ਕਿ ਇੱਕ ਟਿਕਟ ਹੀ ਬੱਚਿਆਂ ਹੈ ਇਸ ਨੂੰ ਉਹ ਖ਼ਰੀਦ ਲੈਣ। ਇਸੇ ਟਿਕਟ ਤੇ ਉਨ੍ਹਾਂ ਨੂੰ ਡੇਢ ਕਰੋੜ ਦੀ ਲਾਟਰੀ ਲੱਗੀ ਹੈ।