ਖ਼ਬਰਾਂ |

ਤਾਜ਼ਾ |

Shimla News : 2500 ਕਰੋੜ ਰੁਪਏ ਦੇ ਘਪਲੇ ’ਚ 40 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ 

By : BALJINDERK

Published : Aug 21, 2024, 12:23 pm IST
Updated : Aug 21, 2024, 12:23 pm IST
SHARE ARTICLE
file photo
file photo

Shimla News :ਪੰਜਾਬ ਦੇ ਜੁਨੇਜਾ ਦੇ ਬੈਂਕ ਖਾਤੇ ’ਚ 40 ਲੱਖ ਰੁਪਏ ਕਰਵਾਏ ਗਏ ਜਮ੍ਹਾਂ

Shimla News : ਕਰੋੜਾਂ ਰੁਪਏ ਦੀ ਕ੍ਰਿਪਟੋਕਰੰਸੀ ਦੀ ਧੋਖਾਧੜੀ ਦੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਮਾਮਲੇ ਦੇ ਮੁੱਖ ਮੁਲਜ਼ਮ ਸੁਭਾਸ਼ ਨੇ ਪੰਜਾਬ ਦੇ ਜੁਨੇਜਾ ਦੇ ਖਾਤੇ ਵਿਚ 40 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਜੁਨੇਜਾ ਮੁੱਖ ਮੁਲਜ਼ਮ ਸੁਭਾਸ਼ ਦਾ ਦੋਸਤ ਦੱਸਿਆ ਜਾਂਦਾ ਹੈ। ਪੁਲਿਸ ਦੀ ਐਸਆਈਟੀ ਨੇ ਜੁਨੇਜਾ ਦੇ ਬੈਂਕ ਖਾਤੇ ਵਿਚ ਪਈ 40 ਲੱਖ ਰੁਪਏ ਦੀ ਰਕਮ ਜ਼ਬਤ ਕਰ ਲਈ ਹੈ। ਹੁਣ ਪੁਲਿਸ ਜੁਨੇਜਾ ਦੀ ਭਾਲ ਕਰ ਰਹੀ ਹੈ। ਉਕਤ ਰਕਮ ਬਰਾਮਦ ਹੋਣ ਤੋਂ ਬਾਅਦ ਤੋਂ ਹੀ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਹੁਣ ਪੁਲਿਸ ਨੂੰ ਜੁਨੇਜ਼ ਦੀ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ ਆਰੋਪੀ ਨੇ 24 ਅਗਸਤ ਨੂੰ ਹਾਈਕੋਰਟ 'ਚ ਜ਼ਮਾਨਤ ਲਗਾਈ ਸੀ। 

2500 ਕਰੋੜ ਰੁਪਏ ਦੇ ਇਸ ਘੁਟਾਲੇ ਵਿਚ ਹੁਣ ਤੱਕ ਸ਼ਿਮਲਾ ਕੋਰਟ ਵਿੱਚ ਚੌਥੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਪਹਿਲੀ ਚਾਰਜਸ਼ੀਟ ਦਸੰਬਰ 2023 ਵਿਚ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਦੂਜੀ ਜਨਵਰੀ 2024, ਤੀਜੀ ਮਾਰਚ 2024 ਅਤੇ ਹੁਣ ਜੁਲਾਈ 2024 ਨੂੰ ਚੌਥੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਘਪਲੇ ਵਿਚ ਹੁਣ ਤੱਕ 25 ਮੁਲਜ਼ਮਾਂ ਦੀ 40 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਮੁਲਜ਼ਮ ਸੁਭਾਸ਼, ਹੇਮਰਾਜ, ਅਭਿਸ਼ੇਕ ਅਤੇ ਸੁਖਦੇਵ ਅਤੇ ਹੋਰ ਏਜੰਟ ਸ਼ਾਮਲ ਹਨ। 

ਦੱਸ ਦਈਏ ਕਿ ਇਨ੍ਹਾਂ ਚਾਰਾਂ 'ਤੇ ਦੋਸ਼ ਇਹ ਹਨ ਕਿ ਕ੍ਰਿਪਟੋਕਰੰਸੀ ਫਰਾਡ ਮਾਮਲੇ ਦੇ ਮੁੱਖ ਦੋਸ਼ੀ ਸੁਭਾਸ਼ ਨੇ ਜੁਨੇਜਾ ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾਏ ਸਨ ਅਤੇ ਉਨ੍ਹਾਂ ਨੇ ਹਿਮਾਚਲ ਦੇ ਲੋਕਾਂ ਨਾਲ ਧੋਖਾਧੜੀ ਦਾ ਜਾਲ ਵਿਛਾਇਆ ਸੀ। ਨਿਵੇਸ਼ਕਾਂ ਨੂੰ ਜੋੜਨ ਵਾਲੇ ਏਜੰਟਾਂ ਨੂੰ ਵੱਡੇ-ਵੱਡੇ ਕਮਿਸ਼ਨ ਦਿੱਤੇ ਗਏ। 
ਕ੍ਰਿਪਟੋਕਰੰਸੀ ਫਰਾਡ ਮਾਮਲੇ ਦੇ ਮੁੱਖ ਦੋਸ਼ੀ ਸੁਭਾਸ਼ ਨੇ ਜੁਨੇਜਾ ਦੇ ਖਾਤੇ 'ਚ ਜਮ੍ਹਾ ਕਰਵਾਏ ਪੈਸੇ 
ਕ੍ਰਿਪਟੋਕਰੰਸੀ ਫਰਾਡ ਮਾਮਲੇ ਦੇ ਮੁੱਖ ਦੋਸ਼ੀ ਸੁਭਾਸ਼ ਨੇ ਆਪਣੇ ਦੋਸਤ ਜੁਨੇਜਾ ਦੇ ਖਾਤੇ 'ਚ 40 ਲੱਖ ਰੁਪਏ ਜਮ੍ਹਾ ਕਰਵਾਏ ਸਨ। ਇਹ ਰਕਮ ਜ਼ਬਤ ਕੀਤੀ ਗਈ ਹੈ। ਜਾਂਚ ਜਾਰੀ ਹੈ। ਹੋਰ ਵੀ ਕਈ ਗ੍ਰਿਫਤਾਰੀਆਂ ਹੋਣਗੀਆਂ। 
ਐਸਆਈਟੀ ਦੇ ਮੁਖੀ ਅਤੇ ਡੀਆਈਜੀ ਉੱਤਰੀ ਰੇਂਜ ਅਭਿਸ਼ੇਕ ਦੁੱਲਰ 

ਇਹ ਹੈ ਮਾਮਲਾ 
ਐਸਆਈਟੀ ਦੀ ਮੰਨੀਏ ਤਾਂ ਇਹ ਧੋਖਾਧੜੀ 2018 ਤੋਂ ਚੱਲ ਰਹੀ ਸੀ। ਪਹਿਲਾਂ ਤਾਂ ਮੁਲਜ਼ਮਾਂ ਨੇ 11 ਮਹੀਨਿਆਂ ਦੇ ਨਿਵੇਸ਼ ਤੋਂ ਬਾਅਦ ਕਈ ਲੋਕਾਂ ਨੂੰ ਦੁੱਗਣੇ ਪੈਸੇ ਵੀ ਦਿੱਤੇ। ਇਸ ਤੋਂ ਬਾਅਦ ਜਦੋਂ ਤਿੰਨ ਸਾਲ ਬਾਅਦ ਲੋਕਾਂ ਨੂੰ ਪੈਸੇ ਨਹੀਂ ਮਿਲੇ ਤਾਂ ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਐਸਆਈਟੀ ਮੁਤਾਬਕ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਕਈ ਮੁਲਜ਼ਮ ਗ੍ਰਿਫ਼ਤਾਰੀ ਦੇ ਡਰੋਂ ਰੂਪੋਸ਼ ਹੋ ਗਏ ਹਨ। ਕਈ ਏਜੰਟਾਂ ਨੇ ਗ੍ਰਿਫਤਾਰੀ ਦੇ ਡਰੋਂ ਲੋਕਾਂ ਦੇ ਪੈਸੇ ਵੀ ਮੋੜਨੇ ਸ਼ੁਰੂ ਕਰ ਦਿੱਤੇ ਹਨ। ਮੁਲਜ਼ਮਾਂ ਨੇ ਹਿਮਾਚਲ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨਾਲ ਵੀ ਠੱਗੀ ਮਾਰੀ ਹੈ। ਇਨ੍ਹਾਂ ਦੀਆਂ ਜਾਇਦਾਦਾਂ ਮੰਡੀ, ਬਿਲਾਸਪੁਰ, ਹਮੀਰਪੁਰ, ਪੰਜਾਬ, ਦਿੱਲੀ, ਚੰਡੀਗੜ੍ਹ ਵਿਚ ਹਨ। 

(For more news apart from  Property worth Rs 40 crore seized in Rs 2500 crore scam News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement