
ਰੇਲ ਲਾਈਨ ਦੇ ਕੰਡੇ ਪਸ਼ੂ ਚਰਾ ਰਹੇ 13 ਸਾਲਾ ਸਚਿਨ ਦੀ ਇੱਕ ਬੋਗੀ ਹੇਠਾਂ ਦਬ ਜਾਣ ਕਾਰਨ ਮੌਤ ਹੋ ਗਈ
ਉੱਤਰ ਪ੍ਰਦੇਸ਼ - ਇਟਾਵਾ ਜ਼ਿਲ੍ਹੇ ਦੇ ਵੈਦਪੁਰਾ ਇਲਾਕੇ ਵਿਚ ਸੋਮਵਾਰ ਸ਼ਾਮ ਇੱਕ ਮਾਲ ਗੱਡੀ ਦੇ 44 ਡੱਬੇ ਪਟੜੀ ਤੋਂ ਉੱਤਰ ਗਏ। ਇਸ ਘਟਨਾ ਵਿਚ ਬੋਗੀ ਦੇ ਹੇਠਾਂ ਦਬਣ ਕਾਰਨ 13 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੀਨੀਅਰ ਪੁਲਿਸ ਪ੍ਰਧਾਨ ਬ੍ਰਜੇਸ਼ ਕੁਮਾਰ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਡੀ.ਐੱਫ.ਸੀ.ਸੀ. ਰੇਲ ਮਾਰਗ 'ਤੇ ਦਿੱਲੀ ਤੋਂ ਕਾਨਪੁਰ ਜਾ ਰਹੀ 54 ਡੱਬਿਆਂ ਦੀ ਇੱਕ ਮਾਲ ਗੱਡੀ ਦੀਆਂ 44 ਬੋਗੀਆਂ ਸ਼ਾਮ ਨੂੰ ਵੈਦਪੁਰਾ ਥਾਣਾ ਖੇਤਰ ਦੇ ਮਹੋਲਾ ਪਿੰਡ ਦੇ ਨਜ਼ਦੀਕ ਪਟੜੀ ਤੋਂ ਉੱਤਰ ਗਈਆਂ।
ਇਹ ਵੀ ਪੜ੍ਹੋ - ਕਰਨਾਟਕ ਦੇ ਮੁੱਖ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਅੰਦੋਲਨ ਨੂੰ ਦੱਸਿਆ ‘ਕਾਂਗਰਸ ਪ੍ਰਾਯੋਜਿਤ’
ਰੇਲ ਲਾਈਨ ਦੇ ਕੰਡੇ ਪਸ਼ੂ ਚਰਾ ਰਹੇ 13 ਸਾਲਾ ਸਚਿਨ ਦੀ ਇੱਕ ਬੋਗੀ ਹੇਠਾਂ ਦਬ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੋਗੀਆਂ ਦੇ ਹੇਠਾਂ ਅਜੇ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਬ੍ਰਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।