ਵੱਡਾ ਹਾਦਸਾ: ਪਟੜੀ ਤੋਂ ਉੱਤਰੇ ਰੇਲ ਗੱਡੀ ਦੇ 22 ਡੱਬੇ, ਪੈ ਗਿਆ ਚੀਕ ਚਿਹਾੜਾ!
Published : Sep 21, 2022, 1:26 pm IST
Updated : Sep 21, 2022, 1:26 pm IST
SHARE ARTICLE
photo
photo

ਜਾਨੀ, ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ

 

ਨਵੀਂ ਦਿੱਲੀ : ਬਿਹਾਰ ਦੇ ਕੁਮਹਾਉ ਰੇਲਵੇ ਸਟੇਸ਼ਨ ਨੇੜੇ ਇੱਕ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਉਤਰ ਗਏ। ਇਹ ਰੇਲ ਹਾਦਸਾ ਦੀਨਦਿਆਲ ਉਪਾਧਿਆਏ ਰੇਲ ਡਵੀਜ਼ਨ ਦੇ ਕੁਮਹਾਊ ਸਟੇਸ਼ਨ ਨੇੜੇ ਵਾਪਰਿਆ। ਹਾਦਸੇ ਕਾਰਨ ਦਿੱਲੀ-ਹਾਵੜਾ ਰੂਟ 'ਤੇ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਹਾਦਸੇ ਤੋਂ ਬਾਅਦ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਾਮ ਕਰੀਬ 6.30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗਯਾ-ਹਾਵੜਾ ਰੇਲ ਮਾਰਗ ਦੀ ਅਪ ਲਾਈਨ 'ਤੇ ਇਕ ਤੇਜ਼ ਰਫਤਾਰ ਮਾਲ ਗੱਡੀ ਕੁਮਹਾਊ ਰੇਲਵੇ ਸਟੇਸ਼ਨ ਤੋਂ ਅਚਾਨਕ ਪਟੜੀ ਤੋਂ ਉਤਰ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਾਲ ਗੱਡੀ ਦੇ ਡੱਬੇ ਖਿੱਲਰ ਗਏ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਇਸ ਹਾਦਸੇ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਨੇ ਇਨ੍ਹਾਂ ਟਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਰੇਲਵੇ ਨੇ ਕਿਹਾ ਹੈ ਕਿ ਟਰੇਨ ਦੇ ਪਟੜੀ ਤੋਂ ਉਤਰਨ ਕਾਰਨ ਕੁਝ ਟਰੇਨਾਂ ਦੇ ਰੂਟ ਪ੍ਰਭਾਵਿਤ ਹੋਣਗੇ। ਕਈ ਟਰੇਨਾਂ ਦੇ ਰੂਟ ਬਦਲੇ ਗਏ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement