ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਇਕ ਫ਼ਰਿੱਜ ਤੋਂ ਬਰਾਮਦ
ਬੇਂਗਲੁਰੂ : ਬੇਂਗਲੁਰੂ ’ਚ ਮੱਲੇਸ਼ਵਰਮ ਇਲਾਕੇ ਦੀ ਇਕ ਇਮਾਰਤ ’ਚ ਇਕ ਔਰਤ ਦਾ ਕਤਲ ਕਰ ਕੇ ਲਾਸ਼ ਦੇ 30 ਤੋਂ ਵੱਧ ਟੁਕੜੇ ਕੀਤੇ ਗਏ, ਜੋ ਇਕ ਫ਼ਰਿੱਜ ਤੋਂ ਬਰਾਮਦ ਕੀਤੇ ਗਏ ਹਨ। ਪੁਲਿਸ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ 29 ਸਾਲ ਦੀ ਔਰਤ ਦਾ ਕਤਲ ਲਗਭਗ ਇਕ ਪੰਦਰਵਾੜੇ ਪਹਿਲਾਂ ਕੀਤਾ ਗਿਆ ਹੋਵੇਗਾ।
ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਇਮਾਰਤ ਵਲ ਜਾਣ ਵਾਲੀ ਸੜਕ ’ਤੇ ਬੈਰੀਕੇਡ ਲਗਾ ਦਿਤੇ। ਇਸੇ ਇਮਾਰਤ ਦੇ ਇਕ ਫ਼ਲੈਟ ’ਚ, ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਇਕ ਫ਼ਰਿੱਜ ਤੋਂ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦਸਿਆ ਕਿ ਔਰਤ ਇਕੱਲੀ ਰਹਿੰਦੀ ਸੀ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਮ੍ਰਿਤਕ ਔਰਤ ਦੀ ਪਛਾਣ ਕਰ ਲਈ ਹੈ, ਪਰ ਅਸੀਂ ਅਜੇ ਇਸ ਦਾ ਪ੍ਰਗਟਾਵਾ ਨਹੀਂ ਕਰ ਰਹੇ ਹਨ।’’