ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਡਰ ਕਾਰਨ ਸਰਹੱਦ ’ਤੇ ਸ਼ਾਂਤੀ : ਅਮਿਤ ਸ਼ਾਹ
Published : Sep 21, 2024, 7:05 pm IST
Updated : Sep 21, 2024, 7:05 pm IST
SHARE ARTICLE
Peace on the border due to Pakistan's fear of PM Modi: Amit Shah
Peace on the border due to Pakistan's fear of PM Modi: Amit Shah

ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਲੈਪਟਾਪ ਦੇ ਕੇ ਅਤਿਵਾਦ ਦਾ ਸਫਾਇਆ

ਮੇਂਢਰ (ਜੰਮੂ-ਕਸ਼ਮੀਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ’ਚ ਸਰਹੱਦਾਂ ’ਤੇ ਸ਼ਾਂਤੀ ਹੈ ਕਿਉਂਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦਾ ਹੈ ਅਤੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਭਾਰਤ ਉਸ ਨੂੰ ਢੁਕਵਾਂ ਜਵਾਬ ਦੇਵੇਗਾ ਜੋ ਉਸ ਦੀਆਂ ਬੰਦੂਕਾਂ ਨੂੰ ਚੁੱਪ ਕਰਾਉਣ ਲਈ ਕਾਫੀ ਹੋਵੇਗਾ।

ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਮੁਰਤਜ਼ਾ ਖਾਨ ਦੇ ਸਮਰਥਨ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੁੰਛ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਨੇ ਨੌਜੁਆਨਾਂ ਦੇ ਹੱਥਾਂ ’ਚ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਲੈਪਟਾਪ ਦੇ ਕੇ ਅਤਿਵਾਦ ਦਾ ਸਫਾਇਆ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੰਮੂ ਖੇਤਰ ਦੇ ਪਹਾੜਾਂ ’ਚ ਬੰਦੂਕਾਂ ਦੀ ਆਵਾਜ਼ ਨਹੀਂ ਗੂੰਜਣ ਦੇਵੇਗੀ।

ਸ਼ਾਹ ਨੇ ਕਿਹਾ, ‘‘ਅਸੀਂ ਲੋਕਾਂ ਦੀ ਸੁਰੱਖਿਆ ਲਈ ਸਰਹੱਦ ’ਤੇ ਹੋਰ ਬੰਕਰ ਬਣਾਵਾਂਗੇ। ਮੈਂ ਤੁਹਾਨੂੰ 1990 ਦੇ ਦਹਾਕੇ ’ਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਕੀ ਅੱਜ ਵੀ ਸਰਹੱਦ ਪਾਰ ਤੋਂ ਗੋਲੀਬਾਰੀ ਜਾਰੀ ਹੈ?’’ ਉਨ੍ਹਾਂ ਕਿਹਾ, ‘‘ਅਜਿਹਾ ਇਸ ਲਈ ਹੈ ਕਿਉਂਕਿ ਪਹਿਲਾਂ ਦੇ ਸ਼ਾਸਕ ਪਾਕਿਸਤਾਨ ਤੋਂ ਡਰਦੇ ਸਨ ਪਰ ਹੁਣ ਪਾਕਿਸਤਾਨ ਮੋਦੀ ਤੋਂ ਡਰਦਾ ਹੈ। ਉਹ ਗੋਲੀ ਚਲਾਉਣ ਦੀ ਹਿੰਮਤ ਨਹੀਂ ਕਰਨਗੇ, ਪਰ ਜੇ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਢੁਕਵਾਂ ਜਵਾਬ ਦਿਤਾ ਜਾਵੇਗਾ।’’

ਉਨ੍ਹਾਂ ਕਿਹਾ, ‘‘ਅਤਿਵਾਦ 1990 ’ਚ ਸ਼ੁਰੂ ਹੋਇਆ ਸੀ ਅਤੇ 2014 ਤਕ ਜਾਰੀ ਰਿਹਾ, ਜਿਸ ’ਚ 40,000 ਲੋਕਾਂ ਦੀ ਜਾਨ ਗਈ ਹੈ।’’ ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ’ਤੇ ਅਤਿਵਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, ‘‘ਇਹ ਤਿੰਨੇ ਪਰਵਾਰ ਅਤਿਵਾਦ ਨੂੰ ਰੋਕਣ ’ਚ ਅਸਫਲ ਰਹੇ ਅਤੇ ਇਸ ਦੀ ਬਜਾਏ ਇਸ ਨੂੰ ਉਤਸ਼ਾਹਤ ਕੀਤਾ। ਭਾਜਪਾ ਅਤੇ ਮੋਦੀ ਨੇ ਅਤਿਵਾਦ ਨੂੰ ਖਤਮ ਕੀਤਾ ਅਤੇ ਨੌਜੁਆਨਾਂ ਨੂੰ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਲੈਪਟਾਪ ਸੌਂਪੇ।’’

ਸ਼ਾਹ ਨੇ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਲੋਕਾਂ ਨੂੰ ਅਤਿਵਾਦ ਦੇ ਮੁੜ ਉੱਭਰਨ ਦਾ ਡਰ ਵਿਖਾ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਇੱਥੋਂ ਦਸਣਾ ਚਾਹੁੰਦਾ ਹਾਂ ਕਿ ਤੁਹਾਡੀ ਸਰਪ੍ਰਸਤੀ ਦੇ ਬਾਵਜੂਦ ਮੋਦੀ ਅਤੇ ਸ਼ਾਹ ਇਨ੍ਹਾਂ ਖੂਬਸੂਰਤ ਪਹਾੜੀਆਂ ’ਚ ਉਨ੍ਹਾਂ ਨੂੰ ਮੁੜ ਪ੍ਰਫੁੱਲਤ ਨਹੀਂ ਹੋਣ ਦੇਣਗੇ।’’

ਉਨ੍ਹਾਂ ਕਿਹਾ, ‘‘ਅਤਿਵਾਦ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ। ਸਾਡੇ ਬੱਚਿਆਂ ਨੂੰ ਬੰਦੂਕਾਂ ਦਿਤੀਆਂ ਗਈਆਂ। ਅਸੀਂ ਪਹਾੜੀ ਨੌਜੁਆਨਾਂ ਨੂੰ ਪੁਲਿਸ ਅਤੇ ਫੌਜ ’ਚ ਭਰਤੀ ਕਰਾਂਗੇ ਅਤੇ ਉਨ੍ਹਾਂ ਨੂੰ ਬੰਦੂਕਾਂ ਪ੍ਰਦਾਨ ਕਰਾਂਗੇ। ਇਸ ਦੇ ਲਈ ਅਸੀਂ ਸਰਹੱਦਾਂ ’ਤੇ ਵਿਸ਼ੇਸ਼ ਭਰਤੀ ਮੁਹਿੰਮ ਚਲਾਵਾਂਗੇ।’’

ਸ਼ਾਹ ਨੇ ਕਿਹਾ ਕਿ ਇਹ ਚੋਣਾਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤਿੰਨ ਪਰਵਾਰਾਂ ਦੇ ਸ਼ਾਸਨ ਦਾ ਅੰਤ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਪਰਵਾਰਾਂ ਨੇ ਕਦੇ ਵੀ ਜੰਮੂ-ਕਸ਼ਮੀਰ ’ਚ ਲੋਕਤੰਤਰ ਨੂੰ ਪ੍ਰਫੁੱਲਤ ਨਹੀਂ ਹੋਣ ਦਿਤਾ।’’ਉਨ੍ਹਾਂ ਕਿਹਾ ਕਿ ਜੇਕਰ 2014 ’ਚ ਭਾਜਪਾ ਦੀ ਸਰਕਾਰ ਨਾ ਬਣੀ ਹੁੰਦੀ ਅਤੇ ਵੱਖ-ਵੱਖ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਨਾ ਹੁੰਦੀਆਂ ਤਾਂ 30,000 ਚੁਣੇ ਹੋਏ ਪੰਚਾਇਤ ਮੈਂਬਰਾਂ ਨੂੰ ਕਦੇ ਮੌਕਾ ਨਾ ਮਿਲਦਾ। (ਪੀਟੀਆਈ)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement