ਪ੍ਰਧਾਨ ਮੰਤਰੀ ਦੀ ਮਾਂ ਨੂੰ ਇਕ ਵਾਰ ਫਿਰ ਗਾਲ੍ਹਾਂ ਕੱਢੀਆਂ ਗਈਆਂ : ਭਾਜਪਾ ਦਾ ਦਾਅਵਾ
Published : Sep 21, 2025, 6:33 pm IST
Updated : Sep 21, 2025, 6:33 pm IST
SHARE ARTICLE
PM's mother abused once again: BJP claims
PM's mother abused once again: BJP claims

ਕਿਹਾ, ਇਸ ਵਾਰ ਤੇਜਸਵੀ ਦੀ ‘ਬਿਹਾਰ ਅਧਿਕਾਰ ਯਾਤਰਾ' ਦੌਰਾਨ ਕਢੀਆਂ ਗਈਆਂ ਗਾਲ੍ਹਾਂ

ਪਟਨਾ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਹੂਮ ਮਾਂ ਨੂੰ ਇਕ ਵਾਰ ਫਿਰ ਗਾਲ੍ਹਾਂ ਕੱਢੀਆਂ ਗਈਆਂ। ਹਾਲਾਂਕਿ ਆਰ.ਜੇ.ਡੀ. ਨੇ ਇਸ ਦੋਸ਼ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਕਥਿਤ ਘਟਨਾ ਦੀ ਪ੍ਰਸਾਰਿਤ ਵੀਡੀਉ ਨਾਲ ‘ਛੇੜਛਾੜ’ ਕੀਤੀ ਗਈ ਹੈ। 
ਬਿਹਾਰ ਦੇ ਸਿਆਸੀ ਮਾਹੌਲ ’ਚ, ਜਿੱਥੇ ਇਸ ਸਾਲ ਦੇ ਅਖੀਰ ਵਿਚ ਚੋਣਾਂ ਹੋਣੀਆਂ ਹਨ, ਹਾਲ ਹੀ ਵਿਚ ਇਕ ਵੱਡਾ ਵਿਵਾਦ ਵੇਖਿਆ ਗਿਆ ਸੀ ਜਦੋਂ ਪਿਛਲੇ ਮਹੀਨੇ ਦਰਭੰਗਾ ਜ਼ਿਲ੍ਹੇ ਵਿਚ ਰਾਹੁਲ ਗਾਂਧੀ ਦੀ ‘ਵੋਟਰ ਅਧਿਕਾਰ ਯਾਤਰਾ’ ਲਈ ਨਿਰਧਾਰਤ ਸਟੇਜ ਤੋਂ ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਮਰਹੂਮ ਮਾਂ ਨੂੰ ਕਥਿਤ ਤੌਰ ’ਤੇ ਗਾਲ੍ਹਾਂ ਕੱਢੀਆਂ ਸਨ। 

ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਆਪਣੇ ‘ਐਕਸ’ ਹੈਂਡਲ ਉਤੇ ਕਥਿਤ ਤਾਜ਼ਾ ਘਟਨਾ ਦੀ ਵੀਡੀਉ ਸਾਂਝੀ ਕਰਦੇ ਹੋਏ ਲਿਖਿਆ, ‘‘ਤੇਜਸਵੀ ਯਾਦਵ ਨੇ ਇਕ ਵਾਰ ਫਿਰ ਮੋਦੀ ਜੀ ਦੀ ਮਰਹੂਮ ਮਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਬਿਹਾਰ ਦੇ ਸਭਿਆਚਾਰ ਨੂੰ ਤਾਰ-ਤਾਰ ਕਰ ਦਿੱਤਾ ਹੈ। ਰੈਲੀ ’ਚ, ਆਰ.ਜੇ.ਡੀ. ਵਰਕਰ ਜਿੰਨਾ ਹੋ ਸਕੇ ਗਾਲ੍ਹਾਂ ਕੱਢ ਰਹੇ ਸਨ, ਅਤੇ ਤੇਜਸਵੀ ਉਨ੍ਹਾਂ ਨੂੰ ਉਤਸ਼ਾਹਤ ਕਰ ਰਹੇ ਸਨ। ਬਿਹਾਰ ਦੀਆਂ ਮਾਵਾਂ ਅਤੇ ਭੈਣਾਂ ਇਸ ਠੱਗ ਮਾਨਸਿਕਤਾ ਅਤੇ ਅਪਮਾਨਜਨਕ ਵਿਵਹਾਰ ਲਈ ਉਨ੍ਹਾਂ ਨੂੰ ਜ਼ਰੂਰ ਜ਼ਿੰਮੇਵਾਰ ਠਹਿਰਾਉਣਗੀਆਂ।’’ 

ਚੌਧਰੀ ਨੇ ਕਿਹਾ ਕਿ ਬਿਹਾਰ ਦੇ ਲੋਕ ਇਸ ਗੰਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਲੋਕਤੰਤਰੀ ਢੰਗ ਨਾਲ ਜਵਾਬ ਦੇਣਗੇ। ਬਾਅਦ ਵਿਚ ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ਵਿਚ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਾਂ ਨੂੰ ਗਾਲ੍ਹਾਂ ਕੱਢਣਾ ਬਿਹਾਰ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਸ ਤੱਥ ਨੂੰ ਸਾਬਤ ਕਰ ਦਿੱਤਾ ਹੈ ਕਿ ਆਰ.ਜੇ.ਡੀ. ਪਾਰਟੀ ’ਚ ਅਜਿਹੇ ਤੱਤਾਂ ਦੀ ਸਰਪ੍ਰਸਤੀ ਕਰ ਰਹੀ ਹੈ। 

ਇਸੇ ਤਰ੍ਹਾਂ ਦੇ ਵਿਚਾਰ ਨੂੰ ਦੁਹਰਾਉਂਦੇ ਹੋਏ, ਇਕ ਹੋਰ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਇਕ ਐਕਸ ਪੋਸਟ ਵਿਚ ਲਿਖਿਆ, ‘‘ਇਕ ਵਾਰ ਫਿਰ, ਤੇਜਸਵੀ ਯਾਦਵ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੀ ਦੀ ਮਰਹੂਮ ਮਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਆਰ.ਜੇ.ਡੀ. ਨੇਤਾ ਆਪਣੇ ਵਰਕਰਾਂ ਦਾ ਮਨੋਬਲ ਵਧਾ ਰਿਹਾ ਸੀ। ਇਹ ਹੈਰਾਨ ਕਰਨ ਵਾਲਾ ਹੈ। ਇਹ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।’’ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਵੀ ਕਥਿਤ ਘਟਨਾ ਦੀ ਨਿੰਦਾ ਕੀਤੀ।

ਭਾਜਪਾ ਦੇ ਦੋਸ਼ਾਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਰ.ਜੇ.ਡੀ. ਦੇ ਬੁਲਾਰੇ ਚਿਤਰੰਜਨ ਗਗਨ ਨੇ ਭਗਵਾ ਪਾਰਟੀ ਉਤੇ ਚੋਣਾਂ ਤੋਂ ਪਹਿਲਾਂ ਮੁੱਖ ਮੁੱਦਿਆਂ ਤੋਂ ਵੋਟਰਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਆਰ.ਜੇ.ਡੀ. ਅਜਿਹਾ ਨਹੀਂ ਹੋਣ ਦੇਵੇਗੀ। ਜਿੱਥੋਂ ਤੱਕ ਤਾਜ਼ਾ ਵੀਡੀਉ ਦਾ ਸਵਾਲ ਹੈ, ਜਿਸ ਬਾਰੇ ਭਾਜਪਾ ਨੇਤਾ ਗੱਲ ਕਰ ਰਹੇ ਹਨ, ਇਹ ਛੇੜਛਾੜ ਕੀਤੀ ਗਈ ਹੈ। ਤੇਜਸਵੀ ਯਾਦਵ ਦੀ ‘ਬਿਹਾਰ ਅਧਿਕਾਰ ਯਾਤਰਾ’ ਦੀ ਸਫਲਤਾ ਤੋਂ ਭਾਜਪਾ ਨੇਤਾ ਡਰੇ ਹੋਏ ਹਨ। ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ।’’ ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਰਤੀ ਬਲਾਕ ਦੀ ਅਗਵਾਈ ਕਰਨ ਵਾਲੇ ਤੇਜਸਵੀ ਯਾਦਵ ਨੇ 16 ਸਤੰਬਰ ਨੂੰ ਜਹਾਨਾਬਾਦ ਤੋਂ ‘ਬਿਹਾਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਕੀਤੀ ਸੀ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement