
ਹਸਪਤਾਲ ’ਚ ਇਲਾਜ਼ ਦੌਰਾਨ ਫ਼ੌਜੀ ਜਵਾਨ ਨੇ ਤੋੜਿਆ ਦਮ
ਉਧਮਪੁਰ : ਊਧਮਪੁਰ ਦੇ ਉਚਾਈ ਵਾਲੇ ਖੇਤਰ ਸੁਦੂਰ ’ਚ ਫੌਜ ਅਤੇ ਪੁਲਿਸ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਲਈ ਪੁਲਿਸ ਅਤੇ ਫੌਜ ਵੱਲੋਂ ਇਕ ਸਾਂਝਾ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਦੋਂ ਫੌਜ ਨੇ ਅੱਤਵਾਦੀਆਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤਾਂ ਉਨ੍ਹਾਂ ਫੌਜ ਅਤੇ ਪੁਲਿਸ ’ਤੇ ਫਾਈਰਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਫੌਜੀ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਫੌਜੀ ਜਵਾਨ ਇਲਾਜ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ।