
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਭਾਜਪਾ ,ਕਾਂਗਰਸ , ਜੇ.ਜੇ.ਪੀ ,..
ਹਰਿਆਣਾ : ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਸ਼ਹੂਰ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਚਿਹਰੇ ਖੇਡ ਜਗਤ ਅਤੇ ਸਿੱਖਿਆ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰ ਵੀ ਹਨ।
#WATCH Karnal: Haryana Chief Minister Manohar Lal Khattar rides a cycle to the polling booth. #HaryanaAssemblyPolls pic.twitter.com/NMUqTvfYJF
— ANI (@ANI) October 21, 2019
ਕਰਨਾਲ ਸੀਟ ਤੋਂ ਚੋਣ ਲੜ ਰਹੇ ਮਨੋਹਰ ਲਾਲ ਖੱਟਰ ਸਾਈਕਲ 'ਤੇ ਸਵਾਰ ਹੋ ਕੇ ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਪਹੁੰਚੇ ਹਨ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਕਰਨਾਲ 'ਚ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ। ਇਸ ਦੌਰਾਨ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਸਵੇਰੇ ਤੋਂ ਪੋਲਿੰਗ ਬੂਥਾਂ ਅੱਗੇ ਲਾਇਨਾਂ ਬਣਾ ਕੇ ਖੜੇ ਹਨ। ਜਿਸ ਦੇ ਲਈ ਵੋਟਰ ਅੱਜ ਆਪਣਾ ਨੁਮਾਇੰਦਾ ਚੁਣਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।
CM Manohar Lal Khattar
ਦੱਸ ਦਈਏ ਕਿ ਜ਼ਿਲ੍ਹਾ ਅੰਬਾਲਾ ਵਿਚ ਕੁੱਲ 36, ਜ਼ਿਲ੍ਹਾ ਝੱਜਰ ਵਿਚ 58, ਜ਼ਿਲ੍ਹਾ ਕੈਥਲ ਵਿਚ 57, ਜ਼ਿਲ੍ਹਾ ਕੁਰੂਕਸ਼ੇਤਰ ਵਿਚ 44, ਜ਼ਿਲ੍ਹਾ ਸਿਰਸਾ ਵਿਚ 66, ਜ਼ਿਲ੍ਹਾ ਹਿਸਾਰ ਵਿਚ 118, ਜ਼ਿਲ੍ਹਾ ਯਮੁਨਾਨਗਰ ਵਿਚ 46, ਜ਼ਿਲ੍ਹਾ ਮਹੇਂਦਰਗੜ ਵਿਚ 45, ਜ਼ਿਲ੍ਹਾ ਚਰਖੀ ਦਾਦਰੀ ਵਿਚ 27, ਜ਼ਿਲ੍ਹਾ ਰਿਵਾੜੀ ਵਿਚ 41, ਜ਼ਿਲ੍ਹਾ ਜੀਂਦ ਵਿਚ 63, ਜ਼ਿਲ੍ਹਾ ਪੰਚਕੂਲਾ ਵਿਚ 24, ਜ਼ਿਲ੍ਹਾ ਫਤਿਹਾਬਾਦ ਵਿਚ 50, ਜ਼ਿਲ੍ਹਾ ਰੋਹਤਕ ਵਿਚ 58, ਜ਼ਿਲ੍ਹਾ ਪਾਣੀਪਤ ਵਿਚ 40, ਜ਼ਿਲ੍ਹਾ ਮੇਵਾਤ ਵਿਚ 35, ਜ਼ਿਲ੍ਹਾ ਸੋਨੀਪਤ ਵਿਚ 72, ਜ਼ਿਲ੍ਹਾ ਫਰੀਦਾਬਾਦ ਵਿਚ 69, ਜ਼ਿਲ੍ਹਾ ਭਿਵਾਨੀ ਵਿਚ 71, ਜ਼ਿਲ੍ਹਾ ਕਰਨਾਲ ਵਿਚ 59, ਜ਼ਿਲ੍ਹਾ ਗੁਰੂਗ੍ਰਾਮ ਵਿਚ 54, ਜ਼ਿਲ੍ਹਾ ਪਲਵਲ ਵਿਚ ਕੁਲ 35 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।
'पहले मतदान तब जलपान'
— Manohar Lal (@mlkhattar) October 21, 2019
मैं अपना वोट डालने जा रहा हूँ।
प्रदेश के सभी नागरिकों से विनम्र अनुरोध करता हूँ कि आप भी अपने मतदान केंद्र पर जाकर मताधिकार का प्रयोग ज़रूर करें। मजबूत सरकार बनाने के लिए आपका एक-एक वोट निर्णायक है। #HaryanaAssemblyPolls pic.twitter.com/MdZYGHuKE8
ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਜਿੱਥੇ ਭਾਜਪਾ,ਕਾਂਗਰਸ , ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ, ਓਥੇ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।