
ਸਭ ਤੋਂ ਜ਼ਿਆਦਾ ਏਕਿਊਆਈ 337 ਦੁਆਰਕਾ ਸੈਕਟਰ 8 ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ 'ਚ ਅਜੇ ਵੀ ਪ੍ਰਦੂਸ਼ਣ ਦੀ ਮਾਤਰਾ ਬਹੁਤ ਜਿਆਦਾ ਹੋ ਗਈ ਹੈ। ਸਭ ਤੋਂ ਵੱਧ ਹਵਾ ਪ੍ਰਦੂਸ਼ਣ ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ 'ਚ ਇਲਾਕੇ ਵਿੱਚ ਹੈ। ਉੱਥੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਿਲਹਾਲ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੇਗੀ। ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਦਾ ਪੱਧਰ ਅੱਜ ਇਕ ਵਾਰ ਫਿਰ ਵਧ ਗਿਆ। ਜਿਸ ਤੋਂ ਬਾਅਦ ਏਅਰ ਕੁਆਲਿਟੀ ਇੰਡੈਕਸ ਅੱਜ 300 ਤੋਂ ਪਾਰ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਏਕਿਊਆਈ 337 ਦੁਆਰਕਾ ਸੈਕਟਰ 8 ਦਰਜ ਕੀਤਾ ਗਿਆ ਹੈ।
ਜਾਣੋ ਇਲਾਕਿਆਂ ਦਾ ਹਾਲ
ਆਨੰਦ ਵਿਹਾਰ- 308
ਆਈ.ਟੀ.ਓ- 278
ਨੌਇਡਾ - 308
ਗਾਜ਼ਿਆਬਾਦ - 308
ਕਿਵੇਂ ਮਾਪਿਆ ਜਾਂਦਾ ਹੈ AQI
0 ਅਤੇ 50 ਦੇ ਵਿਚ AQI ਚੰਗਾ, 51 ਤੋਂ 100 ਦੇ ਵਿਚ ਸੰਤੁਸ਼ਟੀਜਨਕ
101 ਤੋਂ 200 ਦੇ ਵਿਚ ਮੱਧਮ
201 ਤੋਂ 300 ਦੇ ਵਿਚ ਖਰਾਬ
301 ਤੋਂ 400 ਬਹੁਤ ਖਰਾਬ
401 ਤੋਂ 500 ਦੇ ਵਿਚ ਗੰਭੀਰ ਮੰਨਿਆ ਜਾਂਦਾ ਹੈ।
ਗੌਰਤਲਬ ਹੈ ਕਿ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 254 ਦਰਜ ਕੀਤਾ ਗਿਆ। ਇਹ ਸ਼ਨਿਚਰਵਾਰ ਨੂੰ 287, ਸ਼ੁੱਕਰਵਾਰ ਨੂੰ 239 ਤੇ ਵੀਰਵਾਰ ਨੂੰ 315 ਸੀ। ਜ਼ਿਕਰਯੋਗ ਹੈ ਕਿ ਦਿਨ ਵੇਲੇ ਚਲੀਆਂ ਉੱਤਰ ਪੱਛਮ ਤੋਂ ਹਵਾਵਾਂ ਤੇ ਖੇਤਾਂ ਦੀ ਅੱਗ ਨੇ ਦਿੱਲੀ ਦੀ ਆਬੋ ਹਵਾ ਖਾਸੀ ਪ੍ਰਭਾਵਿਤ ਕੀਤੀ ਹੈ।
ਦਿੱਲੀ ਦੇ ਪੀਐਮ 2.5 ਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਹਿੱਸਾ 17 ਫ਼ੀਸਦ ਰਿਹਾ। ਦੱਸਣਯੋਗ ਹੈ ਸ਼ਨੀਵਾਰ ਨੂੰ ਇਹ 19 ਫ਼ੀਸਦ, ਸ਼ੁੱਕਰਵਾਰ ਨੂੰ 18 ਫ਼ੀਸਦ, ਬੁੱਧਵਾਰ ਨੂੰ ਇਕ ਫ਼ੀਸਦ ਅਤੇ ਮੰਗਲਵਾਰ, ਸੋਮਵਾਰ ਨੂੰ ਲਗਭਗ 3 ਫ਼ੀਸਦ ਸੀ।