26 ਸਾਲ ਪੁਰਾਣੇ ਮਾਮਲੇ 'ਚ ਅਦਾਲਤ ਨੇ ਕੀਤਾ ਬਰੀ, ਖ਼ਬਰ ਸੁਣਦਿਆਂ ਹੀ ਪਿਆ ਦਿਲ ਦਾ ਦੌਰਾ
Published : Oct 21, 2022, 11:45 am IST
Updated : Oct 21, 2022, 11:45 am IST
SHARE ARTICLE
the court acquitted him, he had a heart attack on hearing the news
the court acquitted him, he had a heart attack on hearing the news

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਨਾਗੋ ਸਿੰਘ ਲਈ ਇਹ ‘ਇਨਸਾਫ਼ ਵਿੱਚ ਦੇਰੀ’ ਦਾ ਮਾਮਲਾ ਸੀ।

 

ਪਟਨਾ: ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਹੁਣ ਆਮ ਹੋ ਗਈਆਂ ਹਨ। ਨੌਜਵਾਨਾਂ ਸਮੇਤ ਹਰ ਕੋਈ ਇਸ ਦੀ ਲਪੇਟ ਵਿੱਚ ਆਉਣ ਲੱਗਾ ਹੈ। ਹਰ ਰੋਜ਼ ਖ਼ਬਰਾਂ ਮਿਲਦੀਆਂ ਹਨ ਕਿ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਅਜਿਹਾ ਹੀ ਇਕ ਮਾਮਲਾ ਬਿਹਾਰ ਤੋਂ ਦੇਖਣ ਨੂੰ ਮਿਲਿਆ, ਜਿੱਥੇ 26 ਸਾਲ ਪੁਰਾਣੇ ਇਕ ਮਾਮਲੇ 'ਚ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ, ਖਬਰ ਸੁਣਦਿਆਂ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਬਿਹਾਰ ਦੇ ਬਾਂਕਾ ਜ਼ਿਲ੍ਹੇ ਵਿੱਚ 26 ਸਾਲ ਪੁਰਾਣੇ ਇੱਕ ਕੇਸ ਵਿੱਚ ਬਰੀ ਹੋਣ ਦੇ ਤੁਰੰਤ ਬਾਅਦ ਇੱਕ ਬਜ਼ੁਰਗ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜ਼ਿਲੇ ਦੇ ਬੇਲਹਾਰ ਥਾਣਾ ਅਧੀਨ ਪੈਂਦੇ ਪਿੰਡ ਝੁੰਕਾ ਨਿਵਾਸੀ ਨਾਗੋ ਸਿੰਘ (76) ਵਜੋਂ ਹੋਈ ਹੈ। ਨਾਗੋ ਸਿੰਘ 'ਤੇ ਚਾਰ ਹੋਰਾਂ ਦੇ ਨਾਲ 1996 'ਚ ਫਸਲਾਂ ਨੂੰ ਤਬਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਦਾ ਫੈਸਲਾ ਬੁੱਧਵਾਰ ਸ਼ਾਮ ਨੂੰ ਆਇਆ ਅਤੇ ਇਸ ਦੇ ਨਾਲ ਹੀ ਭਗਵਾਨ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ।

ਉਸ ਦੇ ਵਕੀਲ ਦੇਵੇਂਦਰ ਪ੍ਰਸਾਦ ਸਿੰਘ ਨੇ ਕਿਹਾ, ਨਾਗੋ ਸਿੰਘ ਜ਼ਮਾਨਤ 'ਤੇ ਰਿਹਾਅ ਸੀ ਅਤੇ ਉਸ ਦਾ ਮੰਨਣਾ ਸੀ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਮਾਮਲੇ 'ਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਜਦੋਂ ਅਦਾਲਤ ਦਾ ਫੈਸਲਾ ਉਸ ਦੇ ਅਤੇ ਹੋਰ ਮੁਲਜ਼ਮਾਂ ਦੇ ਹੱਕ ਵਿੱਚ ਆਇਆ ਤਾਂ ਉਸ ਨੂੰ ਰਾਹਤ ਮਿਲੀ। ਪਰ ਨਾਗੋ ਸਿੰਘ ਬਰੀ ਹੋਣ ਦੀ ਖ਼ਬਰ ਸੁਣ ਕੇ ਜ਼ਮੀਨ 'ਤੇ ਡਿੱਗ ਪਿਆ। ਪਰਿਵਾਰ ਵਾਲੇ ਉਸ ਨੂੰ ਸਿਹਤ ਕੇਂਦਰ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਅਦਾਲਤ ਨੇ ਨਾਗੋ ਸਿੰਘ ਅਤੇ ਹੋਰਨਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਨਾਗੋ ਸਿੰਘ ਲਈ ਇਹ ‘ਇਨਸਾਫ਼ ਵਿੱਚ ਦੇਰੀ’ ਦਾ ਮਾਮਲਾ ਸੀ। ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ, ਉਹ ਹਮੇਸ਼ਾ ਕਹਿੰਦਾ ਸੀ ਕਿ ਉਹ ਬੇਕਸੂਰ ਹੈ, ਫਿਰ ਵੀ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ 26 ਸਾਲ ਤੱਕ ਕੇਸ ਲੜਿਆ ਅਤੇ ਅੰਤ ਵਿੱਚ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਉਸ ਦੇ ਕੇਸ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਪੀਯੂਸ਼ ਕੁਮਾਰ ਦੀ ਅਦਾਲਤ ਵਿੱਚ ਹੋਈ, ਜਿਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ। ਅੰਤਿਮ ਸੁਣਵਾਈ ਤੋਂ ਬਾਅਦ ਕੁਮਾਰ ਨੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਇੰਨੇ ਸਾਲਾਂ ਬਾਅਦ ਕੋਈ ਵਿਅਕਤੀ ਬਰੀ ਹੋਇਆ ਹੋਵੇ। ਬਕਸਰ ਜ਼ਿਲ੍ਹੇ ਵਿੱਚ 11 ਅਕਤੂਬਰ ਨੂੰ ਇੱਕ ਵਿਅਕਤੀ ਨੂੰ 43 ਸਾਲਾਂ ਬਾਅਦ ਬਰੀ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਇਹ ਮਾਮਲਾ 1979 ਦਾ ਹੈ, ਜਦੋਂ ਬਕਸਰ ਜ਼ਿਲੇ ਦੇ ਮੁਰਾਰ ਥਾਣਾ ਖੇਤਰ ਦੇ ਚੌਗਈ ਪਿੰਡ 'ਚ ਲੋਕਾਂ ਦੇ ਇਕ ਸਮੂਹ 'ਤੇ ਕਥਿਤ ਤੌਰ 'ਤੇ ਹਮਲਾ ਕਰਨ, ਗੋਲੀਬਾਰੀ ਕਰਨ ਅਤੇ ਇਕ ਸਥਾਨਕ ਵਪਾਰੀ ਦੀ ਹੱਤਿਆ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬਰੀ ਕੀਤੇ ਗਏ ਮੁੰਨਾ ਸਿੰਘ ਨਾਮਕ ਵਿਅਕਤੀ ਦੀ ਉਮਰ ਉਸ ਸਮੇਂ ਮਹਿਜ਼ 10 ਸਾਲ ਸੀ ਅਤੇ ਕਾਰੋਬਾਰੀ ਨੇ ਆਪਣੀ ਸ਼ਿਕਾਇਤ ਵਿੱਚ ਉਸ ਦਾ ਨਾਂ ਲਿਆ ਸੀ। ਮੁੰਨਾ ਸਿੰਘ (53) ਨੂੰ ਗਵਾਹਾਂ ਦੀ ਅਣਹੋਂਦ ਵਿੱਚ ਬਰੀ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement