
ਵੀਡੀਓ ਦੇ ਪਿੱਛੇ ਅੱਜ ਦਿਨ ਖੁਸੀਆਂ ਦਾ ਸੱਜਣਾ ਗੀਤ ਚੱਲ ਰਿਹਾ ਹੈ।
ਮੁੰਬਈ - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਰਲ ਹੋ ਰਹੀ ਹੈ। ਜਿਸ ਵਿਚ ਦੋ ਸਰਦਾਰ ਲੜਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਲੰਡਨ ਦੇ ਹੀਥਰੋ ਏਅਰਪੋਰਟ ਦਾ ਹੈ। ਦਰਅਸਲ ਇਕ ਸਿੱਖ ਵਿਅਕਤੀ ਨੇ ਆਪਣੇ ਦੋਸਤ ਦਾ ਭੰਗੜਾ ਪਾ ਕੇ ਸਵਾਗਤ ਕੀਤਾ। ਸਰਦਾਰ ਲੜਕੇ ਦੇ ਭੰਗੜੇ ਦੇ ਸਟੈੱਪ ਯੂਜਰਸ ਦਾ ਦਿਲ ਮੋਹ ਰਹੇ ਹਨ।
ਵੀਡੀਓ 29 ਸੈਕਿੰਡ ਦਾ ਹੈ, ਜਿਸ ਵਿਚ ਦੋ ਸਰਦਾਰ ਲੜਕਿਆਂ ਨੂੰ ਭੰਗੜਾ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਕ ਲੜਕਾ ਟਰਾਲੀ ਬੈਗ ਲੈ ਕੇ ਆਉਂਦਾ ਹਾਂ ਤਾਂ ਦੂਜੇ ਪਾਸੇ ਉਸ ਦਾ ਦੋਸਤ ਅਪਣੇ ਦੋਸਤ ਨੂੰ ਦੇਖ ਕੇ ਖੁਸੀ ਵਿਚ ਭੰਗੜਾ ਪਾਉਣ ਲੱਗ ਜਾਂਦਾ ਹੈ ਤੇ ਦੋਨੋਂ ਸਰਦਾਰ ਭੰਗੜਾ ਪਾਉਂਦੇ-ਪਾਉਂਦੇ ਇਕ ਦੂਜੇ ਨੂੰ ਗਲੇ ਲਗਾ ਲੈਂਦੇ ਹਨ। ਵੀਡੀਓ ਦੇ ਪਿੱਛੇ ਅੱਜ ਦਿਨ ਖੁਸੀਆਂ ਦਾ ਸੱਜਣਾ ਗੀਤ ਚੱਲ ਰਿਹਾ ਹੈ। ਵੀਡੀਓ ਨੂੰ ਕਾਫ਼ੀ ਲਾਈਕ ਵੀ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਕਾਫ਼ੀ ਸ਼ੇਅਰ ਵੀ ਹੋ ਚੁੱਕੀ ਹੈ।
This has to be one of the most legendary welcomes at Heathrow Airport pic.twitter.com/Wr9JbRv3Qg
— UB1UB2 Southall (@UB1UB2) October 21, 2022