New Delhi News : ਰਿਟਾਇਰਮੈਂਟ ਫੰਡ ਬਾਡੀ E. P. F. O. ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ 'ਚ 9.07 ਫੀਸਦੀ ਵਧ ਕੇ 18.53 ਲੱਖ ਹੋਈ

By : BALJINDERK

Published : Oct 21, 2024, 12:54 pm IST
Updated : Oct 21, 2024, 12:54 pm IST
SHARE ARTICLE
file photo
file photo

New Delhi News : ਜਾਰੀ ਪੈਰੋਲ ਅੰਕੜਿਆਂ 'ਚ ਦਿੱਤੀ ਗਈ ਜਾਣਕਾਰੀ

New Delhi News : ਰਿਟਾਇਰਮੈਂਟ ਫੰਡ ਬਾਡੀ ਈ. ਪੀ. ਐੱਫ. ਓ. ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ 'ਚ ਸਾਲਾਨਾ ਆਧਾਰ 'ਤੇ 9.07 ਫੀਸਦੀ ਵਧ ਕੇ 18.53 ਲੱਖ ਹੋ ਗਈ ਹੈ। ਐਤਵਾਰ ਨੂੰ ਜਾਰੀ ਪੈਰੋਲ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਕਿਰਤ ਮੰਤਰਾਲਾ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਈ. ਪੀ. ਐੱਫ. ਓ. ਨੇ ਅਗਸਤ 2024 'ਚ ਲੱਗਭਗ 9.30 ਲੱਖ ਨਵੇਂ ਮੈਂਬਰਾਂ ਨੂੰ ਜੋੜਿਆ, ਜੋ ਅਗਸਤ, 2023 ਤੋਂ 0.48 ਫੀਸਦੀ ਦਾ ਵਾਧਾ ਹੈ। ਇਸ 'ਚ ਕਿਹਾ ਗਿਆ ਹੈ ਕਿ ਨਵੇਂ ਮੈਂਬਰਾਂ 'ਚ ਇਹ ਉਛਾਲ ਰੋਜ਼ਗਾਰ ਦੇ ਵਧਦੇ ਮੌਕਿਆਂ, ਕਰਮਚਾਰੀ ਲਾਭਾਂ ਬਾਰੇ ਵਧਦੀ ਜਾਗਰੂਕਤਾ ਅਤੇ ਈ. ਪੀ. ਐੱਫ. ਓ. ਦੇ ਸਫਲ ਪਹੁੰਚ ਪ੍ਰੋਗਰਾਮਾਂ ਕਾਰਨ ਹੈ।

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵੱਲੋਂ ਜਾਰੀ ਅਗਸਤ, 2024 ਦੇ ਅਸਥਾਈ ਪੈਰੋਲ ਅੰਕੜਿਆਂ ਅਨੁਸਾਰ, ਅਗਸਤ 2024 'ਚ 18.53 ਲੱਖ ਮੈਂਬਰਾਂ ਦਾ ਸ਼ੁੱਧ ਵਾਧਾ ਹੋਇਆ, ਜੋ ਸਾਲਾਨਾ 9.07 ਫੀਸਦੀ ਦਾ ਵਾਧਾ ਹੈ। ਅੰਕੜਿਆਂ ਦਾ ਇਕ ਜ਼ਿਕਰਯੋਗ ਪਹਿਲੂ 18-25 ਉਮਰ ਵਰਗ ਦਾ ਦਬਦਬਾ ਹੈ, ਜੋ ਅਗਸਤ, 2024 'ਚ ਕੁਲ ਨਵੇਂ ਮੈਂਬਰ ਜੁੜਨ ਦਾ 59.26 ਫੀਸਦੀ ਹੈ।

ਇਸ ਤੋਂ ਇਲਾਵਾ, ਅਗਸਤ, 2024 ਲਈ 18- 25 ਉਮਰ ਵਰਗ ਲਈ ਸ਼ੁੱਧ ਪੈਰੋਲ ਡਾਟਾ 8.06 ਲੱਖ ਸੀ। ਪੈਰੋਲ ਡਾਟਾ ਤੋਂ ਪਤਾ ਚੱਲਦਾ ਹੈ ਕਿ ਲੱਗਭਗ 13.54 ਲੱਖ ਮੈਂਬਰ ਈ. ਪੀ. ਐੱਫ. ਓ. ਤੋਂ ਬਾਹਰ ਨਿਕਲ ਗਏ ਅਤੇ ਫਿਰ ਇਸ 'ਚ ਸ਼ਾਮਲ ਹੋ ਗਏ। ਇਹ ਅੰਕੜਾ ਸਾਲ-ਦਰ-ਸਾਲ 14.03 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਇਨ੍ਹਾਂ ਮੈਂਬਰਾਂ ਨੇ ਆਪਣੀ ਨੌਕਰੀ ਬਦਲ ਲਈ ਅਤੇ ਈ. ਪੀ. ਐੱਫ. ਓ. ਦੇ ਘੇਰੇ 'ਚ ਆਉਣ ਵਾਲੇ ਅਦਾਰਿਆਂ 'ਚ ਫਿਰ ਤੋਂ ਸ਼ਾਮਲ ਹੋ ਗਏ।

ਪੈਰੋਲ ਡਾਟਾ ਦੇ ਲਿੰਗ-ਵਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਮਹੀਨੇ ਦੌਰਾਨ ਜੋੜੇ ਗਏ ਨਵੇਂ ਮੈਂਬਰਾਂ 'ਚੋਂ ਲੱਗਭਗ 2.53 ਲੱਖ ਨਵੀਆਂ ਮਹਿਲਾ ਮੈਂਬਰਾਂ ਹਨ। ਇਹ ਅੰਕੜਾ ਸਾਲਾਨਾ 3.75 ਫੀਸਦੀ ਦਾ ਵਾਧਾ ਹੈ। ਇਸ ਤੋਂ ਇਲਾਵਾ, ਸਮੀਖਿਆ ਅਧੀਨ ਮਹੀਨੇ ਦੌਰਾਨ ਸ਼ੁੱਧ ਮਹਿਲਾ ਮੈਂਬਰ ਵਾਧਾ ਲੱਗਭਗ 3.79 ਲੱਖ ਰਿਹਾ। ਇਹ ਸਾਲ-ਦਰ-ਸਾਲ 10,41 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।

(For more news apart from Retirement Fund Body E. P. F. O number of new members increased by 9.07 percent to 18.53 lakh in August News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement