
ਕੇਂਦਰ ਨੇ ਤੇਲੰਗਾਨਾ ਦੇ ਵਿਧਾਇਕ ਰਮੇਸ਼ ਚੇਨਾਮਨੇਨੀ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਕੇਂਦਰ ਨੇ ਤੇਲੰਗਾਨਾ ਦੇ ਵਿਧਾਇਕ ਰਮੇਸ਼ ਚੇਨਾਮਨੇਨੀ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੇਂਦਰ ਨੇ ਕਿਹਾ ਕਿ ਵਿਧਾਇਕ ਇਕ ਜਰਮਨ ਨਾਗਰਿਕ ਹੈ ਅਤੇ ਉਹਨਾਂ ਨੇ ਧੋਖੇ ਨਾਲ ਭਾਰਤੀ ਨਾਗਰਿਕਤਾ ਹਾਸਲ ਕੀਤੀ ਹੈ। ਕੇਂਦਰ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐਸ) ਦੇ ਮੈਂਬਰ ਚੇਨਾਮਨੇਨੀ ਨੇ ਅਪਣੇ ਵਿਦੇਸ਼ ਦੌਰੇ ਬਾਰੇ ਤੱਥ ਛੁਪਾਏ ਹਨ।
Ramesh Chennamaneni
ਗ੍ਰਹਿ ਮੰਤਰਾਲੇ ਦੇ ਇਕ ਆਦੇਸ਼ ਵਿਚ ਕਿਹਾ ਗਿਆ ਹੈ ‘ਉਹਨਾਂ ਦੇ ਗਲਤ ਬਿਆਨੀ / ਤੱਥਾਂ ਨੂੰ ਲੁਕਾਉਣ ਦੇ ਕਾਰਨ ਭਾਰਤ ਸਰਕਾਰ ਸ਼ੁਰੂਆਤ ਵਿਚ ਅਪਣਾ ਫੈਸਲਾ ਲੈਣ ਵਿਚ ਗੁੰਮਰਾਹ ਹੋਈ। ਜੇਕਰ ਉਹਨਾਂ ਨੇ ਅਰਜ਼ੀ ਦੇਣ ਤੋਂ ਪਹਿਲਾਂ ਇਸ ਤੱਥ ਦਾ ਖੁਲਾਸਾ ਕੀਤਾ ਹੁੰਦਾ ਕਿ ਉਹ ਇਕ ਸਾਲ ਤੋਂ ਭਾਰਤ ਵਿਚ ਨਹੀਂ ਰਹਿ ਰਹੇ ਸੀ ਤਾਂ ਮੰਤਰਾਲੇ ਦੇ ਅਧਿਕਾਰੀ ਉਨ੍ਹਾਂ ਨੂੰ ਨਾਗਰਿਕਤਾ ਦੀ ਆਗਿਆ ਨਹੀਂ ਦਿੰਦੇ’। ਅਧਿਕਾਰੀ ਨੇ ਮੰਨਿਆ ਹੈ ਕਿ ਇਹ ਜਨਤਕ ਤੌਰ ‘ਤੇ ਠੀਕ ਨਹੀਂ ਹੈ ਕਿ ਚੇਨਾਮਨੇਨੀ ਭਾਰਤ ਦੇ ਨਾਗਰਿਕ ਬਣੇ ਰਹਿਣ ਅਤੇ ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਦੀ ਨਾਗਰਿਕਤਾ ਸਮਾਪਤ ਕਰ ਦਿੱਤੀ ਜਾਵੇ।
Ministry of Home Affairs
ਇਸ ਫੈਸਲੇ ‘ਤੇ ਪ੍ਰਤਿਕਿਰਿਆ ਦਿੰਦੇ ਹੋਏ ਚੇਨਾਮਨੇਨੀ ਨੇ ਕਿਹਾ, ‘ਤੇਲੰਗਾਨਾ ਹਾਈ ਕੋਰਟ ਨੇ ਪਹਿਲਾਂ ਇਕ ਸਕਾਰਾਤਮਕ ਫੈਸਲਾ ਦਿੱਤਾ ਸੀ ਪਰ ਗ੍ਰਹਿ ਮੰਤਰਾਲੇ ਨੇ ਇਸ ‘ਤੇ ਵਿਚਾਰ ਨਹੀਂ ਕੀਤਾ ਅਤੇ ਫਿਰ ਤੋਂ ਨਾਗਰਿਕਤਾ ਰੱਦ ਕਰ ਦਿੱਤੀ। ਇਸ ਲਈ ਅਸੀਂ ਨਾਗਰਿਕਤਾ ਦੀ ਸੁਰੱਖਿਆ ਲਈ ਫਿਰ ਤੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ’। ਉਸ ਨੇ ਦਾਅਵਾ ਕੀਤਾ ਕਿ ਮੰਤਰਾਲੇ ਵੱਲੋਂ ਅਨੁਕੂਲ ਫੈਸਲਾ ਨਾ ਮਿਲਣ ਦੀ ਸੂਰਤ ਵਿਚ ਅਦਾਲਤ ਨੇ ਉਹਨਾਂ ਨੂੰ ਇਸ ਮਾਮਲੇ ‘ਤੇ ਮੁੜ ਵਿਚਾਰ ਕਰਨ ਦਾ ਵਿਕਲਪ ਦਿੱਤਾ ਹੈ।
NRC
ਰਮੇਸ਼ ਚੇਨਾਮਨੇਨੀ ਵੇਮੁਲਾਵੜਾ ਸੀਟ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਸੂਬੇ ਦੀ ਰਾਜਧਾਨੀ ਤੋਂ ਲਗਭਗ 150 ਕਿਲੋਮੀਟਰ ਦੂਰ ਹੈ। 2009 ਵਿਚ ਚੇਨਾਮਨੇਨੀ ਐਨ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸੀ। ਬਾਅਦ ਵਿਚ ਉਹ ਚੰਦਰਸ਼ੇਖਰ ਰਾਓ ਦੀ ਟੀਆਰਸੀ ਵਿਚ ਸ਼ਾਮਲ ਹੋ ਗਏ ਅਤੇ 2010 ਵਿਚ ਉਪ ਚੋਣਾਂ ਵਿਚ ਫਿਰ ਤੋਂ ਚੁਣੇ ਗਏ। ਇਸ ਤੋਂ ਬਾਅਦ 2014 ਅਤੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਹਨਾਂ ਨੇ ਜਿੱਤ ਦਰਜ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।