
22 ਲੋਕ ਗੰਭੀਰ ਜ਼ਖਮੀ
ਵੈਸ਼ਾਲੀ : ਬਿਹਾਰ ਦੇ ਵੈਸ਼ਾਲੀ ਵਿੱਚ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਮਹਾਨਾਰ ਹਾਜੀਪੁਰ ਮੁੱਖ ਮਾਰਗ 'ਤੇ ਦੇਸਰੀ ਥਾਣਾ ਖੇਤਰ ਦੇ ਨਯਾਗਾਓਂ ਟੋਲਾ ਨੇੜੇ ਇਕ ਬੇਕਾਬੂ ਟਰੱਕ ਡਰਾਈਵਰ ਨੇ ਸੜਕ ਕਿਨਾਰੇ ਪੂਜਾ ਕਰ ਰਹੇ ਇਕ ਦਰਜਨ ਦੇ ਕਰੀਬ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਰੱਕ ਚਾਲਕ ਨਸ਼ੇ ਵਿਚ ਸੀ। ਇਹ ਹਾਦਸਾ ਐਤਵਾਰ ਰਾਤ ਕਰੀਬ 9 ਵਜੇ ਪਿੰਡ ਸੁਲਤਾਨਪੁਰ ਨੇੜੇ ਵਾਪਰਿਆ। ਮਰਨ ਵਾਲਿਆਂ ਦੀ ਉਮਰ 20 ਸਾਲ ਤੋਂ ਘੱਟ ਹੈ।
ਮਰਨ ਵਾਲਿਆਂ ਦੀ ਉਮਰ 8 ਤੋਂ 20 ਸਾਲ ਦੇ ਵਿਚਕਾਰ ਹੈ। ਵਰਸ਼ਾ ਕੁਮਾਰੀ (8), ਸੁਰੂਚੀ (12), ਅਨੁਸ਼ਕਾ (8), ਸ਼ਿਵਾਨੀ (8), ਖੁਸ਼ੀ (10), ਚੰਦਨ (20), ਕੋਮਲ (10) ਅਤੇ ਸਤੀਸ਼ (17)। ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਟਰੱਕ ਨਾਲ ਬੱਚਿਆਂ ਸਣੇ ਕਈ ਲੋਕਾਂ ਦੀ ਮੌਤ ਦੀ ਘਟਨਾ ਨਾਲ ਮੈਂ ਸਦਮੇ ਵਿਚ ਹਾਂ। ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ ਤੇ ਉਨ੍ਹਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਦੇ ਇਲਾਜ ਦਾ ਨਿਰਦੇਸ਼ ਦਿੱਤੇ ਤੇ ਨਾਲ ਹੀ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀਵੀ ਕਾਮਨਾ ਕੀਤੀ।
ਘਟਨਾ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ‘ਚ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ ਛੇ ਤੋਂ ਅੱਠ ਸਾਲ ਦੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਮਹਾਨਾਰ-ਹਾਜੀਪੁਰ ਮੁੱਖ ਮਾਰਗ ‘ਤੇ ਦੇਸਰੀ ਥਾਣਾ ਖੇਤਰ ਦੇ ਨਯਾਗਾਓਂ ਟੋਲਾ ਨੇੜੇ ਵਾਪਰੀ। ਇੱਕ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਬਸਤੀ ਵਿੱਚ ਜਾ ਵੜਿਆ। ਟਰੱਕ ਕਰੀਬ ਇੱਥੇ ਪੂਜਾ ਕਰ ਰਹੇ ਲੋਕਾਂ ‘ਤੇ ਚੜ੍ਹ ਗਿਆ।