ਖ਼ਬਰਾਂ |

ਤਾਜ਼ਾ |

Kaushambi News : ਸਮਝੌਤਾ ਕਰਨ ਤੋਂ ਇਨਕਾਰ ਕਰਨ ’ਤੇ ਬਲਾਤਕਾਰ ਪੀੜਤਾ ਦਾ ਕਤਲ
Published : Nov 21, 2023, 10:00 pm IST
Updated : Nov 21, 2023, 10:00 pm IST
SHARE ARTICLE
Murder case
Murder case

ਮੁਲਜ਼ਮ ਪਵਨ ਅਤੇ ਉਸ ਦੇ ਦੋ ਭਰਾਵਾਂ ਵਿਰੁਧ ਮਾਮਲਾ ਦਰਜ, ਦੋਸ਼ੀ ਫਰਾਰ

Kaushambi News : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਡੇਰਹਾ ਪਿੰਡ ’ਚ ਇਕ 20 ਸਾਲ ਦੀ ਕਥਿਤ ਬਲਾਤਕਾਰ ਪੀੜਤਾ ਦਾ ਦਬਾਅ ਹੇਠ ਦੋਸ਼ੀ ਵਿਅਕਤੀ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰਨ ’ਤੇ ਕਤਲ ਕਰ ਦਿਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਪੁਲਿਸ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਨੂੰ ਕੌਸ਼ਾਂਬੀ ਜ਼ਿਲ੍ਹੇ ਦੇ ਮਹੇਵਾ ਘਾਟ ਥਾਣਾ ਖੇਤਰ ਦੇ ਡੇਰਹਾ ਪਿੰਡ ’ਚ ਵਾਪਰੀ। ਮਹੇਵਾ ਘਾਟ ਥਾਣਾ ਇੰਚਾਰਜ ਰਜਨੀਕਾਂਤ ਰਾਜਪੂਤ ਨੇ ਦਸਿਆ ਕਿ ਮਈ 2022 ’ਚ 20 ਸਾਲ ਦੀ ਔਰਤ ਨਾਲ ਪਵਨ ਨਾਂ ਦੇ ਦੋਸ਼ੀ ਨੇ ਬਲਾਤਕਾਰ ਕੀਤਾ ਸੀ। ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਵਨ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਉਸ ਨੇ ਦਸਿਆ ਕਿ ਇਸ ਤੋਂ ਬਾਅਦ ਪਵਨ ਦਾ ਭਰਾ ਅਸ਼ੋਕ ਨਿਸ਼ਾਦ ਗੁੱਸੇ ’ਚ ਆ ਗਿਆ ਅਤੇ ਉਸ ਨੇ ਔਰਤ ਅਤੇ ਉਸ ਦੇ ਪਰਿਵਾਰ ’ਤੇ ਸਮਝੌਤਾ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿਤਾ। ਪੁਲਿਸ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਪਵਨ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ ਅਤੇ ਬਲਾਤਕਾਰ ਪੀੜਤ ’ਤੇ ਸਮਝੌਤਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿਤਾ ਸੀ।

ਥਾਣਾ ਮੁਖੀ ਰਾਜਪੂਤ ਨੇ ਦਸਿਆ ਕਿ ਸੋਮਵਾਰ 20 ਨਵੰਬਰ ਨੂੰ ਪੀੜਤ ਲੜਕੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈ ਸੀ। ਉਸ ਨੇ ਦੋਸ਼ ਲਾਇਆ ਕਿ ਬਲਾਤਕਾਰ ਦਾ ਦੋਸ਼ੀ ਪਵਨ ਉਸ ਨਾਲ ਦੁਰਵਿਵਹਾਰ ਕਰਦਾ ਸੀ। ਉਸ ਨੇ ਦਸਿਆ ਕਿ ਲੜਕੀ ਦੀ ਸ਼ਿਕਾਇਤ ਨੂੰ ਲੈ ਕੇ ਦੋ ਪੁਲਿਸ ਮੁਲਾਜ਼ਮ ਉਸ ਦੇ ਪਿੰਡ ਭੇਜੇ ਗਏ ਹਨ। ਉਸ ਨੇ ਦਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਪਵਨ ਨੇ ਅਪਣੇ ਭਰਾ ਅਸ਼ੋਕ ਅਤੇ ਦੋ ਹੋਰ ਭਰਾਵਾਂ ਨਾਲ ਮਿਲ ਕੇ ਕੁਹਾੜੀ ਨਾਲ ਹਮਲਾ ਕਰ ਕੇ ਪੀੜਤਾ ਦਾ ਕਤਲ ਕਰ ਦਿਤਾ।

ਪੁਲਿਸ ਮੁਤਾਬਕ ਸਮਝੌਤਾ ਨਾ ਹੋਣ ਕਾਰਨ ਪਵਨ ਨਿਸ਼ਾਦ, ਅਸ਼ੋਕ ਨਿਸ਼ਾਦ ਅਤੇ ਉਨ੍ਹਾਂ ਦੇ ਦੋ ਭਰਾਵਾਂ ਨੇ ਪੀੜਤਾ ’ਤੇ ਕੁਹਾੜੀ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿਤਾ। ਰਾਜਪੂਤ ਨੇ ਦਸਿਆ ਕਿ ਅਸ਼ੋਕ, ਪਵਨ ਅਤੇ ਉਨ੍ਹਾਂ ਦੇ ਭਰਾਵਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ, ਦੋਸ਼ੀ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ।

(For more news apart from Kaushambi News, stay tuned to Rozana Spokesman)

SHARE ARTICLE

ਏਜੰਸੀ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement